28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਏ. ਐਸ. ਏ. ਪੀ. ਵਲੋਂ ਕੈਂਪਸ ’ਚ ਕਥਿਤ ਧਮਕੀ ਭਰੀਆਂ ਕਾਲਾਂ ਨੂੰ ਲੈ ਕੇ ਚਿੰਤਾ ਪ੍ਰਗਟ

ਚੰਡੀਗੜ੍ਹ, 27 ਅਗਸਤ (ਅਜੀਤ ਬਿਊਰੋ)-ਸੰਸਦ ਮੈਂਬਰ ਤੇ ਪੀ. ਯੂ.

Ad Position 21
No active advertisement
ਅਜੀਤ ਡੈਸਕ 28-08-2026
ਚੰਡੀਗੜ੍ਹ, 27 ਅਗਸਤ (ਅਜੀਤ ਬਿਊਰੋ)-ਸੰਸਦ ਮੈਂਬਰ ਤੇ ਪੀ. ਯੂ. ਸੀ. ਐਸ. ਸੀ. ਚੋਣ ਇੰਚਾਰਜ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ, ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਤੇ ਏ. ਐਸ. ਏ. ਪੀ ਦੇ ਪ੍ਰਧਾਨਗੀ ਉਮੀਦਵਾਰ ਆਦਿਲ ਬਰਾੜ ਵਲੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਯੂਨੀਵਰਸਿਟੀ ਕੈਂਪਸ ਵਿਚ ਕਥਿਤ ਧਮਕੀ ਭਰੀਆਂ ਕਾਲਾਂ ਅਤੇ ਵਿਦਿਆਰਥੀਆਂ ਨੂੰ ਡਰਾਉਣ-ਧਮਕਾਉਣ ਦੇ ਮਾਮਲਿਆਂ ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਰ ਕੀਤੀ ਗਈ।ਆਗੂਆਂ ਨੇ ਦੋਸ਼ ਲਗਾਇਆ ਕਿ ਏ.ਬੀ.ਵੀ.ਪੀ. ਵਲੋਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਡਰ ਅਤੇ ਧਮਕੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ, ਰਿਸਰਚ ਸਕਾਲਰਾਂ, ਪ੍ਰੋਫੈਸਰਾਂ ਅਤੇ ਏ.ਐਸ.ਏ.ਪੀ. ਸਮਰਥਕਾਂ ਨੂੰ ਕਥਿਤ ਤੌਰ ’ਤੇ ਏ.ਬੀ.ਵੀ.ਪੀ. ਨੂੰ ਵੋਟ ਪਾਉਣ ਜਾਂ ਕੈਂਪਸ ਛੱਡਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।ਹਿਮਾਚਲ ਪ੍ਰਦੇਸ਼ ਦੇ ਇਕ ਰਿਸਰਚ ਸਕਾਲਰ ਦਾ ਮਾਮਲਾ ਵੀ ਸਾਹਮਣੇ ਰੱਖਿਆ ਗਿਆ, ਜਿਸ ਨੂੰ ਕਥਿਤ ਤੌਰ ’ਤੇ ਧਮਕੀ ਭਰੀ ਕਾਲ ਆਉਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਵੀ ਫੋਨ ਕਰਕੇ ਧਮਕਾਇਆ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਉਤੇ ਅਕਾਦਮਿਕ ਪੱਧਰ ’ਤੇ ਕਥਿਤ ਦਬਾਅ ਬਣਾਉਣ ਦੇ ਮਾਮਲਿਆਂ ’ਤੇ ਵੀ ਚਿੰਤਾ ਜ਼ਾਹਰ ਕੀਤੀ ਗਈ।ਮੀਤ ਹੇਅਰ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਨਾ ਘਬਰਾਉਣ ਅਤੇ ਨਾ ਹੀ ਕਿਸੇ ਧਮਕੀ ਅੱਗੇ ਝੁਕਣ। ਉਨ੍ਹਾਂ ਵਿਦਿਆਰਥੀਆਂ ਨੂੰ 31 ਅਗਸਤ ਨੂੰ ਨਿਡਰ ਹੋ ਕੇ ਆਪਣੇ ਲੋਕਤੰਤਰਿਕ ਹੱਕ ਦੀ ਵਰਤੋਂ ਕਰਦਿਆਂ ਵੋਟ ਪਾਉਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਵਲੋਂ ਮੋਦੀ ਸਰਕਾਰ ’ਤੇ ਕਾਲਾ-ਬਾਜ਼ਾਰੀਆਂ ਤੇ ਭੰਡਾਰਕਰਤਾਵਾਂ ਨੂੰ ਲਾਭ ਪਹੁੰਚਾਉਣ ਦਾ ਦੋਸ਼ ਅਗਲੀ ਖ਼ਬਰ ਹੁੰਮਸ ਭਰੀ ਗਰਮੀ ਨੇ ਪਾਵਰਕਾਮ ਦਾ ਕਰੋੜਾਂ ਰੁਪਏ ਦਾ ਬਿਜਲੀ ਦਾ ਖਰੀਦ ਬਿੱਲ ਵਧਾਇਆ ਘੱਟ ਮੀਂਹਾਂ ਕਾਰਨ ਬਿਜਲੀ ਦੀ ਮੰਗ ’...
Ad Position 24