29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਤਿਰੰਗਾ ਫੜ ਕੇ ਬਲੋਚ ਮਾਂ-ਧੀ ਨੇ ਭਾਰਤ ਤੋਂ ਮੰਗੀ ਮਦਦ

ਅੰਮ੍ਰਿਤਸਰ, 29 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਅੱਤਿਆਚਾਰਾਂ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਸੂਬਾ ਬਲੋਚਿਸਤਾਨ ਦੀ ਕਾਰਕੁੰਨ ਫ਼ਰਾਹ ਬਲੋਚ ਤੇ ਉਸ ਦੀ ਮਾਂ ਨੇ ਭਾਰਤ ਸਰਕਾਰ ਅਤੇ ਸਮੂਹ ਭਾਰਤੀਆਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਇਕ ਵੀਡੀਓ ’ਚ ਉਹ ਦੋਵੇਂ ਬਲੋਚਿਸਤਾਨ ਦੇ ਝੰਡੇ ਅੱਗੇ ਭਾਰਤੀ ਤਿਰੰਗਾ ਫੜ ਕੇ ਭਾਰਤ ਤੋਂ ਸਹਿਯੋਗ ਮੰਗਦੀਆਂ ਨਜ਼ਰ ਆ ਰਹੀਆਂ ਹਨ।

Ad Position 21
No active advertisement
ਭਾਰਤੀ ਤਿਰੰਗਾ ਫੜ ਕੇ ਭਾਰਤ ਤੋਂ ਸਹਿਯੋਗ ਮੰਗਦੀ ਫ਼ਰਾਹ ਬਲੋਚ ਅਤੇ ਉਸ ਦੀ ਮਾਂ। ਤਸਵੀਰ ਰਾਹੀਂ : ਸੁਰਿੰਦਰ ਕੋਛੜ 30-09-2026
ਅੰਮ੍ਰਿਤਸਰ, 29 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਅੱਤਿਆਚਾਰਾਂ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਸੂਬਾ ਬਲੋਚਿਸਤਾਨ ਦੀ ਕਾਰਕੁੰਨ ਫ਼ਰਾਹ ਬਲੋਚ ਤੇ ਉਸ ਦੀ ਮਾਂ ਨੇ ਭਾਰਤ ਸਰਕਾਰ ਅਤੇ ਸਮੂਹ ਭਾਰਤੀਆਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਇਕ ਵੀਡੀਓ ’ਚ ਉਹ ਦੋਵੇਂ ਬਲੋਚਿਸਤਾਨ ਦੇ ਝੰਡੇ ਅੱਗੇ ਭਾਰਤੀ ਤਿਰੰਗਾ ਫੜ ਕੇ ਭਾਰਤ ਤੋਂ ਸਹਿਯੋਗ ਮੰਗਦੀਆਂ ਨਜ਼ਰ ਆ ਰਹੀਆਂ ਹਨ। ਵੀਡੀਓ ’ਚ ਸੰਬੋਧਨ ਕਰਦਿਆਂ ਫ਼ਰਾਹ ਬਲੋਚ ਨੇ ਕਿਹਾ ਕਿ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ (ਯੂ. ਐੱਨ.) ਜਾਂ ਯੂਰਪੀਅਨ ਯੂਨੀਅਨ ਤੋਂ ਕੋਈ ਉਮੀਦ ਨਹੀਂ ਬਚੀ, ਪਰ ਉਨ੍ਹਾਂ ਨੂੰ ਹਿੰਦੁਸਤਾਨ ’ਤੇ ਪੂਰਾ ਵਿਸ਼ਵਾਸ ਹੈ। ਉਸ ਨੇ ਭਾਰਤ ਸਰਕਾਰ ਸਮੇਤ ਦੇਸ਼ ਅਤੇ ਵਿਦੇਸ਼ਾਂ ’ਚ ਵੱਸਦੇ ਹਰ ਇਕ ਭਾਰਤੀ ਨਾਗਰਿਕ ਨੂੰ ਅਪੀਲ ਕੀਤੀ ਕਿ ਉਹ ਬਲੋਚਿਸਤਾਨ ਦੇ ਲੋਕਾਂ ਦੀ ਆਵਾਜ਼ ਬਣਨ ਅਤੇ ਉਨ੍ਹਾਂ ਦਾ ਸਾਥ ਦੇਣ। ਆਪਣੇ ਸੰਦੇਸ਼ ਦੇ ਅੰਤ ’ਚ ਦੋਵਾਂ ਨੇ ਭਾਰਤੀ ਤਿਰੰਗੇ ਨੂੰ ਸਤਿਕਾਰ ਦਿੰਦਿਆਂ ‘ਲੌਂਗ ਲਿਵ ਭਾਰਤ ਮਾਤਾ’ ਤੇ ‘ਲੌਂਗ ਲਿਵ ਬਲੋਚਿਸਤਾਨ’ ਦੇ ਨਾਅਰੇ ਲਗਾਏ।
Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਾਸਨਿਕ ਜਵਾਬਦੇਹੀ ਨੂੰ ਲੱਗਾ ਗ੍ਰਹਿਣ ਪੰਜਾਬ ’ਚ ਆਰ . ਟੀ . ਆਈ ਦੀ ਰਫ਼ਤਾਰ ਮੱਠੀ ਪਈ ਅਗਲੀ ਖ਼ਬਰ ਪਾਕਿ ’ਚ ਕਰਾਚੀ ਦੀ ਫੁੱਟਬਾਲ ਟੀਮ ਨੂੰ ਹਥਿਆਰਬੰਦ ਗਰੋਹ ਨੇ ਬੰਦੂਕ ਦੀ ਨੋਕ ’ਤੇ ਲੁੱਟਿਆ ਕੁੱਟਮਾਰ ਕਰਕੇ ਖੋਹੀ ਨਕਦੀ ਤੇ...
Ad Position 24