29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 6 ਕੈਡਿਟ ਐੱਨ . ਡੀ . ਏ . ਅਤੇ 2 ਕੈਡਿਟ ਟੈਕਨੀਕਲ ਐਂਟਰੀ ਸਕੀਮ ਤੋਂ ਹੋਏ ਪਾਸ ਆਊਟ

ਐੱਸ. ਏ.

Ad Position 21
No active advertisement
ਅਜੀਤ ਡੈਸਕ 30-11-2026
ਐੱਸ. ਏ. ਐੱਸ. ਨਗਰ, 29 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਦੇ 6 ਕੈਡਿਟ ਵਕਾਰੀ ਨੈਸ਼ਨਲ ਡਿਫੈਂਸ ਅਕੈਡਮੀ (ਐੱਨ. ਡੀ. ਏ.), ਖੜਕਵਾਸਲਾ ਦੇ 151ਵੇਂ ਕੋਰਸ ਦੀ ਪਾਸਿੰਗ ਆਊਟ ਪਰੇਡ ਤੋਂ ਗ੍ਰੈਜੂਏਟ ਹੋਏ ਹਨ। ਇਸ ਪਰੇਡ ਦਾ ਨਿਰੀਖਣ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਕੀਤਾ ਗਿਆ। ਇਸ ਤੋਂ ਇਲਾਵਾ ਸੰਸਥਾ ਦੇ 2 ਹੋਰ ਕੈਡਿਟ ਟੈਕਨੀਕਲ ਐਂਟਰੀ ਸਕੀਮ (ਟੀ. ਈ. ਐੱਸ.) ਦੇ ਕੈਡਿਟ ਟ੍ਰੇਨਿੰਗ ਵਿੰਗਜ਼ (ਸੀ. ਟੀ. ਡਬਲਿਊਜ਼.) ਤੋਂ ਗ੍ਰੈਜੂਏਟ ਹੋਏ ਹਨ, ਜਿਸ ਨਾਲ ਇਕੋ ਦਿਨ ਵਿਚ ਪੰਜਾਬ ਦੇ 8 ਨੌਜਵਾਨ ਪਾਸ ਆਊਟ ਹੋ ਕੇ ਜਲਦ ਅਫ਼ਸਰ ਬਣਨ ਜਾ ਰਹੇ ਹਨ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿਖੇ 2 ਸਾਲਾਂ ਦੀ ਸਖ਼ਤ ਟ੍ਰੇਨਿੰਗ ਅਤੇ ਐੱਨ. ਡੀ. ਏ. ਵਿਚ 3 ਸਾਲਾਂ ਦੀ ਸਿਖਲਾਈ ਉਪਰੰਤ ਸਫ਼ਲ ਹੋਏ ਇਨ੍ਹਾਂ 6 ਕੈਡਿਟਾਂ ਵਿਚ ਮੁਹਾਲੀ ਤੋਂ ਸਿਮਰਤਪਾਲ ਸਿੰਘ ਸੰਧੂ, ਮੋਕਸ਼ ਸੈਣੀ ਅਤੇ ਲਕਸ਼ੈ ਸ਼ਰਮਾ, ਬਠਿੰਡਾ ਤੋਂ ਅਸ਼ਮਿਤ, ਗੁਰਦਾਸਪੁਰ ਤੋਂ ਤੇਜਿੰਦਰਪਾਲ ਸਿੰਘ ਅਤੇ ਪਠਾਨਕੋਟ ਤੋਂ ਵਿਸ਼ਵਾਸ ਮਿੱਤਲ ਸ਼ਾਮਿਲ ਹਨ। ਇਸੇ ਤਰ੍ਹਾਂ ਮਿਲਟਰੀ ਕਾਲਜ ਆਫ਼ ਇਲੈਕਟ੍ਰੀਕਲ ਐਂਡ ਮਕੈਨੀਕਲ ਇੰਜੀਨੀਅਰਿੰਗ ਸਿਕੰਦਰਾਬਾਦ ਤੋਂ ਸਕਸ਼ਮ ਮਲਿਕ ਅਤੇ ਕਾਲਜ ਆਫ਼ ਮਿਲਟਰੀ ਇੰਜੀਨੀਅਰਿੰਗ ਤੋਂ ਮਹਿਤਾਬ ਸਿੰਘ ਸਿੱਧੂ ਟੈਕਨੀਕਲ ਐਂਟਰੀ ਸਕੀਮ ਤਹਿਤ ਆਪੋ-ਆਪਣੇ ਕੈਡਿਟ ਟ੍ਰੇਨਿੰਗ ਵਿੰਗਜ਼ ਤੋਂ ਗ੍ਰੈਜੂਏਟ ਹੋਏ ਹਨ। ਕੈਡਿਟਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੀ ਸਫ਼ਲਤਾ ਸਮੁੱਚੇ ਸੂਬੇ ਲਈ ਮਾਣ ਵਾਲੀ ਗੱਲ ਹੈ। ਇਸੇ ਦੌਰਾਨ ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੇ ਐੱਚ. ਚੌਹਾਨ (ਸੇਵਾ-ਮੁਕਤ ਵੀ. ਐੱਸ. ਐੱਮ.) ਨੇ ਵੀ ਕੈਡਿਟਾਂ ਨੂੰ ਸਫ਼ਲਤਾਪੂਰਵਕ ਗ੍ਰੈਜੂਏਟ ਹੋਣ ’ਤੇ ਵਧਾਈ ਦਿੰਦਿਆਂ ਦੱਸਿਆ ਕਿ ਸੰਸਥਾ ਦੇ 15 ਹੋਰ ਕੈਡਿਟ ਦਸੰਬਰ 2026 ਵਿਚ ਸ਼ੁਰੂ ਹੋਣ ਵਾਲੇ ਕੋਰਸਾਂ ਲਈ ਜੁਆਈਨਿੰਗ ਲੈਟਰਾਂ ਦੀ ਉਡੀਕ ਕਰ ਰਹੇ ਹਨ।
Ad Position 22
No active advertisement
ਅਗਲੀ ਖ਼ਬਰ ਏਅਰ ਇੰਡੀਆ ਨੇ ਸਾਊਦੀ ਅਰਬ ਦੀਆਂ ਉਡਾਣਾਂ ’ਤੇ ਰੋਕ ਕੱਲ੍ਹ ਤੱਕ ਵਧਾਈ
Ad Position 24