28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਦਾ ਨਤੀਜਾ ਐਲਾਨਿਆ, 15 ਉਮੀਦਵਾਰ ਚੁਣੇ ਗਏ

ਚੰਡੀਗੜ੍ਹ, 28 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ-2026 ਦੇ ਰਜਿਸਟਰਡ ਗ੍ਰੈਜੂਏਟ ਕਾਂਸਟੀਚੂਐਂਸੀ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਕਾਊਂਟਿੰਗ ਚਾਰਟ ਅਨੁਸਾਰ ਕੁੱਲ 60,044 ਵੋਟਾਂ ਪੋਲ ਹੋਈਆਂ, ਜਿਨ੍ਹਾਂ ਵਿਚੋਂ 6,075 ਵੋਟਾਂ ਨਾਜਾਇਜ਼ ਪਾਈਆਂ ਗਈਆਂ, ਜਦਕਿ 53,969 ਵੋਟਾਂ ਵੈਧ ਰਹੀਆਂ ।

Ad Position 21
No active advertisement
ਅਜੀਤ ਡੈਸਕ 29-09-2026
ਚੰਡੀਗੜ੍ਹ, 28 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ-2026 ਦੇ ਰਜਿਸਟਰਡ ਗ੍ਰੈਜੂਏਟ ਕਾਂਸਟੀਚੂਐਂਸੀ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਕਾਊਂਟਿੰਗ ਚਾਰਟ ਅਨੁਸਾਰ ਕੁੱਲ 60,044 ਵੋਟਾਂ ਪੋਲ ਹੋਈਆਂ, ਜਿਨ੍ਹਾਂ ਵਿਚੋਂ 6,075 ਵੋਟਾਂ ਨਾਜਾਇਜ਼ ਪਾਈਆਂ ਗਈਆਂ, ਜਦਕਿ 53,969 ਵੋਟਾਂ ਵੈਧ ਰਹੀਆਂ । ਚੋਣ ਵਿਚ ਕੋਟਾ 3,374 ਰਿਹਾ । ਗਿਣਤੀ ਦੇ ਨਤੀਜਿਆਂ ਅਨੁਸਾਰ ਮੁਕੇਸ਼ ਕੁਮਾਰ ਅਰੋੜਾ ਨੇ 3,424 ਵੋਟਾਂ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਚੁਣੇ ਗਏ। ਉਹ ਰਾਖਵੀਂ ਸੀਟ ’ਤੇ ਜੇਤੂ ਰਹੇ। ਅਸ਼ੋਕ ਗੋਇਲ ਉਰਫ਼ ਅਸ਼ੋਕ ਕੁਮਾਰ ਨੇ ਚੰਡੀਗੜ੍ਹ ਸ਼੍ਰੇਣੀ ਵਿਚੋਂ 2,775 ਵੋਟਾਂ ਹਾਸਲ ਕਰਕੇ ਚੋਣ ਜਿੱਤੀ । ਸੰਦੀਪ ਸਿੰਘ ਨੇ ਪੰਜਾਬ ਸ਼੍ਰੇਣੀ ਵਿਚੋਂ 3,044 ਵੋਟਾਂ ਪ੍ਰਾਪਤ ਕੀਤੀਆਂ ਤੇ ਤੀਜੇ ਸਥਾਨ ’ਤੇ ਰਹਿੰਦੇ ਹੋਏ ਚੁਣੇ ਗਏ। ਕਾਊਂਟਿੰਗ ਚਾਰਟ ਅਨੁਸਾਰ ਚੁਣੇ ਗਏ 15 ਉਮੀਦ ਵਾਰਾਂ ਦੀ ਸੂਚੀ ਤੇ ਉਨ੍ਹਾਂ ਦੀਆਂ ਵੋਟਾਂ : ਮੁਕੇਸ਼ ਕੁਮਾਰ ਅਰੋੜਾ – 3,424 ਵੋਟਾਂ, ਅਸ਼ੋਕ ਗੋਇਲ ਉਰਫ਼ ਅਸ਼ੋਕ ਕੁਮਾਰ – 2,775 ਵੋਟਾਂ, ਸੰਦੀਪ ਸਿੰਘ – 3,044 ਵੋਟਾਂ, ਸਿਮਰਨਜੀਤ ਸਿੰਘ ਢਿੱਲੋਂ – 3,374 ਵੋਟਾਂ, ਡਾ. ਸ਼ੰਕਰ ਚੌਧਰੀ – 3,380 ਵੋਟਾਂ, ਵਰਿੰਦਰ ਸਿੰਘ – 3,040 ਵੋਟਾਂ, ਸੁਰਜੀਤ ਸਿੰਘ – 2,986 ਵੋਟਾਂ, ਸੁਖਦੇਵ ਸਿੰਘ ਸਿਰਸਾ – 2,985 ਵੋਟਾਂ, ਜੋਧ ਸਿੰਘ, ਐਡਵੋਕੇਟ – 2,980 ਵੋਟਾਂ, ਅਮਨੇਂਦਰ ਮਾਨ – 2,727 ਵੋਟਾਂ, ਲਾਜਵੰਤ ਸਿੰਘ ਵਿਰਕ – 2,517 ਵੋਟਾਂ, ਗੁਰਰਾਜ ਸਿੰਘ – 2,415 ਵੋਟਾਂ, ਕਪਿਲ ਸ਼ਰਮਾ – 2,392 ਵੋਟਾਂ, ਮੇਹਰ ਸਿੰਘ – 2,375 ਵੋਟਾਂ, ਨਰੇਸ਼ ਗੌੜ – 2,061 ਵੋਟਾਂ ਨਾਲ ਜਿੱਤ ਦਰਜ ਕੀਤੀ। ਇਸ ਦੌਰਾਨ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਨ੍ਹਾਂ ਸਾਰਿਆਂ ਨੂੰ ਚੋਣਾਂ ਵਿਚੋਂ ਜੇਤੂ ਦਰਜ ਕਰ ਦਿੱਤਾ ਹੈ ।
Ad Position 22
No active advertisement
ਪਿਛਲੀ ਖ਼ਬਰ ਅੱਜ 11ਵੀਂ ਬਰਸੀ ’ਤੇ ਵਿਸ਼ੇਸ਼— ਸਾਇੰਸ ਅਧਿਆਪਕਾ ਸਰੀਤਾ ਜੋਸ਼ੀ ਅਗਲੀ ਖ਼ਬਰ ਪੰਜਾਬ ਭਰ ’ਚ ਪਏ ਮੀਂਹ ਨੇ ਠੰਢ ਦਾ ਅਗੇਤਾ ਅਹਿਸਾਸ ਕਰਾਇਆ
Ad Position 24