28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪਾਕਿ ਸੰਵਾਰੇਗਾ ਸ਼ਹੀਦ ਭਗਤ ਸਿੰਘ ਦਾ ਜੱਦੀ ਪਿੰਡ ਫ਼ੈਸਲਾਬਾਦ ਦੇ ਪਿੰਡ ਬੰਗਾ ਵਿਚਲੀ ਜੱਦੀ ਹਵੇਲੀ ਨੇੜੇ ਬਣੇਗਾ ਯਾਦਗਾਰੀ ਸਮਾਰਕ

ਅੰਮ੍ਰਿਤਸਰ, 28 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਫ਼ੈਸਲਾਬਾਦ ਜ਼ਿਲ੍ਹੇ ਦੇ ਪਿੰਡ ਬੰਗਾ ’ਚ ਸ਼ਹੀਦ ਭਗਤ ਸਿੰਘ ਦੀ ਯਾਦ ’ਚ ਇਕ ਵਿਸ਼ੇਸ਼ ਸਮਾਰਕ ਬਣਾਉਣ ਦੀ ਯੋਜਨਾ ਉਲੀਕ ਰਹੀ ਹੈ । ਫ਼ੈਸਲਾਬਾਦ ਦੇ ਡਿਪਟੀ ਕਮਿਸ਼ਨਰ ਨੌਮਾਨ ਸਿੱਦੀਕੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਭਗਤ ਸਿੰਘ ਦੀ ਇਸ ਵਿਰਾਸਤ ਨੂੰ ਸੰਭਾਲਣ ਲਈ ਯਾਦਗਾਰ ਬਣਾਉਣ ’ਤੇ ਵਿਚਾਰ ਕਰ ਰਿਹਾ ਹੈ।

Ad Position 21
No active advertisement
ਜ਼ਿਲ੍ਹਾ ਫ਼ੈਸਲਾਬਾਦ ਦੇ ਪਿੰਡ ਬੰਗਾ ਨੂੰ ਜਾਣ ਵਾਲੀ ਸੜਕ ’ਤੇ ਲਗਾਇਆ ਗਿਆ ਇਤਿਹਾਸਕ ਹਵੇਲੀ ਸਰਦਾਰ ਭਗਤ ਸਿੰਘ’ ਲਿਖਿਆ ਬੋਰਡ। 29-09-2026
ਅੰਮ੍ਰਿਤਸਰ, 28 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਫ਼ੈਸਲਾਬਾਦ ਜ਼ਿਲ੍ਹੇ ਦੇ ਪਿੰਡ ਬੰਗਾ ’ਚ ਸ਼ਹੀਦ ਭਗਤ ਸਿੰਘ ਦੀ ਯਾਦ ’ਚ ਇਕ ਵਿਸ਼ੇਸ਼ ਸਮਾਰਕ ਬਣਾਉਣ ਦੀ ਯੋਜਨਾ ਉਲੀਕ ਰਹੀ ਹੈ । ਫ਼ੈਸਲਾਬਾਦ ਦੇ ਡਿਪਟੀ ਕਮਿਸ਼ਨਰ ਨੌਮਾਨ ਸਿੱਦੀਕੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਭਗਤ ਸਿੰਘ ਦੀ ਇਸ ਵਿਰਾਸਤ ਨੂੰ ਸੰਭਾਲਣ ਲਈ ਯਾਦਗਾਰ ਬਣਾਉਣ ’ਤੇ ਵਿਚਾਰ ਕਰ ਰਿਹਾ ਹੈ। ਇਸ ਤਜਵੀਜ਼ਸ਼ੁਦਾ ਸਮਾਰਕ ਦਾ ਮਕਸਦ ਸ਼ਹੀਦ ਭਗਤ ਸਿੰਘ ਦੇ ਇਸ ਖਿੱਤੇ ਨਾਲ ਜੁੜੇ ਇਤਿਹਾਸ ਅਤੇ ਆਜ਼ਾਦੀ ਸੰਗਰਾਮ ’ਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਨੂੰ ਉਜਾਗਰ ਕਰਨਾ ਹੈ। ਜ਼ਿਲ੍ਹਾ ਫ਼ੈਸਲਾਬਾਦ ਦੇ ਪਿੰਡ ਬੰਗਾ ਦੇ ਚੱਕ ਨੰਬਰ 105 ਜੀ. ਬੀ. ’ਚ ਭਗਤ ਸਿੰਘ ਦਾ ਜਨਮ ਹੋਇਆ ਤੇ ਇਸੇ ਪਿੰਡ ਦੇ ਪ੍ਰਾਇਮਰੀ ਸਕੂਲ ’ਚ ਉਨ੍ਹਾਂ ਆਪਣੀ ਸ਼ੁਰੂਆਤੀ ਪੜ੍ਹਾਈ ਕੀਤੀ। ਪਿੰਡ ਨੂੰ ਜਾਂਦੀ ਮੁੱਖ ਸੜਕ ’ਤੇ ਸ਼ਹੀਦ ਭਗਤ ਸਿੰਘ ਦੀ ਜੱਦੀ ਹਵੇਲੀ ਬਾਰੇ ਸੂਚਿਤ ਕਰਨ ਲਈ ਗੁਰਮੁਖੀ, ਸ਼ਾਹਮੁਖੀ ਅਤੇ ਅੰਗਰੇਜ਼ੀ ’ਚ ‘ਇਤਿਹਾਸਕ ਹਵੇਲੀ ਸਰਦਾਰ ਭਗਤ ਸਿੰਘ’ ਲਿਖਿਆ ਬੋਰਡ ਲਗਾ ਦਿੱਤਾ ਗਿਆ ਹੈ। ਇਸ ਪਿੰਡ ਵਿਚਲੇ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਦੀ ਦੇਖਰੇਖ ਕਰਨ ਵਾਲੇ ਵਕੀਲ ਸਾਕਿਬ ਇਕਬਾਲ ਵਿਰਕ ਦਾ ਕਹਿਣਾ ਹੈ ਕਿ ਉਹ ਮੌਜੂਦਾ ਸਮੇਂ ਭਗਤ ਸਿੰਘ ਦੇ ਘਰ ’ਚ ਰਹਿ ਰਹੇ ਹਨ ਤੇ ਉਕਤ ਯਾਦਗਾਰੀ ਘਰ ਨੂੰ ‘ਹਵੇਲੀ ਭਗਤ ਸਿੰਘ ਸੰਧੂ’ ਦਾ ਨਾਂਅ ਦਿੰਦਿਆਂ ਇਸ ਦਾ ਵੱਡਾ ਹਿੱਸਾ ਅਜਾਇਬ-ਘਰ ’ਚ ਤਬਦੀਲ ਕਰ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਰੁਕਾਵਟਾਂ ਦੇ ਬਾਵਜੂਦ ਬਾਸਮਤੀ ਝੋਨੇ ਦੇ ਭਾਅ ’ਚ ਤੇਜ਼ੀ-1509 ਨੇ ਛੂਹਿਆ 4300-4500 ਰੁਪਏ ਦਾ ਪੱਧਰ ਅਗਲੀ ਖ਼ਬਰ ਅਮਰਜੀਤ ਚਾਵਲਾ ਮਾਮਲੇ ’ਚ ਡਰਾਈਵਰ ਮੋਹਨ ਸਿੰਘ ਤੋਂ 5 ਘੰਟੇ ਪੁੱਛਗਿੱਛ
Ad Position 24