10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਦਿੱਲੀ ਹਾਈ ਕੋਰਟ ਨੇ ਵਿਨੇਸ਼ ਫੋਗਾਟ ਦੀ ਅਰਜ਼ੀ ’ਤੇ ਭਾਰਤੀ ਕੁਸ਼ਤੀ ਮਹਾਸੰਘ ਤੋਂ ਮੰਗਿਆ ਜਵਾਬ

ਨਵੀਂ ਦਿੱਲੀ, 9 ਸਤੰਬਰ (ਪੀ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਨਵੀਂ ਦਿੱਲੀ, 9 ਸਤੰਬਰ (ਪੀ.ਟੀ.ਆਈ)-ਦਿੱਲੀ ਹਾਈ ਕੋਰਟ ਨੇ ਪਹਿਲਵਾਨ ਵਿਨੇਸ਼ ਫੋਗਾਟ ਦੀ ਉਸ ਅਰਜ਼ੀ ’ਤੇ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐਫ.ਆਈ) ਤੋਂ ਜਵਾਬ ਮੰਗਿਆ, ਜਿਸ ਵਿਚ ਉਸ ਨੇ 2026 ਦੀ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ਲਈ ਮਹਿਲਾ ਚੋਣ ਟਰਾਇਲਾਂ ਵਿਚ ਹਿੱਸਾ ਲੈਣ ਦੀ ਇਜਾਜ਼ਤ ਮੰਗੀ ਹੈ। ਜਸਟਿਸ ਸਵਰਣਾ ਕਾਂਤਾ ਸ਼ਰਮਾ ਨੇ ਡਬਲਿਊ.ਐਫ.ਆਈ. ਦੇ ਵਕੀਲ ਨੂੰ ਇਸ ਮਾਮਲੇ ’ਤੇ ਹਦਾਇਤਾਂ ਲੈਣ ਲਈ ਕਿਹਾ ਅਤੇ ਅਰਜ਼ੀ ’ਤੇ ਸੁਣਵਾਈ ਵੀਰਵਾਰ ਲਈ ਸੂਚੀਬੱਧ ਕਰ ਦਿੱਤੀ। ਫੋਗਾਟ ਨੇ ਲੰਬਿਤ ਪਟੀਸ਼ਨ ਵਿਚ ਦਾਇਰ ਆਪਣੀ ਅਰਜ਼ੀ ਰਾਹੀਂ 7 ਸਤੰਬਰ ਨੂੰ ਡਬਲਿਊ.ਐਫ.ਆਈ. ਵਲੋਂ ਜਾਰੀ ਪੱਤਰ ਦੀ ਕਾਰਵਾਈ ਅਤੇ ਲਾਗੂ ਕਰਨ ’ਤੇ ਰੋਕ ਲਗਾਉਣ ਦੀ ਵੀ ਮੰਗ ਕੀਤੀ ਹੈ। ਇਸ ਪੱਤਰ ਵਿਚ 14 ਸਤੰਬਰ ਨੂੰ ਇਥੇ ਇੰਦਰਾ ਗਾਂਧੀ ਸਟੇਡੀਅਮ ਵਿਚ ਹੋਣ ਵਾਲੇ ਚੋਣ ਟਰਾਇਲਾਂ ਲਈ ਯੋਗਤਾ ਮਾਪਦੰਡ ਨਿਰਧਾਰਤ ਕੀਤੇ ਗਏ ਹਨ। ਇਹ ਨਵੀਂ ਅਰਜ਼ੀ ਉਸ ਮੁੱਖ ਪਟੀਸ਼ਨ ’ਚ ਦਾਇਰ ਕੀਤੀ ਗਈ ਹੈ, ਜਿਸ ਵਿਚ ਪਹਿਲਵਾਨ ਨੇ ਗਰਭ ਅਵਸਥਾ ਅਤੇ ਪ੍ਰਸੂਤਾ ਛੁੱਟੀ ਤੋਂ ਬਾਅਦ ਖੇਡਾਂ ਵਿਚ ਵਾਪਸੀ ਕਰਨ ਵਾਲੀਆਂ ਮਹਿਲਾ ਖਿਡਾਰਨਾਂ ਲਈ ਨਿਰਪੱਖ ਅਤੇ ਸੁਚੱਜਾ ਢਾਂਚਾ ਤਿਆਰ ਕਰਨ ਦੀ ਮੰਗ ਕੀਤੀ ਹੈ। ਅਰਜ਼ੀ ਵਿਚ ਫੋਗਾਟ ਨੇ ਪੱਤਰ ’ਤੇ ਰੋਕ ਲਗਾਉਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਇਸ ਕਾਰਨ ਉਹ 24 ਅਕਤੂਬਰ ਤੋਂ 1 ਨਵੰਬਰ ਤੱਕ ਕਜ਼ਾਖਸਤਾਨ ਦੇ ਅਸਤਾਨਾ ਵਿਚ ਹੋਣ ਵਾਲੀ ਚੈਂਪੀਅਨਸ਼ਿਪ ਦੇ ਚੋਣ ਟਰਾਇਲਾਂ ਵਿਚ ਹਿੱਸਾ ਲੈਣ ਤੋਂ ਵਾਂਝੀ ਰਹਿ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਦੂਜੀ ਕੌਸਲਿੰਗ ’ਚ ਐਮ.ਬੀ.ਬੀ.ਐਸ. ਤੇ ਬੀ.ਡੀ.ਐਸ. ਦੀਆਂ ਐਨ.ਆਰ.ਆਈ. ਕੋਟਾ ਸੀਟਾਂ ਲਈ ਕੇਵਲ 6 ਅਰਜ਼ੀਆਂ ਅਗਲੀ ਖ਼ਬਰ ਅਮਰੀਕਾ ਵਲੋਂ 5 ਈਰਾਨੀ ਤੇਲ ਟੈਂਕਰਾਂ ’ਤੇ ਹਮਲਾ ਈਰਾਨ ਵਲੋਂ ਵੀ ਜਵਾਬੀ ਕਾਰਵਾਈ, ਜਾਰਡਨ ’ਚ ਅਮਰੀਕੀ ਟਿਕਾਣਿਆਂ ਨੂੰ ਬਣ...
Ad Position 24