16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸੋਨੀਆ ਗਾਂਧੀ ਦੀ ਕਿਤਾਬ ਦੀਆਂ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਵਿਕੀਆਂ 2 ਲੱਖ ਤੋਂ ਵੱਧ ਕਾਪੀਆਂ

ਨਵੀਂ ਦਿੱਲੀ, 16 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 17-11-2026
ਨਵੀਂ ਦਿੱਲੀ, 16 ਨਵੰਬਰ (ਪੀ.ਟੀ.ਆਈ.) : ਕਾਂਗਰਸ ਆਗੂ ਸੋਨੀਆ ਗਾਂਧੀ ਦੀ ਯਾਦਾਂ ’ਤੇ ਆਧਾਰਿਤ ਕਿਤਾਬ ‘ਬਿਲੌਗਿੰਗ ਅ ਜਰਨੀ ਆਫ ਲਵ’ ਨੇ ਪ੍ਰਕਾਸ਼ਨ ਜਗਤ ਵਿਚ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਕਿਤਾਬ ਦੇ ਪ੍ਰਕਾਸ਼ਕ ਹਾਰਪਰ ਕੋਲਿਨਜ਼ ਇੰਡੀਆ ਦੇ ਸੀ.ਈ.ਓ. ਅਨੰਤ ਪਦਮਨਾਭਨ ਅਨੁਸਾਰ, ਵਿਕਰੀ ਸ਼ੁਰੂ ਹੋਣ ਦੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਇਸ ਦੀਆਂ ਦੋ ਲੱਖ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ। ਇਸ ਦੇ ਨਾਲ ਹੀ ਕਿਤਾਬ ਨੇ ਭਾਰਤੀ ਪ੍ਰਕਾਸ਼ਨ ਜਗਤ ਵਿਚ ਕਈ ਨਵੇਂ ਰਿਕਾਰਡ ਬਣਾਏ ਹਨ। ਸੋਮਵਾਰ ਨੂੰ ਨਵੀਂ ਦਿੱਲੀ ਦੇ ਆਈ.ਟੀ.ਸੀ. ਮੌਰਿਆ ਹੋਟਲ ਵਿਖੇ ਕਿਤਾਬ ਦੀ ਅਧਿਕਾਰਤ ਘੁੰਡ ਚੁਕਾਈ ਕੀਤੀ ਗਈ। ਇਸ ਸਮਾਗਮ ਵਿਚ ਕਾਂਗਰਸ ਤੇ ਵਿਰੋਧੀ ਗਠਜੋੜ ‘ਇੰਡੀਆ’ ਦੇ ਕਈ ਪ੍ਰਮੁੱਖ ਆਗੂਆਂ ਤੋਂ ਇਲਾਵਾ ਸਾਹਿਤਕ ਹਸਤੀਆਂ ਤੇ ਮੁੱਖ ਮੰਤਰੀ ਵੀ ਸ਼ਾਮਿਲ ਹੋਏ। ਇਸ ਮੌਕੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵੀ ਮੌਜੂਦ ਸਨ। ਪਦਮਨਾਭਨ ਨੇ ਦੱਸਿਆ ਕਿ ਇਹ ਕਿਤਾਬ ਸਭ ਤੋਂ ਤੇਜ਼ੀ ਨਾਲ ਵਿਕਣ ਵਾਲੀ ਕਿਤਾਬ, ਪਹਿਲੀ ਕਿਤਾਬ, ਗੈਰ-ਗਲਪ ਰਚਨਾ ਤੇ ਯਾਦਾਂ ’ਤੇ ਆਧਾਰਿਤ ਕਿਤਾਬ ਬਣਨ ਦੇ ਰਿਕਾਰਡ ਕਾਇਮ ਕਰ ਚੁੱਕੀ ਹੈ। ਉਨ੍ਹਾਂ ਮੁਤਾਬਕ, ਪ੍ਰਕਾਸ਼ਨ ਵਾਲੇ ਦਿਨ 10 ਮਿੰਟ ਤੋਂ ਵੀ ਘੱਟ ਸਮੇਂ ਵਿਚ 15 ਹਜ਼ਾਰ ਤੋਂ ਵੱਧ ਕਾਪੀਆਂ ਪਾਠਕਾਂ ਤੱਕ ਪਹੁੰਚਾਈਆਂ ਗਈਆਂ। ਸੋਨੀਆ ਗਾਂਧੀ ਨੇ ਕਿਤਾਬ ਨੂੰ ਮਿਲ ਰਹੇ ਭਰਵੇਂ ਹੁੰਗਾਰੇ ’ਤੇ ਖੁਸ਼ੀ ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪਾਠਕਾਂ ਦਾ ਪਿਆਰ ਉਨ੍ਹਾਂ ਲਈ ਉਮੀਦ ਤੋਂ ਕਿਤੇ ਵੱਧ ਹੈ। ਐਨ.ਸੀ.ਪੀ.ਸੀ.ਆਰ. ਨੇ ਆਦਿਵਾਸੀ ਲੜਕੀ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ’ਤੇ ਮੰਗੀ ਰਿਪੋਰਟ ਕਾਂਗਰਸੀ ਵਿਧਾਇਕ ਖਿਲਾਫ਼ ਮਾਮਲਾ ਦਰਜ ਨਵੀਂ ਦਿੱਲੀ, 16 ਨਵੰਬਰ (ਏਜੰਸੀ)-ਬਾਲ ਅਧਿਕਾਰ ਸੁਰੱਖਿਆ ਲਈ ਰਾਸ਼ਟਰੀ ਕਮਿਸ਼ਨ (ਐਨ.ਸੀ.ਪੀ.ਸੀ.ਆਰ.) ਨੇ ਝਾਰਖੰਡ ਦੇ ਰਾਂਚੀ ਵਿਚ 14 ਸਾਲਾ ਆਦਿਵਾਸੀ ਲੜਕੀ ਨਾਲ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਦਾ ਖੁਦ ਨੋਟਿਸ ਲਿਆ ਹੈ। ਕਮਿਸ਼ਨ ਨੇ ਰਾਂਚੀ ਦੇ ਐਸ.ਐਸ.ਪੀ. ਨੂੰ ਨੋਟਿਸ ਜਾਰੀ ਕਰਕੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਮੰਗੀ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਅਨੁਸਾਰ, ਐਨ.ਸੀ.ਪੀ.ਸੀ.ਆਰ. ਦੀ ਇਕ ਟੀਮ, ਜਿਸ ਦੀ ਅਗਵਾਈ ਕਮਿਸ਼ਨ ਦੀ ਰਜਿਸਟਰਾਰ ਸੁਧਾ ਚੌਧਰੀ ਕਰ ਰਹੀ ਹੈ, ਮਾਮਲੇ ਦੀ ਜਾਂਚ ਲਈ ਮੰਗਲਵਾਰ ਨੂੰ ਰਾਂਚੀ ਦਾ ਦੌਰਾ ਕਰੇਗੀ। ਸਿਮਡੇਗਾ ਜ਼ਿਲ੍ਹੇ ਦੀ ਰਹਿਣ ਵਾਲੀ ਇਕ ਨਾਬਾਲਗ ਲੜਕੀ ਨੇ ਦੋਸ਼ ਲਗਾਇਆ ਹੈ ਕਿ 5 ਅਗਸਤ ਨੂੰ ਕਾਂਗਰਸੀ ਵਿਧਾਇਕ ਭੂਸ਼ਣ ਬਾਰਾ ਨੇ ਆਪਣੀ ਰਿਹਾਇਸ਼ ’ਤੇ ਉਸ ਨਾਲ ਜਬਰ ਜਨਾਹ ਕੀਤਾ, ਜਿਸ ਤੋਂ ਬਾਅਦ ਉਹ ਗਰਭਵਤੀ ਹੋ ਗਈ ਸੀ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਬਾਅਦ ਵਿਚ ਹੋਈ ਡਾਕਟਰੀ ਜਾਂਚ ਤੋਂ ਪਤਾ ਲੱਗਾ ਕਿ ਉਸ ਦਾ ਗਰਭਪਾਤ ਹੋ ਗਿਆ ਸੀ। ਪੁਲਿਸ ਨੇ ਰਾਂਚੀ ਦੇ ਧੁਰਵਾ ਥਾਣੇ ਵਿਚ ਵਿਧਾਇਕ ਖਿਲਾਫ ਮਾਮਲਾ ਦਰਜ ਕੀਤਾ ਹੈ। ਵਿਧਾਇਕ ਬੜਾ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਕਾਂਗਰਸ ਸੂਬੇ ਦੀ ਸੱਤਾਧਾਰੀ ਜੇ.ਐਮ.ਐਮ. ਦੀ ਅਗਵਾਈ ਵਾਲੀ ਗਠਜੋੜ ਸਰਕਾਰ ਦਾ ਹਿੱਸਾ ਹੈ।
Ad Position 22
No active advertisement
ਪਿਛਲੀ ਖ਼ਬਰ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਤਿੰਨ ਦਿਨਾਂ ਦੌਰੇ ’ਤੇ ਜਾਣਗੇ ਮਣੀਪੁਰ ਅਗਲੀ ਖ਼ਬਰ ਤੀਸਰਾ ਅਮਰੀਕੀ ਬੇੜਾ ਥਿਓਡੋਰ ਰੂਜ਼ਵੈਲਟ ਮੱਧ ਪੂਰਬ ’ਚ ਪਹੁੰਚਿਆ
Ad Position 24