28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਕੋਟਕਪੂਰਾ ਦਾਣਾ ਮੰਡੀ ’ ਚ ਬਾਸਮਤੀ 1509 ਦੀ ਆਮਦ ਸਪੀਕਰ ਸੰਧਵਾਂ ਨੇ ਲਵਾਈ ਬੋਲੀ, 3860 ਰੁਪਏ ਵਿਕੀ

ਕੋਟਕਪੂਰਾ (ਫ਼ਰੀਦਕੋਟ), 28 ਅਗਸਤ (ਮੋਹਰ ਸਿੰਘ ਗਿੱਲ, ਰਿੰਕੂ ਮਲਹੋਤਰਾ)-ਇਥੋਂ ਦੀ ਨਵੀਂ ਦਾਣਾ ਮੰਡੀ ’ਚ ਬਾਸਮਤੀ ਦੀ ਫ਼ਸਲ ਆਉਣੀ ਸ਼ੁਰੂ ਹੋ ਗਈ ਹੈ। ਬਾਸਮਤੀ ਦੀ ਪਹਿਲੀ ਢੇਰੀ ਦੀ ਬੋਲੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਰਵਾਈ।

Ad Position 21
No active advertisement
ਅਜੀਤ ਡੈਸਕ 29-08-2026
ਕੋਟਕਪੂਰਾ (ਫ਼ਰੀਦਕੋਟ), 28 ਅਗਸਤ (ਮੋਹਰ ਸਿੰਘ ਗਿੱਲ, ਰਿੰਕੂ ਮਲਹੋਤਰਾ)-ਇਥੋਂ ਦੀ ਨਵੀਂ ਦਾਣਾ ਮੰਡੀ ’ਚ ਬਾਸਮਤੀ ਦੀ ਫ਼ਸਲ ਆਉਣੀ ਸ਼ੁਰੂ ਹੋ ਗਈ ਹੈ। ਬਾਸਮਤੀ ਦੀ ਪਹਿਲੀ ਢੇਰੀ ਦੀ ਬੋਲੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਰਵਾਈ। ਬਾਸਮਤੀ 1509 ਕਿਸਮ ਦਾ ਰੇਟ 3860 ਰੁਪਏ ਪ੍ਰਤੀ ਕੁਇੰਟਲ ਰਿਹਾ। ਇਸ ਮੌਕੇ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ, ਓਮੇਸ਼ ਗਰਗ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਮਹਿੰਦਰਪਾਲ ਸਿੰਘ ਲੱਕੀ ਜਨਰਲ ਸਕੱਤਰ, ਪ੍ਰਵੀਨ ਗਰਗ, ਨਿਰਮਲ ਕੁਮਾਰ ਅਤੇ ਭੁਪਿੰਦਰ ਸਿੰਘ ਭੂਪਾ ਸਮੇਤ ਹੋਰ ਆੜ੍ਹਤੀਏ ਅਤੇ ਮੰਡੀ ਅਧਿਕਾਰੀ ਹਾਜ਼ਰ ਸਨ। ਬਾਸਮਤੀ ਦੀ ਪਹਿਲੀ ਫ਼ਸਲ ਲੈ ਕੇ ਪਿੰਡ ਹਰੀਨੌਂ ਦੇ ਕਿਸਾਨ ਚਰਨਜੀਤ ਸਿੰਘ ਪੁੱਤਰ ਜੁਗਰਾਜ ਸਿੰਘ ਮੰਡੀ ਵਿਚ ਪਹੁੰਚੇ। ਪਹਿਲੀ ਫ਼ਸਲ ਦਾ ਵਧੀਆ ਭਾਅ ਮਿਲਣ ’ਤੇ ਮੰਡੀ ਵਿਚ ਮੌਜੂਦ ਕਿਸਾਨਾਂ ਅਤੇ ਆੜ੍ਹਤੀਆਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਯੁਗਵੀਰ ਕੁਮਾਰ, ਮੰਡੀ ਸੁਪਰਵਾਈਜ਼ਰ ਸਿਮਰਨਜੀਤ ਸਿੰਘ ਮੱਕੜ, ਬੋਲੀ ਕਲਰਕ ਜਗਸੀਰ ਸਿੰਘ ਅਤੇ ਕਲਰਕ ਮਨਿੰਦਰ ਜੰਜੂਆ ਹਾਜ਼ਰ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਦਾਣਾ ਮੰਡੀ ’ਚ ਬਾਸਮਤੀ ਦੀ ਆਮਦ ਹੋਰ ਤੇਜ਼ ਹੋਵੇਗੀ, ਇਸ ਵਾਸਤੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਆਪਣੀ ਭੈਣ ਤੋਂ ਰੱਖੜੀ ਬਣਵਾਉਣ ਉਪਰੰਤ ਰਵਨੀਤ ਸਿੰਘ ਬਿੱਟੂ। ਅਜੀਤ ਤਸਵੀਰ ਅਗਲੀ ਖ਼ਬਰ ਜਸਵੀਰ ਸਿੰਘ ਗੜ੍ਹੀ ਵਲੋਂ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨੀ ਤੋਂ ਅਸਤੀਫ਼ਾ
Ad Position 24