28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਪਾਕਿ ਦੇ ਸਾਬਕਾ ਆਈ. ਐੱਸ. ਆਈ. ਮੁਖੀ ਫ਼ੈਜ਼ ਹਮੀਦ ’ਤੇ ਵੱਡੀ ਕਾਰਵਾਈ ਦੀ ਤਿਆਰੀ

ਅੰਮ੍ਰਿਤਸਰ, 27 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ.

Ad Position 21
No active advertisement
ਅਜੀਤ ਡੈਸਕ 28-08-2026
ਅੰਮ੍ਰਿਤਸਰ, 27 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਫ਼ੈਜ਼ ਹਮੀਦ ਖ਼ਿਲਾਫ਼ ਸ਼ਿਕੰਜਾ ਹੋਰ ਕੱਸਦਾ ਜਾ ਰਿਹਾ ਹੈ। ਪਾਕਿ ਦੇ ਸਭ ਤੋਂ ਪ੍ਰਭਾਵਸ਼ਾਲੀ ਸਾਬਕਾ ਫ਼ੌਜੀ ਅਧਿਕਾਰੀਆਂ ’ਚ ਗਿਣੇ ਜਾਂਦੇ ਫ਼ੈਜ਼ ਹਮੀਦ ’ਤੇ 9 ਮਈ, 2023 ਦੀ ਹਿੰਸਾ ਨਾਲ ਜੁੜੇ ਮਾਮਲੇ ’ਚ ਕਾਰਵਾਈ ਦੀ ਤਿਆਰੀ ਤੇਜ਼ ਕਰ ਦਿੱਤੀ ਗਈ ਹੈ। ਪਾਕਿ ਦੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਰਾਣਾ ਸਨਾਉੱਲਾ ਅਨੁਸਾਰ ਵਾਧੂ ਜਾਇਦਾਦ ਬਣਾਉਣ ਨਾਲ ਜੁੜੇ ਇਕ ਵੱਖਰੇ ਮਾਮਲੇ ’ਚ ਫ਼ੈਜ਼ ਹਮੀਦ ਨੂੰ ਪਹਿਲਾਂ ਹੀ ਸਜ਼ਾ ਮਿਲ ਚੁੱਕੀ ਹੈ ਪਰ 9 ਮਈ ਦੀ ਹਿੰਸਾ ਦਾ ਮਾਮਲਾ ਅਜੇ ਵੀ ਵਿਚਾਰ ਅਧੀਨ ਹੈ। ਇਹ ਮੁੱਦਾ ਹੁਣ ਪਾਕਿਸਤਾਨੀ ਸਿਆਸਤ ਅਤੇ ਫ਼ੌਜ ਵਿਚਾਲੇ ਮੁੜ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ।ਰਾਣਾ ਸਨਾਉੱਲਾ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ 9 ਮਈ ਦੀਆਂ ਘਟਨਾਵਾਂ ਨੂੰ ਮਹਿਜ਼ ਭੰਨ-ਤੋੜ ਜਾਂ ਦੰਗਿਆਂ ਵਜੋਂ ਨਹੀਂ ਦੇਖਦੀ, ਸਗੋਂ ਇਸ ਨੂੰ ਸਿੱਧਾ ਫ਼ੌਜੀ ਸੰਸਥਾ ਉਤੇ ਹਮਲਾ ਮੰਨਦੀ ਹੈ।
Ad Position 22
No active advertisement
ਪਿਛਲੀ ਖ਼ਬਰ 1 ਜਨਵਰੀ ਤੋਂ ਚੈੱਕਬੁੱਕ ’ਤੇ ਅਲਫਾ-ਨਿਊਮੈਰਿਕ ਕੋਡ ਜ਼ਰੂਰੀ 31 ਦਸੰਬਰ ਤੱਕ ਬਦਲਵਾਉਣੀ ਪਵੇਗੀ ਪੁਰਾਣੀ ਚੈੱਕਬੁੱਕ ਅਗਲੀ ਖ਼ਬਰ ਡਾ. ਹਮਦਰਦ ਨੇ ਜਾਣਿਆ ਬਲਵੰਤ ਸਿੰਘ ਰਾਮੂਵਾਲੀਆ ਦਾ ਹਾਲ
Ad Position 24