26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਹੂਤੀ ਹਮਲਿਆਂ ਦਰਮਿਆਨ ਸਾਊਦੀ ਅਰਬ, ਪਾਕਿ ਤੇ ਤੁਰਕੀ ਦੇ ਫ਼ੌਜ ਮੁਖੀਆਂ ਦੀ ਅਹਿਮ ਬੈਠਕ

ਅੰਮ੍ਰਿਤਸਰ, 26 ਸਤੰਬਰ (ਸੁਰਿੰਦਰ ਕੋਛੜ)-ਯਮਨ ਦੇ ਹੂਤੀ ਬਾਗ਼ੀਆਂ ਵਲੋਂ ਸਾਊਦੀ ਅਰਬ ’ਤੇ ਤੇਜ਼ ਕੀਤੇ ਗਏ ਹਮਲਿਆਂ ਦੇ ਮੱਦੇਨਜ਼ਰ ਸਾਊਦੀ ਅਰਬ, ਪਾਕਿਸਤਾਨ ਅਤੇ ਤੁਰਕੀ ਦੇ ਫ਼ੌਜੀ ਮੁਖੀਆਂ ਨੇ ਰਿਆਧ ’ਚ ਇਕ ਉੱਚ-ਪੱਧਰੀ ਸੁਰੱਖਿਆ ਬੈਠਕ ਕੀਤੀ। ਲੰਘੇ ਦਿਨ ਹੋਈ ਬੈਠਕ ’ਚ ਤਿੰਨਾਂ ਦੇਸ਼ਾਂ ਨੇ ਹਾਲ ਹੀ ਵਿਚ ਹੋਏ ‘ਮੱਕਾ ਸੰਯੁਕਤ ਰੱਖਿਆ ਸਮਝੌਤੇ’ ਤਹਿਤ ਸਾਊਦੀ ਅਰਬ ਦੀ ਸੁਰੱਖਿਆ, ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨ ਅਤੇ ਰੱਖਿਆ ਸਮਰੱਥਾਵਾਂ ਦੇ ਆਪਸੀ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ।

Ad Position 21
No active advertisement
ਅਜੀਤ ਡੈਸਕ 27-09-2026
ਅੰਮ੍ਰਿਤਸਰ, 26 ਸਤੰਬਰ (ਸੁਰਿੰਦਰ ਕੋਛੜ)-ਯਮਨ ਦੇ ਹੂਤੀ ਬਾਗ਼ੀਆਂ ਵਲੋਂ ਸਾਊਦੀ ਅਰਬ ’ਤੇ ਤੇਜ਼ ਕੀਤੇ ਗਏ ਹਮਲਿਆਂ ਦੇ ਮੱਦੇਨਜ਼ਰ ਸਾਊਦੀ ਅਰਬ, ਪਾਕਿਸਤਾਨ ਅਤੇ ਤੁਰਕੀ ਦੇ ਫ਼ੌਜੀ ਮੁਖੀਆਂ ਨੇ ਰਿਆਧ ’ਚ ਇਕ ਉੱਚ-ਪੱਧਰੀ ਸੁਰੱਖਿਆ ਬੈਠਕ ਕੀਤੀ। ਲੰਘੇ ਦਿਨ ਹੋਈ ਬੈਠਕ ’ਚ ਤਿੰਨਾਂ ਦੇਸ਼ਾਂ ਨੇ ਹਾਲ ਹੀ ਵਿਚ ਹੋਏ ‘ਮੱਕਾ ਸੰਯੁਕਤ ਰੱਖਿਆ ਸਮਝੌਤੇ’ ਤਹਿਤ ਸਾਊਦੀ ਅਰਬ ਦੀ ਸੁਰੱਖਿਆ, ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨ ਅਤੇ ਰੱਖਿਆ ਸਮਰੱਥਾਵਾਂ ਦੇ ਆਪਸੀ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਹਾਲਾਂਕਿ, ਰੱਖਿਆ ਸਮਝੌਤੇ ਨੂੰ ਡੇਢ ਮਹੀਨਾ ਬੀਤਣ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਪਾਕਿ ਜਾਂ ਤੁਰਕੀ ਵਲੋਂ ਸਾਊਦੀ ਦੀ ਸੁਰੱਖਿਆ ਲਈ ਕਿਸੇ ਸਿੱਧੀ ਫ਼ੌਜੀ ਤਾਇਨਾਤੀ ਜਾਂ ਕਾਰਵਾਈ ਦਾ ਐਲਾਨ ਨਹੀਂ ਕੀਤਾ ਗਿਆ। ਮਾਹਿਰਾਂ ਮੁਤਾਬਿਕ ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਕੀ ਇਹ ਨਵਾਂ ਤ੍ਰਿਪੱਖੀ ਗੱਠਜੋੜ ਸਿਰਫ਼ ਸਾਂਝੇ ਬਿਆਨਾਂ ਅਤੇ ਮੀਟਿੰਗਾਂ ਤੱਕ ਸੀਮਤ ਰਹੇਗਾ ਜਾਂ ਲੋੜ ਪੈਣ ’ਤੇ ਸਾਊਦੀ ਅਰਬ ਦੀ ਰੱਖਿਆ ਲਈ ਕੋਈ ਸਾਂਝੀ ਫ਼ੌਜੀ ਕਾਰਵਾਈ ਵੀ ਕਰੇਗਾ। ਵੇਰਵਿਆਂ ਅਨੁਸਾਰ ਉਕਤ ਮੀਟਿੰਗ ’ਚ ਸਾਊਦੀ ਅਰਬ ਦੇ ਚੀਫ਼ ਆਫ਼ ਜਨਰਲ ਸਟਾਫ਼ ਜਨਰਲ ਫ਼ਯਾਦ ਬਿਨ ਹਾਮਿਦ ਅਲ-ਰੁਵੈਲੀ, ਤੁਰਕੀ ਦੇ ਚੀਫ਼ ਆਫ਼ ਜਨਰਲ ਸਟਾਫ਼ ਜਨਰਲ ਸੇਲਚੁਕ ਬਾਇਰਾਕਤਾਰੋਗਲੂ ਅਤੇ ਪਾਕਿਸਤਾਨੀ ਫ਼ੌਜ ਦੇ ਮੁਖੀ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਸ਼ਾਮਿਲ ਹੋਏ। ਬੈਠਕ ਦੌਰਾਨ ਮੱਕਾ ਸ਼ਹਿਰ ਸਮੇਤ ਸਾਊਦੀ ਅਰਬ ਦੇ ਨਾਗਰਿਕ ਅਤੇ ਆਰਥਿਕ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਹਮਲਿਆਂ ’ਤੇ ਡੂੰਘੀ ਚਿੰਤਾ ਪ੍ਰਗਟਾਈ ਗਈ।
Ad Position 22
No active advertisement
ਪਿਛਲੀ ਖ਼ਬਰ ਡੁਰੰਡ ਲਾਈਨ ’ਤੇ ਸਥਿਤ ਪਾਕਿਸਤਾਨੀ ਫ਼ੌਜੀ ਚੌਕੀ ਪੂਰੀ ਤਰ੍ਹਾਂ ਤਬਾਹ ਅਗਲੀ ਖ਼ਬਰ ਏ.ਐਨ.ਟੀ.ਐਫ. ਅਤੇ ਬੀ.ਐਸ.ਐਫ. ਵਲੋਂ ਸਾਂਝੀ ਕਾਰਵਾਈ ਦੌਰਾਨ 19.820 ਕਿੱਲੋ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
Ad Position 24