ਗੁਰੂ ਸਾਹਿਬ ਦੇ ਸਹੁਰਿਆਂ ਦੇ ਸ਼ਹਿਰ ਬਟਾਲਾ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਾਂਗੇ - ਬੀਬੀ ਬਲਵਿੰਦਰ ਕੌਰ
ਬਟਾਲਾ, 18 ਸਤੰਬਰ (ਸਤਿੰਦਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੇ ਪਵਿੱਤਰ ਮੌਕੇ ਬੀਬੀ ਬਲਵਿੰਦਰ ਕੌਰ ਮਾਤਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਸੰਸਦ ਮੈਂਬਰ ਸ੍ਰੀ ਖਡੂਰ ਸਾਹਿਬ ਨਤਮਸਤਕ ਹੋਣ ਲਈ ਵਿਸ਼ੇਸ਼ ਤੌਰ ’ਤੇ ਬਟਾਲਾ ਪਹੁੰਚੇ। ਬਾਬਾ ਜੀ ਦੇ ਵਿਆਹ ਮੌਕੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਪ੍ਰਭਾਵਸ਼ਾਲੀ ਪੰਥਕ ਕਾਨਫਰੰਸ ਕੀਤੀ ਗਈ।
ਬਟਾਲਾ, 18 ਸਤੰਬਰ (ਸਤਿੰਦਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੇ ਪਵਿੱਤਰ ਮੌਕੇ ਬੀਬੀ ਬਲਵਿੰਦਰ ਕੌਰ ਮਾਤਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਸੰਸਦ ਮੈਂਬਰ ਸ੍ਰੀ ਖਡੂਰ ਸਾਹਿਬ ਨਤਮਸਤਕ ਹੋਣ ਲਈ ਵਿਸ਼ੇਸ਼ ਤੌਰ ’ਤੇ ਬਟਾਲਾ ਪਹੁੰਚੇ। ਬਾਬਾ ਜੀ ਦੇ ਵਿਆਹ ਮੌਕੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਪ੍ਰਭਾਵਸ਼ਾਲੀ ਪੰਥਕ ਕਾਨਫਰੰਸ ਕੀਤੀ ਗਈ। ਬੀਬੀ ਬਲਵਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਟਾਲਾ ਸ਼ਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰਿਆਂ ਦਾ ਸ਼ਹਿਰ ਹੈ, ਪਰ ਸਰਕਾਰਾਂ ਨੇ ਇਸ ਨੂੰ ਨਸ਼ਿਆਂ ਦੀ ਦਲਦਲ ਬਣਾ ਦਿੱਤਾ ਹੈ। 2027 ਵਿਚ ਖਾਲਸਾ ਸਰਕਾਰ ਬਣਨ ਉਪਰੰਤ ਬਟਾਲੇ ਵਿਚੋਂ ਨਸ਼ਿਆਂ ਦਾ ਖਾਤਮਾ ਕਰਾਂਗੇ ਅਤੇ ਬਾਕੀ ਅਲਾਮਤਾਂ ਨੂੰ ਵੀ ਬਟਾਲੇ ਵਿਚੋਂ ਜੜ੍ਹਾਂ ਤੋਂ ਕੱਢਾਂਗੇ। ਇਸ ਮੌਕੇ ਬਟਾਲਾ ਦੇ ਹਲਕਾ ਇੰਚਾਰਜ ਪ੍ਰਿਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਗੁਰੂ ਸਾਹਿਬ ਦੇ ਸਿਧਾਂਤਾਂ ਅਤੇ ਉਪਦੇਸ਼ਾਂ ‘ਤੇ ਚੱਲਣ ਦਾ ਯਤਨ ਕਰੇਗੀ। ਬੀਬੀ ਅਮਨਦੀਪ ਕੌਰ ਰੰਧਾਵਾ ਨੇ ਗੁਰੂ ਸਾਹਿਬ ਦੇ ਪਰਉਪਕਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਔਰਤ ਜਾਤੀ ਨੂੰ ਸਮਾਜ ਵਿਚ ਬਹੁਤ ਉੱਚਾ ਸਨਮਾਨ ਦਵਾਇਆ ਹੈ। ਸਤਿੰਦਰਜੀਤ ਸਿੰਘ ਗਿੱਲ ਨੇ ਕਿਹਾ ਕਿ ਗੁਰੂ ਸਾਹਿਬ ਦੇ ਸਿਧਾਂਤਾਂ ਅਤੇ ਸਿੱਖਿਆਵਾਂ ਨੂੰ ਜੀਵਨ ਵਿਚ ਢਾਲ ਕੇ ਹੀ ਸਹੀ ਮਾਇਨੇ ਵਿਚ ਉਨ੍ਹਾਂ ਦੇ ਵਿਆਹ ਪੁਰਬ ਮਨਾਉਣ ਦਾ ਸੰਕਲਪ ਪੂਰਾ ਕਰ ਸਕਦੇ ਹਾਂ। ਇਸ ਮੌਕੇ ਬੀਬੀ ਪ੍ਰਭਜੋਤ ਕੌਰ, ਐਡਵੋਕੇਟ ਜੈਮਲ ਸਿੰਘ ਨਾਗੋਕੇ, ਗੁਰਦੇਵ ਸਿੰਘ ਸ਼ਾਹੀ, ਕੁਲਦੀਪ ਸਿੰਘ ਕਾਦੀਆਂ ਨੇ ਕਿਹਾ ਕਿ ਬਾਬਾ ਜੀ ਦੇ ਵਿਆਹ ਦੀ ਪੂਰਵ ਸੰਧਿਆ ‘ਤੇ ਸਾਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਪੰਜਾਬ ਵਿਚੋਂ ਨਸ਼ਿਆਂ ਅਤੇ ਹੋਰ ਅਲਾਮਤਾਂ ਨੂੰ ਜੜ੍ਹ ਤੋਂ ਖਤਮ ਕਰਾਂਗੇ। ਇਸ ਮੌਕੇ ਮਨਜਿੰਦਰ ਸਿੰਘ ਬੱਲ ਪ੍ਰਧਾਨ ਦਿਹਾਤੀ ਗੁਰਦਾਸਪੁਰ, ਅਨੂਪ ਸਿੰਘ ਬੋਪਾਰਾਏ ਡੱਲਾ, ਗੁਰਤੇਜ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ, ਮਨਵਿੰਦਰ ਸਿੰਘ ਦਕੋਹਾ, ਜੱਜ ਵੋਹਰਾ ਸੀਨੀ ਆਗੂ, ਦਲਬੀਰ ਸਿੰਘ ਚਾਹਲ ਧਾਰੀਵਾਲ, ਬੀਬੀ ਸਰਬਜੀਤ ਕੌਰ ਕਾਰਜਕਾਰਨੀ ਮੈਂਬਰ, ਖੁਸ਼ਕਰਨ ਸਿੰਘ ਹੇਅਰ, ਪਲਵਿੰਦਰ ਸਿੰਘ ਸ਼ੁਕਰਪੁਰਾ, ਗੁਰਦੀਪ ਸਿੰਘ ਕੋਟ ਮਜਲਿਸ, ਸਰਦੂਲ ਸਿੰਘ ਮੱਲੀ ਰਿਟਾ. ਇੰਸਪੈਕਟਰ, ਕੈਪਟਨ ਹਰਪਾਲ ਸਿੰਘ ਚੌਧਰਪੁਰ, ਮਨਜੀਤ ਸਿੰਘ ਸਰਪੰਚ, ਸੁਰਿੰਦਰ ਸਿੰਘ ਸ਼ੇਰਪੁਰ, ਬੀਬੀ ਕਮਲਜੀਤ ਕੌਰ ਖਤੀਬ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪ੍ਰਸਿੱਧ ਕਵੀਸ਼ਰ ਸਤਨਾਮ ਸਿੰਘ ਲੀਲ ਕਲਾਂ ਤੇ ਸੁਖਜਿੰਦਰ ਸਿੰਘ ਭਾਮ ਦੇ ਜਥੇ ਅਤੇ ਬਲਬੀਰ ਸਿੰਘ ਗੁਰਦਾਸਪੁਰ ਦੇ ਬੀਬੀਆਂ ਦਾ ਕਵੀਸ਼ਰੀ ਜਥੇ ਵਲੋਂ ਵਾਰਾਂ ਗਾਇਣ ਕੀਤੀਆਂ। ਇਸ ਮੌਕੇ ਜਤਿੰਦਰ ਸਿੰਘ ਭੱਟੀ, ਦਿਲਬਾਗ ਸਿੰਘ ਗੋਬਿੰਦ ਨਗਰ, ਜਸਵੀਰ ਸਿੰਘ ਕਾਹਨੂੰਵਾਨ ਰੋਡ, ਅਸ਼ੋਕ ਡੱਬ, ਰਤਨ ਸਿੰਘ ਰਿਟਾ ਇੰਸਪੈਕਟਰ ਬਲਵਿੰਦਰ ਸਿੰਘ ਗਾਂਧੀ ਕੈਂਪ, ਜਸਪਾਲ ਸਿੰਘ ਰਿਟਾ ਥਾਣੇਦਾਰ, ਹਰਜੀਤ ਸਿੰਘ ਵਡਾਲਾ ਗ੍ਰੰਥੀਆਂ, ਲਵਪ੍ਰੀਤ ਸਿੰਘ ਵਡਾਲਾ ਗ੍ਰੰਥੀਆਂ, ਰਣਜੀਤ ਸਿੰਘ ਦਿਆਲਗੜ੍ਹ, ਜਸਵਿੰਦਰ ਸਿੰਘ ਖੋਖਰ ਫੌਜੀਆਂ, ਸੁਖਵਿੰਦਰ ਸਿੰਘ ਕੋਟਲਾ ਮੂਸਾ, ਸੁਖਵਿੰਦਰ ਸਿੰਘ ਕੋਟਲੀ ਭਾਨ ਸਿੰਘ, ਬੀਬੀ ਬਲਜੀਤ ਕੌਰ, ਬੀਬੀ ਸੁਖਰਾਜ ਕੌਰ, ਬੀਬੀ ਕਵਲਜੀਤ ਕੌਰ, ਬੀਬੀ ਰਾਜਵਿੰਦਰ ਕੌਰ, ਬੀਬੀ ਮਨਪ੍ਰੀਤ ਕੌਰ, ਜਗਜੀਤ ਸਿੰਘ ਬਟਾਲਾ, ਸੁਖਜੀਤ ਸਿੰਘ ਸਹਾਬਪੁਰਾ, ਅਵਤਾਰ ਸਿੰਘ ਚੌਧਰਪੁਰ, ਗੁਰਮੇਜ ਸਿੰਘ ਬਟਾਲਾ, ਸਤਨਾਮ ਸਿੰਘ ਬਟਾਲਾ, ਦਲਜੀਤ ਸਿੰਘ ਟੋਨੀ, ਜਨਕ ਰਾਜ, ਪਰਦੁਮਣ ਸਿੰਘ ਹੇਅਰ, ਗੁਰਦਿਆਲ ਸਿੰਘ ਗ੍ਰੰਥਗੜ੍ਹ, ਗੁਰਦੀਪਕ ਸਿੰਘ, ਮੁਸ਼ਤਾਕ ਅਲੀ, ਕਰਨਪ੍ਰੀਤ ਸਿੰਘ ਆਈ ਟੀ ਸੈਲ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਸੇਵਾ ਮਨਜੀਤ ਸਿੰਘ ਸਰਪੰਚ ਹੋਰਾਂ ਬਾਖੂਬੀ ਨਿਭਾਈ।