ਢੁੱਕਵੇਂ ਵਿੱਤੀ ਸਾਧਨਾਂ ਦਾ ਹਵਾਲਾ ਦੇ ਕੇ ਮਾਂ ਨੂੰ ਬੱਚੇ ਦੀ ਸੰਭਾਲ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ- ਹਾਈ ਕੋਰਟ
ਪ੍ਰਯਾਗਰਾਜ, 16 ਨਵੰਬਰ (ਏਜੰਸੀ)-ਇਲਾਹਾਬਾਦ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਕਿਸੇ ਮਾਂ ਨੂੰ ਸਿਰਫ਼ ਇਸ ਧਾਰਨਾ ਦੇ ਆਧਾਰ ’ਤੇ ਉਸ ਦੇ ਬੱਚੇ ਦੀ ਸੰਭਾਲ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਕਿ ਉਸ ਦੇ ਵਿੱਤੀ ਸਾਧਨ ਨਾਕਾਫ਼ੀ ਹਨ। ਅਦਾਲਤ ਨੇ ਬੱਚੇ ਦੀ ਸੰਭਾਲ (ਕਸਟਡੀ) ਦੀ ਮੰਗ ਕਰਨ ਵਾਲੇ ਦਾਦਾ-ਦਾਦੀ ਵਲੋਂ ਦਾਇਰ ਕੀਤੀ ਗਈ ਅਪੀਲ ਨੂੰ ਖਾਰਜ ਕਰ ਦਿੱਤਾ।
ਪ੍ਰਯਾਗਰਾਜ, 16 ਨਵੰਬਰ (ਏਜੰਸੀ)-ਇਲਾਹਾਬਾਦ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਕਿਸੇ ਮਾਂ ਨੂੰ ਸਿਰਫ਼ ਇਸ ਧਾਰਨਾ ਦੇ ਆਧਾਰ ’ਤੇ ਉਸ ਦੇ ਬੱਚੇ ਦੀ ਸੰਭਾਲ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਕਿ ਉਸ ਦੇ ਵਿੱਤੀ ਸਾਧਨ ਨਾਕਾਫ਼ੀ ਹਨ। ਅਦਾਲਤ ਨੇ ਬੱਚੇ ਦੀ ਸੰਭਾਲ (ਕਸਟਡੀ) ਦੀ ਮੰਗ ਕਰਨ ਵਾਲੇ ਦਾਦਾ-ਦਾਦੀ ਵਲੋਂ ਦਾਇਰ ਕੀਤੀ ਗਈ ਅਪੀਲ ਨੂੰ ਖਾਰਜ ਕਰ ਦਿੱਤਾ। ਚੀਫ਼ ਜਸਟਿਸ ਅਰੁਣ ਭੰਸਾਲੀ ਤੇ ਜਸਟਿਸ ਖਿਤੀਜ ਸ਼ੈਲੇਂਦਰ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਦਾਦਾ-ਦਾਦੀ ਕੋਲ ਬਿਹਤਰ ਵਿੱਤੀ ਸਾਧਨ ਹੋਣਾ ਹੀ ਮਾਂ ਨੂੰ ਬੱਚੇ ਦੀ ਸੰਭਾਲ ਤੋਂ ਵਾਂਝਾ ਕਰਨ ਦਾ ਆਧਾਰ ਨਹੀਂ ਬਣ ਸਕਦਾ। ਬੈਂਚ ਨੇ ਅਪੀਲ ਨੂੰ ਖਾਰਜ ਕਰਦਿਆਂ ਕਿਹਾ ਕਿ ਦਾਦਾ-ਦਾਦੀ ਆਪਣੀ ਬਿਹਤਰ ਵਿੱਤੀ ਸਥਿਤੀ ਦੇ ਆਧਾਰ ’ਤੇ ਸੰਭਾਲ ਮੰਗਣ ਦੀ ਬਜਾਏ, ਬੱਚੇ ਦੇ ਪਾਲਣ-ਪੋਸ਼ਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰ ਸਕਦੇ ਹਨ। ਇਹ ਅਪੀਲ ਬੱਚੇ ਦੇ ਦਾਦਾ-ਦਾਦੀ ਵਲੋਂ ਦਾਇਰ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਨੇ ਬੱਚੇ ਦੀ ਮਾਂ ਦੁਆਰਾ ਦਾਇਰ ਕੀਤੀ ਗਈ ‘ਹੈਬੀਅਸ ਕਾਰਪਸ’ ਪਟੀਸ਼ਨ ’ਤੇ 27 ਮਈ ਨੂੰ ਇਕ ਸਿੰਗਲ ਜੱਜ ਦੁਆਰਾ ਦਿੱਤੇ ਗਏ ਹੁਕਮ ਨੂੰ ਚੁਣੌਤੀ ਦਿੱਤੀ ਸੀ। ਮਾਂ ਨੇ ਹਾਈ ਕੋਰਟ ਵਿਚ ਪਹੁੰਚ ਕਰਕੇ ਦੋਸ਼ ਲਗਾਇਆ ਸੀ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਨੇ ਉਸ ਦੇ ਨਾਬਾਲਗ ਪੁੱਤਰ ਨੂੰ ਜ਼ਬਰਦਸਤੀ ਆਪਣੇ ਕੋਲ ਰੱਖ ਲਿਆ ਹੈ। ਸਿੰਗਲ ਜੱਜ ਨੇ ਵਿਚਾਰ ਕਰਨ ਤੋਂ ਬਾਅਦ ਬੱਚੇ ਦੀ ਸੰਭਾਲ ਮਾਂ ਨੂੰ ਸੌਂਪਣ ਦਾ ਹੁਕਮ ਦਿੱਤਾ ਸੀ।