03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਆਲੂਆਂ ਦੇ ਭਾਅ ਵਿਚ ਰਿਕਾਰਡ ਮੰਦਾ ਸਟੋਰਾਂ ਦਾ ਕਿਰਾਇਆ ਤੇ ਟਰਾਂਸਪੋਰਟ ਦਾ ਖਰਚਾ ਵੀ ਨਹੀਂ ਹੋ ਰਿਹਾ ਪੂਰਾ, ਅਰਬਾਂ ਰੁਪਏ ਡੁੱਬਣ ਦਾ ਖ਼ਤਰਾ

ਅਮਲੋਹ, 2 ਸਤੰਬਰ (ਹਰਪ੍ਰੀਤ ਸਿੰਘ ਗਿੱਲ)-ਆਲੂਆਂ ਤੋਂ ਵਧੀਆ ਕਮਾਈ ਕਰਨ ਲਈ ਜਿਨ੍ਹਾਂ ਕਿਸਾਨਾਂ ਅਤੇ ਵਪਾਰੀਆਂ ਨੇ ਆਲੂ ਸਟੋਰ ਕੀਤੇ ਸਨ, ਉਹ ਹੁਣ ਵੱਡੇ ਆਰਥਿਕ ਸੰਕਟ ਵਿਚ ਫਸ ਗਏ ਹਨ ਕਿਉਂਕਿ ਮੌਜੂਦਾ ਸਮੇਂ ਆਲੂਆਂ ਦੇ ਭਾਅ ਬਾਜ਼ਾਰ ਵਿਚ ਏਨਾ ਜ਼ਿਆਦਾ ਮੰਦਾ ਚੱਲ ਰਿਹਾ ਹੈ ਕਿ ਆਲੂ ਵੇਚ ਕੇ ਉਨ੍ਹਾਂ ਦੇ ਪੱਲੇ ਆਲੂ ਤੇ ਆਈ ਲਾਗਤ ਤਾਂ ਕੀ ਪੈਣੀ ਸੀ, ਸਗੋਂ ਸਟੋਰ ਅਤੇ ਟਰਾਂਸਪੋਰਟ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ । ਵਰਨਣਯੋਗ ਹੈ ਕਿ ਇਸ ਸਮੇਂ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਦੀਆਂ ਮੰਡੀਆਂ ਵਿਚ ਹਾਈਬ੍ਰਿਡ ਆਲੂਆਂ ਦਾ ਭਾਅ 100-150 ਰੁਪਏ ਪ੍ਰਤੀ ਬੈਗ ਤੇ ਸ਼ੱਕਰ-ਮੁਕਤ ਆਲੂ ਦਾ ਭਾਅ 300-325 ਰੁਪਏ ਚੱਲ ਰਿਹਾ, ਜਦੋਂ ਕਿ ਵਪਾਰੀਆਂ ਤੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਆਲੂ ਸਟੋਰ ਕਰਨ ਉੱਪਰ ਤੇ ਇਸ ਨੂੰ ਵਿੱਕਰੀ ਲਈ ਮੰਡੀਆਂ ਵਿਚ ਭੇਜਣ ਉੱਪਰ ਹੀ 200 ਤੋਂ 250 ਰੁਪਏ ਖਰਚਾ ਆ ਰਿਹਾ ਹੈ ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਅਮਲੋਹ, 2 ਸਤੰਬਰ (ਹਰਪ੍ਰੀਤ ਸਿੰਘ ਗਿੱਲ)-ਆਲੂਆਂ ਤੋਂ ਵਧੀਆ ਕਮਾਈ ਕਰਨ ਲਈ ਜਿਨ੍ਹਾਂ ਕਿਸਾਨਾਂ ਅਤੇ ਵਪਾਰੀਆਂ ਨੇ ਆਲੂ ਸਟੋਰ ਕੀਤੇ ਸਨ, ਉਹ ਹੁਣ ਵੱਡੇ ਆਰਥਿਕ ਸੰਕਟ ਵਿਚ ਫਸ ਗਏ ਹਨ ਕਿਉਂਕਿ ਮੌਜੂਦਾ ਸਮੇਂ ਆਲੂਆਂ ਦੇ ਭਾਅ ਬਾਜ਼ਾਰ ਵਿਚ ਏਨਾ ਜ਼ਿਆਦਾ ਮੰਦਾ ਚੱਲ ਰਿਹਾ ਹੈ ਕਿ ਆਲੂ ਵੇਚ ਕੇ ਉਨ੍ਹਾਂ ਦੇ ਪੱਲੇ ਆਲੂ ਤੇ ਆਈ ਲਾਗਤ ਤਾਂ ਕੀ ਪੈਣੀ ਸੀ, ਸਗੋਂ ਸਟੋਰ ਅਤੇ ਟਰਾਂਸਪੋਰਟ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ । ਵਰਨਣਯੋਗ ਹੈ ਕਿ ਇਸ ਸਮੇਂ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਦੀਆਂ ਮੰਡੀਆਂ ਵਿਚ ਹਾਈਬ੍ਰਿਡ ਆਲੂਆਂ ਦਾ ਭਾਅ 100-150 ਰੁਪਏ ਪ੍ਰਤੀ ਬੈਗ ਤੇ ਸ਼ੱਕਰ-ਮੁਕਤ ਆਲੂ ਦਾ ਭਾਅ 300-325 ਰੁਪਏ ਚੱਲ ਰਿਹਾ, ਜਦੋਂ ਕਿ ਵਪਾਰੀਆਂ ਤੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਆਲੂ ਸਟੋਰ ਕਰਨ ਉੱਪਰ ਤੇ ਇਸ ਨੂੰ ਵਿੱਕਰੀ ਲਈ ਮੰਡੀਆਂ ਵਿਚ ਭੇਜਣ ਉੱਪਰ ਹੀ 200 ਤੋਂ 250 ਰੁਪਏ ਖਰਚਾ ਆ ਰਿਹਾ ਹੈ । ਪੰਜਾਬ ਦੇ ਨਾਲ ਲੱਗਦੀ ਆਲੂ ਦੀ ਸਭ ਤੋਂ ਵੱਡੀ ਮੰਡੀ ਆਜ਼ਾਦਪੁਰ ਮੰਡੀ ਦਿੱਲੀ ਦੇ ਇਕ ਆੜ੍ਹਤੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਆਲੂ ਵਿਚ ਪਹਿਲਾਂ ਵੀ ਮੰਦਾ-ਠੰਢਾ ਆਉਂਦਾ ਰਹਿੰਦਾ ਹੈ ਪਰ ਇਸ ਵਾਰ ਉਨ੍ਹਾਂ ਦੀ ਮੰਡੀ ’ਚ ਪੰਜਾਬ ਦੇ ਆਲੂਆਂ ਦੀ ਬਿਲਕੁਲ ਵੀ ਵਿੱਕਰੀ ਨਹੀਂ ਹੋ ਰਹੀ । ਉਸ ਨੇ ਦੱਸਿਆ ਕਿ ਦਿੱਲੀ ਆਜ਼ਾਦਪੁਰ ਮੰਡੀ ਵਿਚ 31 ਅਗਸਤ ਨੂੰ ਕੁੱਲ 103 ਗੱਡੀਆਂ ਆਲੂ ਦੀਆਂ ਆਈਆਂ ਸਨ, ਜਿਨ੍ਹਾਂ ’ਚੋਂ 32 ਗੱਡੀਆਂ ਵਿਕਣ ਤੋਂ ਰਹਿ ਗਈਆਂ, ਜਦੋਂਕਿ ਅੱਜ 1 ਸਤੰਬਰ ਨੂੰ ਮੰਡੀ ਵਿਚ 100 ਹੋਰ ਗੱਡੀਆਂ ਪਹੁੰਚ ਗਈਆਂ, ਜਿਸ ਨਾਲ ਮੰਡੀ ਵਿਚ ਅੱਜ 132 ਗੱਡੀਆਂ ਜਮਾਂ ਹੋ ਗਈਆਂ, ਜਦੋਂਕਿ ਵਿੱਕਰੀ ਇਸ ਤੋਂ ਅੱਧੀ ਵੀ ਨਹੀਂ ਹੋ ਰਹੀ । ਲੁਧਿਆਣਾ ਮੰਡੀ ਦੇ ਆੜ੍ਹਤੀ ਗੁਰਵਿੰਦਰ ਸਿੰਘ, ਚੰਡੀਗੜ੍ਹ ਮੰਡੀ ਦੇ ਆੜ੍ਹਤੀ ਸਰਪੰਚ ਹਾਕਮ ਸਿੰਘ ਤੇ ਪਟਿਆਲਾ ਮੰਡੀ ਦੇ ਆੜ੍ਹਤੀ ਰਮੇਸ਼ ਕੁਮਾਰ ਰਾਣਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪੁਖਰਾਜ, ਜੋਤੀ, ਖਿਆਤੀ ਵਰਗੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦਾ ਆਲੂ 100 ਰੁਪਏ ਪ੍ਰਤੀ ਬੈਗ ਤੋਂ ਵੀ ਹੇਠਾਂ ਵਿਕ ਰਿਹਾ ਹੈ, ਜਦੋਂ ਕਿ ਡਾਇਮੰਡ, ਚਿਪਸੋਨਾ ਵਰਗੇ ਸ਼ੱਕਰ-ਮੁਕਤ ਆਲੂ ਢਾਈ-ਪੌਣੇ ਤਿੰਨ ਸੌ ਰੁਪਏ ਵਿਕ ਰਹੇ ਹਨ, ਜਦੋਂਕਿ ਆਲੂ ਸਟੋਰ ਕਰਨ ਦਾ ਸਿਰਫ਼ ਕਿਰਾਇਆ ਹੀ ਆਮ ਆਲੂ ਦਾ 125-130 ਰੁਪਏ ਪ੍ਰਤੀ ਬੈਗ ਤੇ ਸ਼ੱਕਰ-ਮੁਕਤ ਆਲੂ ਦਾ 140-150 ਰੁਪਏ ਪੈ ਜਾਂਦਾ ਹੈ ਤੇ ਇਸ ਉੱਪਰ ਟਰਾਂਸਪੋਰਟ ਦਾ ਭਾੜਾ ਵੱਖਰਾ ਪੈ ਰਿਹਾ ਹੈ । ਬਾਗ਼ਬਾਨੀ ਵਿਭਾਗ ਪੰਜਾਬ ਦੇ ਅੰਕੜਿਆਂ ਅਨੁਸਾਰ ਸੂਬੇ ਵਿਚ ਆਲੂ ਭੰਡਾਰਨ ਲਈ ਕਰੀਬ 632 ਕੋਲਡ ਸਟੋਰ ਹਨ, ਜਿਨ੍ਹਾਂ ਦੀ ਕੁੱਲ ਸਮਰਥਾ ਲਗਪਗ 29.66 ਲੱਖ ਟਨ ਹੈ।
Ad Position 22
No active advertisement
ਪਿਛਲੀ ਖ਼ਬਰ 986 ਅਹੁਦਿਆਂ ਦੀ ਭਰਤੀ ’ਚ ਪਾਰਦਰਸ਼ਤਾ ’ਤੇ ਸਵਾਲ ! ਹਾਈ ਕੋਰਟ ਨੇ ਮੰਗਿਆ ਵੇਰਵਾ ਅਗਲੀ ਖ਼ਬਰ ਪੁਰਾਣੀ ਰੰਜਿਸ਼ ਕਾਰਨ ਮਾਮੇ ਦਾ ਕਤਲ
Ad Position 24