08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਭਾਰਤੀ ਸਰਹੱਦ ਤੋਂ ਪੰਜ ਤਸਕਰਾਂ ਕੋਲੋਂ 15 ਕਿਲੋ ਹੈਰੋਇਨ ਤੇ 15 ਪਿਸਟਲ ਬਰਾਮਦ

ਅਟਾਰੀ, 7 ਸਤੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਐਂਟੀ ਨਾਰਕੋਟਿਕ ਟਾਸਕ ਫੋਰਸ ਤੇ ਬੀ. ਐਸ.

Ad Position 21
repet_subhas-goyals [Copy P29]
ਫੜੇ ਗਏ ਭਾਰੀ ਮਾਤਰਾ ਵਿਚ ਪਿਸਟਲ ਤੇ ਹੈਰੋਇਨ। ਤਸਵੀਰ : ਰਾਜਿੰਦਰ ਸਿੰਘ ਰੂਬੀ 08-09-2026
ਅਟਾਰੀ, 7 ਸਤੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਐਂਟੀ ਨਾਰਕੋਟਿਕ ਟਾਸਕ ਫੋਰਸ ਤੇ ਬੀ.ਐਸ.ਐਫ. ਵਲੋਂ ਭਾਰਤੀ ਸਰਹੱਦ ’ਤੇ ਵੱਖ-ਵੱਖ ਪਿੰਡਾਂ ਵਿਚੋਂ ਭਾਰੀ ਮਾਤਰਾ ਵਿਚ ਹੈਰੋਇਨ ਤੇ ਅਸਲਾ ਬਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ । ਅੰਮ੍ਰਿਤਸਰ ਪੁਲਿਸ ਜ਼ਿਲ੍ਹਾ ਦਿਹਾਤੀ ਦੇ ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਅਚਿੰਤਕੋਟ ਵਿਖੇ ਐਂਟੀ ਨਾਰਕੋਟਿਕ ਟਾਸਕ ਫੋਰਸ ਅੰਮ੍ਰਿਤਸਰ ਤੇ ਬੀ.ਐੱਸ.ਐੱਫ. ਵਲੋਂ ਕੀਤੇ ਗਏ ਸਾਂਝੇ ਆਪਰੇਸ਼ਨ ਦੌਰਾਨ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 9 ਕਿਲੋ ਤੋਂ ਵਧੇਰੇ ਦੀ ਹੈਰੋਇਨ ਸਮੇਤ ਤਿੰਨ ਭਾਰਤੀ ਨਸ਼ਾ ਤਸਕਰ ਜੋ ਕਿ ਪਿੰਡ ਲੱਧੇਵਾਲ ਤੋਂ ਲਵਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਸਰਹੱਦੀ ਪਿੰਡ ਮੁਹਾਵਾ ਤੋਂ ਲਵਪ੍ਰੀਤ ਸਿੰਘ ਪੁੱਤਰ ਸ਼ੇਰ ਸਿੰਘ ਨੂੰ ਸਰਹੱਦੀ ਪਿੰਡ ਅਚਿੰਤਕੋਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ । ਇਸ ਦੇ ਨਾਲ ਹੀ ਇਕ ਹੋਰ ਮਾਮਲੇ ਵਿਚ ਬੀਤੀ ਦੇਰ ਰਾਤ ਸਥਾਨਕ ਪੁਲਿਸ ਥਾਣਾ ਘਰਿੰਡਾ, ਅੰਮ੍ਰਿਤਸਰ ਦਿਹਾਤੀ ਨੇ ਸੂਚਨਾ ਦੇ ਆਧਾਰ ’ਤੇ ਦੀਪਕ ਸਿੰਘ ਪੁੱਤਰ ਸੁਰਜੀਤ ਸਿੰਘ ਪਿੰਡ ਰੋੜਾਂ ਵਾਲਾ ਖੁਰਦ ਥਾਣਾ ਘਰਿੰਡਾ ਅਤੇ ਸ਼ੁਭਪ੍ਰੀਤ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਮਕਾਨ ਨੰਬਰ 46-ਏ, ਗ੍ਰੀਨ ਲੈਂਡ ਬਾਈਪਾਸ, ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ । ਪੁਲਿਸ ਵਲੋਂ ਇਨ੍ਹਾਂ ਦੋਵਾਂ ਪਾਸੋਂ 5 ਕਿਲੋ ਦੇ ਕਰੀਬ ਗ੍ਰਾਮ ਹੈਰੋਇਨ ਤੇ 15 ਵੱਖ-ਵੱਖ ਕਿਸਮਾਂ ਦੇ ਪਿਸਤੌਲ ਬਰਾਮਦ ਕੀਤੇ ਹਨ । ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਭਾਰਤੀ ਨਸ਼ਾ ਤਸਕਰ ਬਿਲਕੁਲ ਭਾਰਤੀ ਸਰਹੱਦ ’ਤੇ ਸਥਿਤ ਪਿੰਡਾਂ ਦੇ ਵਸਨੀਕ ਹਨ, ਜਿਨ੍ਹਾਂ ਤੋਂ ਬਰੀਕੀ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਕੱਟਾਂ ਨੇ ਪੰਜਾਬ ਦੀ ਸਨਅਤ ਤੇ ਆਰਥਿਕਤਾ ਨੂੰ ਢਾਹ ਲਾਈ-ਇਯਾਲੀ ਅਗਲੀ ਖ਼ਬਰ ਕਾਂਗਰਸ ਦੇ ਵਾਰ-ਵਾਰ ਇੰਚਾਰਜ ਬਦਲਣ ਤੋਂ ਸਾਫ਼ ਹੈ ਕਿ ਪਾਰਟੀ ’ਚ ਕੁਝ ਵੀ ਠੀਕ ਨਹੀਂ-ਚੀਮਾ
Ad Position 24