13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਦੂਜੀ ਕੌਸਲਿੰਗ ’ਚ ਐਮ.ਬੀ.ਬੀ.ਐਸ. ਤੇ ਬੀ.ਡੀ.ਐਸ. ਦੀਆਂ ਐਨ.ਆਰ.ਆਈ. ਕੋਟਾ ਸੀਟਾਂ ਲਈ ਕੇਵਲ 6 ਅਰਜ਼ੀਆਂ

ਫ਼ਰੀਦਕੋਟ, 9 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਵਲੋਂ ਸਾਲ 2027-28 ਦੇ ਐਮ. ਬੀ.

Ad Position 21
No active advertisement
ਅਜੀਤ ਡੈਸਕ 10-09-2026
ਫ਼ਰੀਦਕੋਟ, 9 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਵਲੋਂ ਸਾਲ 2027-28 ਦੇ ਐਮ.ਬੀ.ਬੀ.ਐਸ. ਤੇ ਬੀ.ਡੀ.ਐਸ. ਦਾਖਲਿਆਂ ਦੇ ਐਨ.ਆਰ.ਆਈ. ਕੋਟੇ ਦੀਆਂ 381 ਸੀਟਾਂ ਲਈ ਦੂਜੀ ਕੌਂਸਲਿੰਗ ’ਚ ਕੇਵਲ 6 ਉਮੀਦਵਾਰਾਂ ਦੀਆਂ ਅਰਜ਼ੀਆਂ ਦਾਖਲਿਆਂ ਲਈ ਆਈਆਂ ਹਨ । ਇਨ੍ਹਾਂ ਸੀਟਾਂ ’ਚ 167 ਸੀਟਾਂ ਪੰਜਾਬ ਦੇ 12 ਮੈਡੀਕਲ ਕਾਲਜਾਂ ਦੀਆਂ ਐਮ.ਬੀ.ਬੀ.ਐਸ. ਅਤੇ 214 ਸੀਟਾਂ ਬੀ.ਡੀ.ਐਸ. ਰਾਜ ਦੇ 14 ਡੈਂਟਲ ਕਾਲਜਾਂ ਨਾਲ ਸਬੰਧਿਤ ਹਨ । ਦੂਜੀ ਕੌਂਸਲਿੰਗ ਵਿਚ ਇਨ੍ਹਾਂ ਸੀਟਾਂ ਪ੍ਰਤੀ ਘੱਟ ਰੁਝਾਨ ਵੇਖਣ ਨੂੰ ਮਿਲਿਆ ਹੈ । ਯੂਨੀਵਰਸਿਟੀ ਵਲੋਂ ਕਰਵਾਈ ਗਈ ਪਹਿਲੀ ਕੌਂਸਲਿੰਗ ਵਿਚ 63 ਅਰਜ਼ੀਆਂ 431 ਸੀਟਾਂ ਲਈ ਆਈਆਂ ਸਨ। ਜਿਨ੍ਹਾਂ ਵਿਚ 50 ਉਮੀਦਵਾਰਾਂ ਨੇ ਦਾਖਲਾ ਲਿਆ । ਐਮ.ਬੀ.ਬੀ.ਐਸ. ’ਚ 47 ਅਤੇ ਬੀ.ਡੀ.ਐਸ. ’ਚ 3 ਉਮੀਦਵਾਰਾਂ ਨੇ ਦਾਖਲਾ ਲਿਆ ਹੈ । ਮੈਡੀਕਲ ਤੇ ਡੈਂਟਲ ਕਾਲਜਾਂ ਲਈ ਐਨ.ਆਰ.ਆਈ. ਕੋਟੇ ਦੀਆਂ ਸੀਟਾਂ ਦੀਆਂ ਫ਼ੀਸਾਂ ਖਾਸ ਮਹੱਤਵ ਰੱਖਦੀਆਂ ਹਨ ਕਿਉਂਕਿ ਇਕ ਵੱਡਾ ਮਾਲੀਆ ਇਕੱਠਾ ਹੁੰਦਾ ਹੈ । ਐਨ.ਆਰ.ਆਈ. ਕੋਟਾ ਸੀਟਾਂ ਐਮ.ਬੀ.ਬੀ.ਐਸ. ਦਾਖਲਿਆਂ ਲਈ 1 ਲੱਖ ਡਾਲਰ ਤੋਂ ਉੱਪਰ ਅਤੇ ਬੀ.ਡੀ.ਐਸ. ਲਈ 44 ਹਜ਼ਾਰ ਡਾਲਰ ਰੱਖੇ ਗਏ ਹਨ । ਇਸ ਵਾਰ ਐਨ.ਆਰ.ਆਈ. ਕੋਟਾ ਸੀਟਾਂ ਵਿਚ ਘੱਟ ਰੁਝਾਨ ਕਾਰਨ ਇਹ ਵੀ ਸਮਝੇ ਜਾ ਰਹੇ ਹਨ ਕਿ ਪੰਜਾਬ ਸਰਕਾਰ ਨੇ ਮੈਡੀਕਲ ਦਾਖਲਿਆਂ ਲਈ ਐਨ.ਆਰ.ਆਈ. ਕੋਟਾ ਸੀਟਾਂ ਲਈ ਰਿਹਾਇਸ਼ ਸਰਟੀਫਿਕੇਟ ਭਾਰਤੀ ਅਬੈਂਸੀਆਂ ਤੋਂ ਲੈਣਾ ਲਾਜ਼ਮੀ ਕਰ ਦਿੱਤਾ ਹੈ ।
Ad Position 22
No active advertisement
ਪਿਛਲੀ ਖ਼ਬਰ ਸਨਟੈੱਕ ਸਿਟੀ ਮਾਮਲੇ ’ਚ ਮੁਹਾਲੀ ਦੇ ਐੱਸ. ਐੱਸ. ਪੀ. ਨੂੰ ਅੱਜ ਰਿਕਾਰਡ ਪੇਸ਼ ਕਰਨ ਦੇ ਹੁਕਮ ਅਗਲੀ ਖ਼ਬਰ ਦਿੱਲੀ ਹਾਈ ਕੋਰਟ ਨੇ ਵਿਨੇਸ਼ ਫੋਗਾਟ ਦੀ ਅਰਜ਼ੀ ’ਤੇ ਭਾਰਤੀ ਕੁਸ਼ਤੀ ਮਹਾਸੰਘ ਤੋਂ ਮੰਗਿਆ ਜਵਾਬ
Ad Position 24