24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਭਾਰਤ, ਪ੍ਰਸ਼ਾਂਤ ਟਾਪੂ ਦੇਸ਼ਾਂ ਵਲੋਂ ਐਫ.ਆਈ.ਪੀ.ਆਈ. ਸੀ.ਮੀਟਿੰਗ ’ਚ ਜਲਵਾਯੂ, ਆਫ਼ਤ ਲਚੀਲਾਪਣ, ਨਵਿਆਉਣਯੋਗ ਊਰਜਾ ਸਹਿਯੋਗ ਦੀ ਸਮੀਖਿਆ

ਨਿਊਯਾਰਕ, 24 ਸਤੰਬਰ (ਯੂ. ਐਨ.

Ad Position 21
No active advertisement
ਅਜੀਤ ਡੈਸਕ 25-09-2026
ਨਿਊਯਾਰਕ, 24 ਸਤੰਬਰ (ਯੂ.ਐਨ.ਆਈ.) ਭਾਰਤ ਅਤੇ ਪ੍ਰਸ਼ਾਂਤ ਟਾਪੂ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਇਜਲਾਸ ਤੋਂ ਇਲਾਵਾ ਕਰਵਾਈ ਗਈ ਫੋਰਮ ਫਾਰ ਇੰਡੀਆ-ਪੈਸਿਫਿਕ ਆਇਲੈਂਡਜ਼ ਕੋਆਪਰੇਸ਼ਨ (ਐਫ.ਆਈ.ਪੀ.ਆਈ.ਸੀ.) ਦੀ ਦੂਜੀ ਵਿਦੇਸ਼ ਮੰਤਰੀਆਂ ਦੀ ਮੀਟਿੰਗ ’ਚ ਜਲਵਾਯੂ ਕਾਰਵਾਈ, ਆਫ਼ਤ ਲਚੀਲਾਪਣ, ਨਵਿਆਉਣਯੋਗ ਊਰਜਾ ਅਤੇ ਹੋਰ ਤਰਜੀਹੀ ਖੇਤਰਾਂ ਵਿੱਚ ਸਹਿਯੋਗ ਦੀ ਸਮੀਖਿਆ ਕੀਤੀ। ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਐਸ. ਜੈਸ਼ੰਕਰ ਨੇ ਫੋਰਮ ਫਾਰ ਇੰਡੀਆ-ਪੈਸਿਫਿਕ ਆਇਲੈਂਡਜ਼ ਕੋਆਪਰੇਸ਼ਨ) ਦੀ ਦੂਜੀ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਅਗਵਾਈ ਕੀਤੀ, ਜਿਸ ਵਿਚ ਪ੍ਰਸ਼ਾਂਤ ਟਾਪੂ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਮੰਤਰੀਆਂ ਨੇ ਹਿੱਸਾ ਲਿਆ।ਭਾਗ ਲੈਣ ਵਾਲਿਆਂ ਵਿੱਚ ਸਮੋਆ, ਫਿਜੀ, ਮਾਰਸ਼ਲ ਟਾਪੂ, ਪਲਾਊ, ਪਾਪੂਆ ਨਿਊ ਗਿਨੀ, ਸੋਲੋਮਨ ਟਾਪੂ, ਤੁਵਾਲੂ, ਟੋਂਗਾ, ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜ, ਵਾਨੂਆਟੂ ਅਤੇ ਨਾਉਰੂ ਦੇ ਪ੍ਰਤੀਨਿਧੀਆਂ ਦੇ ਨਾਲ-ਨਾਲ ਪੈਸਿਫਿਕ ਆਇਲੈਂਡਜ਼ ਫੋਰਮ ਦੇ ਸਕੱਤਰ-ਜਨਰਲ ਸ਼ਾਮਲ ਸਨ।ਮੰਤਰੀਆਂ ਨੇ ਐਫ.ਆਈ.ਪੀ.ਆਈ. ਸੀ ਸਿਖਰ ਸੰਮੇਲਨਾਂ ਦੇ ਨਤੀਜਿਆਂ ਦੀ ਸਮੀਖਿਆ ਕੀਤੀ ਅਤੇ 2023 ’ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੀ ਗਈ 12-ਨੁਕਾਤੀ ਕਾਰਜ ਯੋਜਨਾ ਤਹਿਤ ਹੋਈ ਪ੍ਰਗਤੀ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਨਵਿਆਉਣਯੋਗ ਊਰਜਾ, ਜਲਵਾਯੂ ਕਾਰਵਾਈ, ਆਫ਼ਤ ਲਚੀਲਾਪਣ, ਸਿੱਖਿਆ, ਸਿਹਤ ਸੰਭਾਲ ਅਤੇ ਸਮਰੱਥਾ ਨਿਰਮਾਣ ਵਿੱਚ ਹੋਰ ਸਹਿਯੋਗ ਬਾਰੇ ਵੀ ਚਰਚਾ ਕੀਤੀ।ਮੀਟਿੰਗ ਨੇ ਐਫ.ਆਈ.ਪੀ.ਆਈ. ਸੀ. ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਖੇਤਰੀ ਅਤੇ ਬਹੁਪੱਖੀ ਮੰਚਾਂ ਵਿੱਚ ਸਹਿਯੋਗ ਵਧਾਉਣ ਲਈ ਦੇਸ਼ਾਂ ਦੀ ਵਚਨਬੱਧਤਾ ਨੂੰ ਮੁੜ ਪੱਕਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭਾਰਤ ਦੀਆਂ ਰੂਸੀ ਤੇਲ ਦਰਾਮਦਾਂ ਲਗਭਗ 1.8 ਮਿਲੀਅਨ ਬੈਰਲ ਪ੍ਰਤੀ ਦਿਨ ’ਤੇ ਕਾਇਮ, ਮੱਧ ਪੂਰਬ ਨੇ ਘਾਟ ਪੂਰੀ ਕੀਤੀ ਅਗਲੀ ਖ਼ਬਰ ਨੀਟ-ਪੀ.ਜੀ. 2026 ਦੇ ਨਤੀਜੇ ਐਲਾਨੇ-ਕੱਟ-ਆਫ਼ ਵੀ ਐਲਾਨੀ
Ad Position 24