29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪੰਜਾਬ ਅੰਦਰ ਝੋਨੇ ਦੀ ਸਰਕਾਰੀ ਖ਼ਰੀਦ ਕੱਲ੍ਹ ਤੋਂ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਸੱਤਪਾਲ ਸਿੰਘ ਸਿਵੀਆਂ

ਬਠਿੰਡਾ, 29 ਸਤੰਬਰ-ਪੰਜਾਬ ਅੰਦਰ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਜਾ ਰਹੀ ਹੈ, ਜਦਕਿ ਪਿਛਲੇ ਵਰ੍ਹੇ ਸੂਬਾ ਸਰਕਾਰ ਦੇ ਯਤਨਾਂ ਸਦਕਾ ਇਹ ਖ਼ਰੀਦ 15 ਦਿਨ ਪਹਿਲਾਂ ਭਾਵ 15 ਸਤੰਬਰ ਤੋਂ ਸ਼ੁਰੂ ਹੋਈ ਸੀ । ਝੋਨੇ ਦੀ ਰਸਮੀ ਖ਼ਰੀਦ ਬੇਸ਼ੱਕ ਕੱਲ੍ਹ ਤੋਂ ਸ਼ੁਰੂ ਹੋ ਜਾਵੇਗੀ ਪਰ ਝੋਨੇ ਦੀ ਫ਼ਸਲ ਅਜੇ ਪੂਰੀ ਤਰ੍ਹਾਂ ਪੱਕੀ ਨਾ ਹੋਣ ਕਰਕੇ ਦਾਣਾ ਮੰਡੀਆਂ ’ਚ ਝੋਨੇ ਦੀ ਆਮਦ ਅਕਤੂਬਰ ਦੇ ਪਹਿਲੇ ਹਫ਼ਤੇ ਦੇ ਅੰਤ ਤੱਕ ਹੋਣ ਦੀ ਸੰਭਾਵਨਾ ਹੈ ।

Ad Position 21
No active advertisement
ਅਜੀਤ ਡੈਸਕ 30-09-2026
ਬਠਿੰਡਾ, 29 ਸਤੰਬਰ-ਪੰਜਾਬ ਅੰਦਰ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਜਾ ਰਹੀ ਹੈ, ਜਦਕਿ ਪਿਛਲੇ ਵਰ੍ਹੇ ਸੂਬਾ ਸਰਕਾਰ ਦੇ ਯਤਨਾਂ ਸਦਕਾ ਇਹ ਖ਼ਰੀਦ 15 ਦਿਨ ਪਹਿਲਾਂ ਭਾਵ 15 ਸਤੰਬਰ ਤੋਂ ਸ਼ੁਰੂ ਹੋਈ ਸੀ । ਝੋਨੇ ਦੀ ਰਸਮੀ ਖ਼ਰੀਦ ਬੇਸ਼ੱਕ ਕੱਲ੍ਹ ਤੋਂ ਸ਼ੁਰੂ ਹੋ ਜਾਵੇਗੀ ਪਰ ਝੋਨੇ ਦੀ ਫ਼ਸਲ ਅਜੇ ਪੂਰੀ ਤਰ੍ਹਾਂ ਪੱਕੀ ਨਾ ਹੋਣ ਕਰਕੇ ਦਾਣਾ ਮੰਡੀਆਂ ’ਚ ਝੋਨੇ ਦੀ ਆਮਦ ਅਕਤੂਬਰ ਦੇ ਪਹਿਲੇ ਹਫ਼ਤੇ ਦੇ ਅੰਤ ਤੱਕ ਹੋਣ ਦੀ ਸੰਭਾਵਨਾ ਹੈ । ਇਸ ਸੀਜ਼ਨ ਦੌਰਾਨ ਸਰਕਾਰ ਵਲੋਂ 180 ਲੱਖ ਮੀਟ੍ਰਿਕ ਟਨ ਝੋਨਾ ਖ਼ਰੀਦਣ ਦਾ ਟੀਚਾ ਰੱਖਿਆ ਗਿਆ ਹੈ ਪਰ ਪਿਛਲੇ ਸੀਜ਼ਨ ਦੇ ਚੌਲਾਂ ਦੀ ਸਮੇਂ ਸਿਰ ਮੁਕੰਮਲ ਚੁਕਾਈ ਨਾ ਹੋਣ ਕਰਕੇ ਸੂਬੇ ਨੂੰ ਨਵੇਂ ਸੀਜ਼ਨ ਦੇ ਚੌਲਾਂ ਦੇ ਭੰਡਾਰਨ ਲਈ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਕਾਰਨ ਪਿਛਲੇ ਸੀਜ਼ਨ ਵਾਂਗ ਝੋਨੇ ਦੀ ਦਾਣਾ ਮੰਡੀਆਂ ’ਚੋਂ ਚੁਕਾਈ ਦਾ ਕੰਮ ਇਸ ਵਾਰ ਵੀ ਪ੍ਰਭਾਵਿਤ ਹੋ ਸਕਦਾ ਹੈ । ਪੰਜਾਬ ਸਰਕਾਰ ਦੇ ਕਾਰਜਕਾਲ ਦਾ ਝੋਨੇ ਦਾ ਇਹ ਸੀਜ਼ਨ ਆਖ਼ਰੀ ਹੋਣ ਕਰਕੇ ਸਰਕਾਰ ਲਈ ਇਸ ਨੂੰ ਬਿਨ੍ਹਾਂ ਕਿਸੇ ਦਿੱਕਤ ਨੇਪਰੇ ਚਾੜ੍ਹਨਾ ਵੱਡੀ ਚੁਣੌਤੀ ਹੋਵੇਗਾ । ਪੰਜਾਬ ਅੰਦਰ ਇਸ ਵਾਰ ਕੇਂਦਰੀ ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਦਾ ਟੀਚਾ 180 ਲੱਖ ਮੀਟ੍ਰਿਕ ਟਨ ਮਿਥਿਆ ਗਿਆ ਹੈ। ਸੂਬੇ ਅੰਦਰ 32.7 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਂਦ ਨੂੰ ਦੇਖਦਿਆਂ ਬੰਪਰ ਫ਼ਸਲ ਹੋਣ ਦੇ ਅਨੁਮਾਨ ਅਨੁਸਾਰ ਝੋਨੇ ਦਾ ਕੁੱਲ ਉਤਪਾਦਨ 210 ਲੱਖ ਮੀਟ੍ਰਿਕ ਟਨ ਤੋਂ ਵੱਧ ਸਕਦਾ ਹੈ । ਇਸ ਵਾਰ ਝੋਨੇ ਦੀ ਖ਼ਰੀਦ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 2461 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ ਤੇ ਨਮੀਂ ਦੀ ਮਾਤਰਾ 17 ਫ਼ੀਸਦੀ ਰੱਖੀ ਗਈ ਹੈ। ਖ਼ਰੀਦ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਕੁੱਲ 1831 ਦਾਣਾ ਮੰਡੀਆਂ ਵਿਚ ਲੋੜੀਂਦੇ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ ਦਾ ਦਾਅਵਾ ਕੀਤਾ ਗਿਆ ਹੈ ਤੇ ਬਾਰਦਾਨੇ ਦੀ ਆਉਂਦੀ ਸਮੱਸਿਆ ਨਾਲ ਨਜਿੱਠਣ ਲਈ 5 ਲੱਖ ਤੋਂ ਵੱਧ ਬਾਰਦਾਨੇ ਦਾ ਪਹਿਲੇ ਦੌਰ ’ਚ ਪ੍ਰਬੰਧ ਕੀਤਾ ਗਿਆ ਹੈ । ਦੂਜੇ ਪਾਸੇ ਸੂਬੇ ਦੇ ਗੁਦਾਮਾਂ, ਚੌਲ ਮਿੱਲਾਂ (ਸ਼ੈਲਰਾਂ) ਤੇ ਯਾਰਡਾਂ ਵਿਚ ਜਮ੍ਹਾ ਪਏ ਪਿਛਲੇ ਸੀਜ਼ਨ ਦੇ ਅਨਾਜ ’ਤੇ ਨਜ਼ਰ ਮਾਰੀ ਜਾਵੇ ਤਾਂ ਇਨ੍ਹਾਂ ਵਿਚ ਕੁੱਲ 280 ਲੱਖ ਮੀਟ੍ਰਿਕ ਟਨ ਅਨਾਜ ਬਕਾਇਆ ਪਿਆ ਹੈ । ਇਸ ਜਮ੍ਹਾ ਅਨਾਜ ਵਿਚ ਪਿਛਲੇ ਤਿੰਨ ਸੀਜ਼ਨਾਂ ਦਾ 155 ਲੱਖ ਮੀਟ੍ਰਿਕ ਟਨ ਚੌਲ ਜਮਾਂ ਹੈ, ਇਸ ਤੋਂ ਇਲਾਵਾ ਪਿਛਲੇ ਸੀਜ਼ਨ ਦਾ 10 ਲੱਖ ਮੀਟ੍ਰਿਕ ਟਨ ਹੋਰ ਝੋਨਾ ਮਿਲਿੰਗ ਲਈ ਬਾਕੀ ਹੈ, ਜਿਸ ਨਾਲ ਇਸ ਭੰਡਾਰ ਵਿਚ ਕਰੀਬ 6 ਲੱਖ ਟਨ ਚੌਲ ਹੋ ਜੁੜ ਜਾਵੇਗਾ । ਇਸ ਤੋਂ ਇਲਾਵਾ ਗੁਦਾਮਾਂ ਵਿਚ 116 ਲੱਖ ਮੀਟ੍ਰਿਕ ਟਨ ਕਣਕ ਦੀ ਜਮਾਂ ਪਈ ਹੈ । ਇਸ ਕਾਰਨ ਨਵੇਂ ਸੀਜ਼ਨ ਦੇ ਚੌਲ ਦੇ ਭੰਡਾਰਨ ਲਈ ਸੂਬਾ ਸਰਕਾਰ ਨੂੰ ਜਗ੍ਹਾ (ਸਟੋਰੇਜ਼) ਦੀ ਵੱਡੀ ਸਮੱਸਿਆ ਨਾਲ ਜੂਝਣਾ ਪੈ ਸਕਦਾ ਹੈ। ਬੇਸ਼ੱਕ ਕੇਂਦਰ ਸਰਕਾਰ ਵਲੋਂ ਪਿਛਲੇ ਸੀਜ਼ਨ ਦੇ ਚੌਲਾਂ ਦੀ ਡਿਲਿਵਰੀ ਲਈ 30 ਨਵੰਬਰ ਤੱਕ ਵਧਾਈ ਗਈ ਹੈ ਪਰ ਇਸ ਦੇ ਬਾਵਜੂਦ ਨਵੇਂ ਸੀਜ਼ਨ ਦੇ ਆਗਾਜ਼ ਸਮੇਂ ਪੁਰਾਣੇ ਸਟਾਕ ਦਾ ਮਸਲਾ ਖ਼ਰੀਦ ਏਜੰਸੀਆਂ ਅਤੇ ਮਿੱਲ ਮਾਲਕਾਂ ਸਾਹਮਣੇ ਵੱਡੀ ਚੁਣੌਤੀ ਬਣਿਆ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਵਿਅਕਤੀ ਦੀ ਮੌਤ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ‘ਪੁਨਰ ਸੁਰਜੀਤ’ ਵਲੋਂ ‘ਗੁਰਦੁਆਰਾ ਸੁਧਾਰ ਲਹਿਰ’ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਅਰਦਾਸ
Ad Position 24