08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਬਿਜਲੀ ਕੱਟਾਂ ਨੇ ਪੰਜਾਬ ਦੀ ਸਨਅਤ ਤੇ ਆਰਥਿਕਤਾ ਨੂੰ ਢਾਹ ਲਾਈ-ਇਯਾਲੀ

ਮੁੱਲਾਂਪੁਰ-ਦਾਖਾ, 7 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਖੇਤੀ ਸੈਕਟਰ ਲਈ ਮੁਫਤ, ਘਰਾਂ ਤੇ ਉਦਯੋਗ ਲਈ ਘੱਟ ਦਰਾਂ ’ਤੇ ਸਮਾਂਬੱਧ ਬਿਜਲੀ ਸਰਕਾਰ ਵਲੋਂ ਝੂਠ ਦਾ ਪੁਲੰਦਾ ਹੈ, ਜਦਕਿ ਖੇਤੀ ਸੈਕਟਰ ਤੇ ਉਦਯੋਗ ਨੂੰ ਵੱਡੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ, ਇਸ ਨਾਲ ਛੋਟਾ-ਵੱਡਾ ਉਦਯੋਗ ਬੰਦ ਹੋਣ ਕਿਨਾਰੇ ਪਹੁੰਚ ਗਿਆ, ਇਹ ਟਿੱਪਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਐੱਮ. ਐੱਲ..

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਮੁੱਲਾਂਪੁਰ-ਦਾਖਾ, 7 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਖੇਤੀ ਸੈਕਟਰ ਲਈ ਮੁਫਤ, ਘਰਾਂ ਤੇ ਉਦਯੋਗ ਲਈ ਘੱਟ ਦਰਾਂ ’ਤੇ ਸਮਾਂਬੱਧ ਬਿਜਲੀ ਸਰਕਾਰ ਵਲੋਂ ਝੂਠ ਦਾ ਪੁਲੰਦਾ ਹੈ, ਜਦਕਿ ਖੇਤੀ ਸੈਕਟਰ ਤੇ ਉਦਯੋਗ ਨੂੰ ਵੱਡੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ, ਇਸ ਨਾਲ ਛੋਟਾ-ਵੱਡਾ ਉਦਯੋਗ ਬੰਦ ਹੋਣ ਕਿਨਾਰੇ ਪਹੁੰਚ ਗਿਆ, ਇਹ ਟਿੱਪਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ..ਏ ਵਲੋਂ ਉਦਯੋਗ ਲਈ ਬਿਜਲੀ ਦੀ ਭਾਰੀ ਕਿੱਲਤ ’ਤੇ ਕੀਤੀ। ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਬਿਜਲੀ ਪੂਰੀ ਨਾ ਮਿਲਣ ਅਤੇ ਮਹਿੰਗਾ ਭਾਅ ਹੋਣ ਕਰਕੇ ਲੁਧਿਆਣੇ ਦਾ ਉਦਯੋਗ ਹਿਮਾਚਲ, ਹੋਰ ਗੁਆਂਢੀ ਰਾਜਾਂ ’ਚ ਸ਼ਿਫਟ ਹੋ ਰਿਹਾ। ਇਯਾਲੀ ਨੇ ਕਿਹਾ ਕਿ ਲੁਧਿਆਣਾ ਦੀ ਟੈਕਸਟਾਈਲ ਸਨਅਤ ਪੰਜਾਬ ਦੀ ਅਰਥਵਿਵਸਥਾ ਦੀ ਰੀੜ੍ਹ ਵਾਲੀ ਹੱਡੀ ਹੈ, ਜੇਕਰ ਸਨਅਤ ਨੂੰ ਬਚਾਉਣਾ ਹੈ ਤਾਂ ਬਿਜਲੀ ਦੀ ਨਿਰਵਿਘਨ ਸਪਲਾਈ, ਵਾਜਬ ਬਿਜਲੀ ਦਰਾਂ ਅਤੇ ਉਦਯੋਗ-ਪੱਖੀ ਨੀਤੀਆਂ ਯਕੀਨੀ ਬਣਾਉਣੀਆਂ ਪੈਣਗੀਆਂ। ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਲੁਧਿਆਣਾ ਵਿਚ ਹੌਜ਼ਰੀ ਅਤੇ ਟੈਕਸਟਾਈਲ ਉਦਯੋਗ ਲਈ ਨਿਰਵਿਘਨ ਬਿਜਲੀ ਸ਼ੁਰੂ ਨਾ ਹੋਈ ਤਾਂ ਉਦਯੋਗ ਐਸੋਸੀਏਸ਼ਨ ਵਲੋਂ ਸਰਕਾਰ ਖਿਲ਼ਾਫ ਵਿੱਢੇ ਸੰਘਰਸ਼ ਨੂੰ ਪੂਰਾ ਸਹਿਯੋਗ ਦਿਆਂਗੇ।
Ad Position 22
No active advertisement
ਪਿਛਲੀ ਖ਼ਬਰ ਭਾਰਤ ’ਚ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਕਰਦੇ ਗਰੋਹ ਦਾ ਪਰਦਾਫਾਸ਼ ਅਗਲੀ ਖ਼ਬਰ ਭਾਰਤੀ ਸਰਹੱਦ ਤੋਂ ਪੰਜ ਤਸਕਰਾਂ ਕੋਲੋਂ 15 ਕਿਲੋ ਹੈਰੋਇਨ ਤੇ 15 ਪਿਸਟਲ ਬਰਾਮਦ
Ad Position 24