27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਵਾਤਾਵਰਨ ਸੰਭਾਲ ਲਈ ਸੰਤ ਬਾਬਾ ਸੁੱਖਾ ਸਿੰਘ ਦਾ ਵਿਸ਼ਾਲ ਉਪਰਾਲਾ ਨੈਸ਼ਨਲ ਹਾਈਵੇਅ ਤੋਂ ਬਾਅਦ ਪਿੰਡਾਂ ਦੀਆਂ ਫਿਰਨੀਆਂ ਤੇ ਸਾਂਝੀਆਂ ਥਾਂਵਾਂ ’ਤੇ ਲਗਾਏ ਜਾ ਰਹੇ ਹਨ ਬੂਟੇ

ਤਰਨ ਤਾਰਨ, 26 ਅਗਸਤ (ਹਰਿੰਦਰ ਸਿੰਘ)-ਸਮਾਜ ਸੇਵਾ ਨੂੰ ਸਮਰਪਿਤ ਸੰਪਰਦਾਇ ਕਾਰ ਸੇਵਾ ਸਰਹਾਲੀ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਵਲੋਂ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾਉਣ ਦੀ ਮੁਹਿੰਮ ਵੀ ਲਗਾਤਾਰ ਜਾਰੀ ਹੈ। ਪਿਛਲੇ ਦੋ ਸਾਲਾਂ ਤੋਂ ਚੱਲ ਰਹੀ ਇਸ ਮੁਹਿੰਮ ਤਹਿਤ ਸੰਪਰਦਾਇ ਕਾਰ ਸੇਵਾ ਵਲੋਂਂ ਨੈਸ਼ਨਲ ਹਾਈਵੇਅ-54 ਸਮੇਤ ਪਿੰਡਾਂ, ਕਸਬਿਆਂ ਅਤੇ ਸੰਪਰਕ ਸੜਕਾਂ ਦੇ ਕਿਨਾਰਿਆਂ ਨੂੰ ਹਰਿਆ-ਭਰਿਆ ਬਣਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 27-08-2026
ਤਰਨ ਤਾਰਨ, 26 ਅਗਸਤ (ਹਰਿੰਦਰ ਸਿੰਘ)-ਸਮਾਜ ਸੇਵਾ ਨੂੰ ਸਮਰਪਿਤ ਸੰਪਰਦਾਇ ਕਾਰ ਸੇਵਾ ਸਰਹਾਲੀ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਵਲੋਂ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾਉਣ ਦੀ ਮੁਹਿੰਮ ਵੀ ਲਗਾਤਾਰ ਜਾਰੀ ਹੈ। ਪਿਛਲੇ ਦੋ ਸਾਲਾਂ ਤੋਂ ਚੱਲ ਰਹੀ ਇਸ ਮੁਹਿੰਮ ਤਹਿਤ ਸੰਪਰਦਾਇ ਕਾਰ ਸੇਵਾ ਵਲੋਂਂ ਨੈਸ਼ਨਲ ਹਾਈਵੇਅ-54 ਸਮੇਤ ਪਿੰਡਾਂ, ਕਸਬਿਆਂ ਅਤੇ ਸੰਪਰਕ ਸੜਕਾਂ ਦੇ ਕਿਨਾਰਿਆਂ ਨੂੰ ਹਰਿਆ-ਭਰਿਆ ਬਣਾਇਆ ਜਾ ਰਿਹਾ ਹੈ। 2024-25 ਦੌਰਾਨ ਕਰੀਬ ਡੇਢ ਲੱਖ ਬੂਟੇ ਲਗਾਏ ਗਏ ਸਨ, ਜਦਕਿ 2025-26 ਵਿਚ ਵੀ ਡੇਢ ਲੱਖ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਹੁਣ ਤੱਕ 1 ਲੱਖ ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਕਰੀਬ 20 ਹਜ਼ਾਰ ਬੂਟੇ ਸੰਗਤਾਂ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਦੇ ਘਰਾਂ ਵਿਚ ਲਗਵਾਏ ਗਏ ਹਨ। ਮੁਹਿੰਮ ਤਹਿਤ ਸੇਰੋ ਤੋਂ ਹਰੀਕੇ ਤੱਕ ਐਨ.ਐਚ-54, ਫਤਿਹਾਬਾਦ ਤੋਂ ਪਨਗੋਟਾ ਤੱਕ ਅਤੇ ਸਰਹਾਲੀ ਤੋੋਂ ਚੋਹਲਾ ਸਾਹਿਬ, ਸਰਹਾਲੀ ਤੋਂ ਸੁਹਾਵਾ, ਸਰਹਾਲੀ ਤੋਂ ਪੱਟੀ, ਸਰਹਾਲੀ ਤੋਂ ਠੱਟਾ ਅਤੇ ਚੋਹਲਾ ਸਾਹਿਬ ਤੋਂ ਕਰਮੂੰਵਾਲਾ ਸੰਪਰਕ ਸੜਕਾਂ ਸਮੇਤ ਵੱਖ-ਵੱਖ ਪਿੰਡਾਂ ਦੇ ਸਕੂਲਾਂ, ਸਟੇਡੀਅਮਾਂ, ਸ਼ਮਸ਼ਾਨਘਾਟਾਂ, ਸ਼ਾਮਲਾਟ ਥਾਵਾਂ ਅਤੇ ਹੋਰ ਜਨਤਕ ਸਥਾਨਾਂ ’ਤੇ ਫੁੱਲਦਾਰ, ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਜਾ ਰਹੇ ਹਨ। ਸੰਤ ਬਾਬਾ ਸੁੱਖਾ ਸਿੰਘ ਦਾ ਕਹਿਣਾ ਹੈ ਕਿ ਵਾਤਾਵਰਨ ਦੀ ਸੰਭਾਲ ਲਈ ਸਿਰਫ਼ ਬੂਟੇ ਲਗਾਉਣਾ ਹੀ ਕਾਫ਼ੀ ਨਹੀਂ, ਬਲਕਿ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਵੀ ਓਨੀ ਹੀ ਜ਼ਰੂਰੀ ਹੈ। ਇਸੇ ਲਈ ਸੰਪਰਦਾਇ ਵਲੋਂ ਸਾਰਾ ਸਾਲ ਲਗਾਏ ਗਏ ਬੂਟਿਆਂ ਨੂੰ ਪਾਣੀ, ਖਾਦ ਅਤੇ ਹੋਰ ਲੋੜੀਂਦੀ ਸੇਵਾ ਦਿੱਤੀ ਜਾਂਦੀ ਹੈ ਅਤੇ ਖ਼ਰਾਬ ਹੋਏ ਬੂਟਿਆਂ ਦੀ ਥਾਂ ਨਵੇਂ ਬੂਟੇ ਲਗਾਏ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਅਤੇ ਫੈਡਰੇਸ਼ਨ (ਖ਼ਾਲਸਾ) ਦੇ ਰਲੇਵੇਂ ਨਾਲ ਪੰਥਕ ਅਤੇ ਨੌਜਵਾਨ ਸ਼ਕਤੀ ਹੋਰ ਮਜ਼ਬੂਤ ਹੋਵੇਗ... ਅਗਲੀ ਖ਼ਬਰ ਸਮੂਹ ਸਿੱਖ ਸੰਗਤਾਂ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਤੇ ਰਿਹਾਈ ਲਈ 29 ਨੂੰ ਅਰਦਾਸ ਕਰਨ-ਜਥੇਦਾਰ ਗੜਗੱਜ
Ad Position 24