28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਜੇਲ੍ਹ ਕਰਮਚਾਰੀ ਗੁਰਪ੍ਰੀਤ ਬਾਠ ਨੇ ਮਾਊਂਟ ਯੂਨਾਮ ’ਤੇ ਲਹਿਰਾਇਆ ਤਿਰੰਗਾ

ਧੂਰੀ, 27 ਸਤੰਬਰ (ਲਖਵੀਰ ਸਿੰਘ ਧਾਂਦਰਾ) - ਪੰਜਾਬ ਜੇਲ੍ਹ ਵਿਭਾਗ ਵਿਚ ਸਬ-ਜੇਲ੍ਹ ਮਲੇਰਕੋਟਲਾ ਵਿਖੇ ਤਾਇਨਾਤ ਧੂਰੀ ਦੇ ਗੁਰਪ੍ਰੀਤ ਬਾਠ ਨੇ ਆਪਣੇ ਦ੍ਰਿੜ੍ਹ ਇਰਾਦੇ ਤੇ ਜਜ਼ਬੇ ਦੇ ਨਾਲ ਜੇਲ੍ਹ ਵਿਭਾਗ ਤੇ ਦੇਸ਼ ਦਾ ਨਾਮ ਇੱਕ ਵਾਰ ਫਿਰ ਰੌਸ਼ਨ ਕੀਤਾ ਹੈ। ਜੇਲ੍ਹ ਕਰਮਚਾਰੀ ਗੁਰਪ੍ਰੀਤ ਬਾਠ ਨੇ ਮਾਊਂਟ ਯੂਨਾਮ (20,249 ਫੁੱਟ) ’ਤੇ ਤਿਰੰਗਾ ਫਹਿਰਾਇਆ, ਗੁਰਪ੍ਰੀਤ ਬਾਠ ਨੇ ਦੱਸਿਆ ਕਿ ਇਸ ਚੋਟੀ ’ਤੇ ਉਨ੍ਹਾਂ 20 ਸਤੰਬਰ ਨੂੰ ਚੜ੍ਹਾਈ ਸ਼ੁਰੂ ਕੀਤੀ ਤੇ 26 ਸਤੰਬਰ ਨੂੰ ਮਾਊਂਟ ਯੂਨਾਮ (20,249 ਫੁੱਟ) ’ਤੇ ਤਿਰੰਗਾ ਫਹਿਰਾਇਆ, ਉਨ੍ਹਾਂ ਦੀ ਟੀਮ ਵਿਚ ਸੱਤ ਮੈਂਬਰ ਸ਼ਾਮਿਲ ਸਨ, ਜਿਨ੍ਹਾਂ ਵਿਚੋਂ ਪੰਜ ਪਰਬਤਾਂ ਰੋਹੀਆਂ ਨੇ ਇਸ ਪਰਬਤ ਉੱਪਰ ਸਫਲਤਾਪੂਰਵਕ ਚੜ੍ਹਾਈ ਕੀਤੀ।

Ad Position 21
No active advertisement
ਜੇਲ੍ਹ ਕਰਮਚਾਰੀ ਗੁਰਪ੍ਰੀਤ ਬਾਠ ਮਾਊਂਟ ਯੂਨਾਮ (20,249 ਫੁੱਟ) ਤਿਰੰਗਾ ਫਹਿਰਾਉਣ ਸਮੇਂ। ਤਸਵੀਰ : ਲਖਵੀਰ ਸਿੰਘ ਧਾਂਦਰਾ 28-09-2026
ਧੂਰੀ, 27 ਸਤੰਬਰ (ਲਖਵੀਰ ਸਿੰਘ ਧਾਂਦਰਾ) - ਪੰਜਾਬ ਜੇਲ੍ਹ ਵਿਭਾਗ ਵਿਚ ਸਬ-ਜੇਲ੍ਹ ਮਲੇਰਕੋਟਲਾ ਵਿਖੇ ਤਾਇਨਾਤ ਧੂਰੀ ਦੇ ਗੁਰਪ੍ਰੀਤ ਬਾਠ ਨੇ ਆਪਣੇ ਦ੍ਰਿੜ੍ਹ ਇਰਾਦੇ ਤੇ ਜਜ਼ਬੇ ਦੇ ਨਾਲ ਜੇਲ੍ਹ ਵਿਭਾਗ ਤੇ ਦੇਸ਼ ਦਾ ਨਾਮ ਇੱਕ ਵਾਰ ਫਿਰ ਰੌਸ਼ਨ ਕੀਤਾ ਹੈ। ਜੇਲ੍ਹ ਕਰਮਚਾਰੀ ਗੁਰਪ੍ਰੀਤ ਬਾਠ ਨੇ ਮਾਊਂਟ ਯੂਨਾਮ (20,249 ਫੁੱਟ) ’ਤੇ ਤਿਰੰਗਾ ਫਹਿਰਾਇਆ, ਗੁਰਪ੍ਰੀਤ ਬਾਠ ਨੇ ਦੱਸਿਆ ਕਿ ਇਸ ਚੋਟੀ ’ਤੇ ਉਨ੍ਹਾਂ 20 ਸਤੰਬਰ ਨੂੰ ਚੜ੍ਹਾਈ ਸ਼ੁਰੂ ਕੀਤੀ ਤੇ 26 ਸਤੰਬਰ ਨੂੰ ਮਾਊਂਟ ਯੂਨਾਮ (20,249 ਫੁੱਟ) ’ਤੇ ਤਿਰੰਗਾ ਫਹਿਰਾਇਆ, ਉਨ੍ਹਾਂ ਦੀ ਟੀਮ ਵਿਚ ਸੱਤ ਮੈਂਬਰ ਸ਼ਾਮਿਲ ਸਨ, ਜਿਨ੍ਹਾਂ ਵਿਚੋਂ ਪੰਜ ਪਰਬਤਾਂ ਰੋਹੀਆਂ ਨੇ ਇਸ ਪਰਬਤ ਉੱਪਰ ਸਫਲਤਾਪੂਰਵਕ ਚੜ੍ਹਾਈ ਕੀਤੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗੁਰਪ੍ਰੀਤ ਬਾਠ ਕਈ ਉੱਚ ਚੋਟੀਆਂ ਤੇ ਸਫਲਤਾ ਪੂਰਵਕ ਚੜ੍ਹਾਈ ਕਰ ਚੁੱਕੇ ਹਨ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਸਟਾਕ ਕਾਂਗੜੀ, ਫਰੈਂਡਸ਼ਿਪ ਪੀਕ, ਮਾਊਂਟ ਕਨਾਮੋ, ਬਲੈਕ ਪੀਕ ਆਦਿ ਸ਼ਾਮਿਲ ਹਨ। ਆਪਣੀ ਇਸ ਸਫਲਤਾ ‘ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਗੁਰਪ੍ਰੀਤ ਬਾਠ ਨੇ ਜੇਲ੍ਹ ਸੁਪਰਡੈਂਟ ਪ੍ਰਦੂਮਣ ਤੇਈਪੁਰ ਤੇ ਸਮੁੱਚੇ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮੁਸਲਿਮ ਵਿਆਹ ਨਾਲ ਨਾਬਾਲਗਾ ਨਾਲ ਸਰੀਰਕ ਸੰਬੰਧ ਬਣਾਉਣ ਦਾ ਅਪਰਾਧ ਖਤਮ ਨਹੀਂ ਹੁੰਦਾ- ਦਿੱਲੀ ਹਾਈ ਕੋਰਟ ਅਗਲੀ ਖ਼ਬਰ ਚੋਣ ਕਮਿਸ਼ਨ ਤੇ ਭਾਜਪਾ ਵਿਚਕਾਰ ਮਿਲੀਭੁਗਤ ਦੇ ਦੋਸ਼ ਲਗਾਉਣਾ ਗੈਰ ਜ਼ਿਮੇਵਾਰਾਨਾ ਰਵੱਈਆ-ਢਿੱਲੋਂ
Ad Position 24