ਸਟੱਡੀ ਪਲੈਨੇਟ ਵਲੋਂ ਸੈਮੀਨਾਰ 21 ਨੂੰ
ਐਡਵੋਕੇਟ ਉੱਪਲ ਯੂ.ਕੇ. ਵੀਜ਼ੇ ਸਬੰਧੀ ਦੇਣਗੇ ਜਾਣਕਾਰੀ
ਕਪੂਰਥਲਾ, 18 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਸਟੱਡੀ ਪਲੈਨੇਟ ਤੇ ਐਜੂਕੇਸ਼ਨ ਇਮੀਗਰੇਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਵਲੋਂ 21 ਸਤੰਬਰ ਸੋਮਵਾਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਆਨਲਾਈਨ ਸੈਮੀਨਾਰ ਕਰਵਾਇਆ ਜਾਵੇਗਾ। ਜਿਸ ਵਿਚ ਯੂ.
ਕਪੂਰਥਲਾ, 18 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਸਟੱਡੀ ਪਲੈਨੇਟ ਤੇ ਐਜੂਕੇਸ਼ਨ ਇਮੀਗਰੇਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਵਲੋਂ 21 ਸਤੰਬਰ ਸੋਮਵਾਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਆਨਲਾਈਨ ਸੈਮੀਨਾਰ ਕਰਵਾਇਆ ਜਾਵੇਗਾ। ਜਿਸ ਵਿਚ ਯੂ.ਕੇ. ਦੇ ਪਿਛਲੇ 25 ਸਾਲਾਂ ਤੋਂ ਇਮੀਗਰੇਸ਼ਨ ਦੇ ਤਜਰਬੇਕਾਰ ਐਡਵੋਕੇਟ ਗੁਰਪਾਲ ਸਿੰਘ ਉੱਪਲ ਸਟੱਡੀ ਵੀਜ਼ਾ, ਡਿਪੈਂਡੈਂਟ ਵੀਜ਼ਾ, ਵਿਜ਼ਟਰ ਵੀਜ਼ਾ, ਰਫਿਊਜ਼ਲ ਕੇਸਾਂ ਤੇ ਬੈਨ ਹੋਏ ਕੇਸਾਂ ਬਾਰੇ ਜਾਣਕਾਰੀ ਦੇਣਗੇ। ਇਸ ਸਬੰਧੀ ਦਲਜੀਤ ਸਿੰਘ ਸੰਧੂ ਡਾਇਰੈਕਟਰ ਸਟੱਡੀ ਪਲੈਨੇਟ ਨੇ ਦੱਸਿਆ ਕਿ ਵਿਦੇਸ਼ ਜਾਣ ਦੇ ਚਾਹਵਾਨਾਂ, ਵੀਜ਼ੇ ਸਬੰਧੀ ਜਾਂ ਹੋਰ ਮਾਮਲਿਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਉਹ ਸਟੱਡੀ ਪਲੈਨੇਟ ਦੇ ਜਲੰਧਰ ਤੇ ਕਪੂਰਥਲਾ ਵਿਚਲੇ ਬ੍ਰਾਂਚ ਦਫ਼ਤਰਾਂ ਵਿਚ ਰਜਿਸਟਰੇਸ਼ਨ ਕਰਵਾਉਣ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਇੰਗਲੈਂਡ ਵਿਚ ਆਪਣੇ ਮਾਂ-ਬਾਪ ਜਾਂ ਰਿਸ਼ਤੇਦਾਰ ਨੂੰ ਵਿਜ਼ਟ ਵੀਜ਼ੇ ‘ਤੇ ਬੁਲਾਉਣਾ ਚਾਹੁੰਦੇ ਹਨ, ਉਹ ਵੀ ਇਸ ਸੈਮੀਨਾਰ ਵਿਚ ਸ਼ਮੂਲੀਅਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨਵੰਬਰ ਤੇ ਜਨਵਰੀ ਇੰਟੇਕ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਵੀਜ਼ੇ ਸਬੰਧੀ ਨਵੇਂ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਉਹ ਵਿਦੇਸ਼ ’ਚ ਪੜ੍ਹਾਈ ਲਈ ਸਟੱਡੀ ਵੀਜ਼ੇ ਲਈ ਅਪਲਾਈ ਕਰ ਸਕਣ।