ਡਾ. ਦਿਪਿੰਦਰ ਕੌਰ ਨੇ ਪੰਜਾਬ ਐਜੂਕੇਸ਼ਨਲ ਟ੍ਰਿਬਿਊਨਲ
ਦੇ ਮੈਂਬਰ (ਅਕਾਦਮਿਕ) ਵਜੋਂ ਅਹੁਦਾ ਸੰਭਾਲਿਆ
ਪਟਿਆਲਾ, 26 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਡਾ. ਦਿਪਿੰਦਰ ਕੌਰ, ਪ੍ਰਿੰਸੀਪਲ (ਸੇਵਾ ਮੁਕਤ) ਨੂੰ ਪੰਜਾਬ ਐਜੂਕੇਸ਼ਨਲ ਟ੍ਰਿਬਿਊਨਲ ਦੇ ਮੈਂਬਰ (ਅਕਾਦਮਿਕ) ਵਜੋਂ ਨਿਯੁਕਤ ਕੀਤਾ ਗਿਆ ਹੈ।
ਪਟਿਆਲਾ, 26 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਡਾ. ਦਿਪਿੰਦਰ ਕੌਰ, ਪ੍ਰਿੰਸੀਪਲ (ਸੇਵਾ ਮੁਕਤ) ਨੂੰ ਪੰਜਾਬ ਐਜੂਕੇਸ਼ਨਲ ਟ੍ਰਿਬਿਊਨਲ ਦੇ ਮੈਂਬਰ (ਅਕਾਦਮਿਕ) ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪੰਜਾਬ ਐਜੂਕੇਸ਼ਨਲ ਟ੍ਰਿਬਿਊਨਲ ਐਕਟ, 2007 ਅਤੇ ਸੰਬੰਧਿਤ ਨਿਯਮਾਂ ਤਹਿਤ ਕੀਤੀ ਗਈ ਹੈ ਅਤੇ ਉਨ੍ਹਾਂ ਦਾ ਕਾਰਜਕਾਲ 3 ਸਾਲ ਜਾਂ 65 ਸਾਲ ਦੀ ਉਮਰ, ਜੋ ਵੀ ਪਹਿਲਾਂ ਹੋਵੇ, ਤੱਕ ਰਹੇਗਾ। ਡਾ. ਦਿਪਿੰਦਰ ਕੌਰ ਨੇ ਆਪਣੇ ਨਵੇਂ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ। ਦੱਸਣਯੋਗ ਹੈ ਕਿ ਉਨ੍ਹਾਂ ਕੋਲ ਉਚੇਰੀ ਸਿੱਖਿਆ ਦੇ ਖੇਤਰ ਵਿਚ 30 ਸਾਲ ਤੋਂ ਵੱਧ ਦਾ ਵਿਸ਼ਾਲ ਅਧਿਆਪਨ, ਪ੍ਰਸ਼ਾਸਨਿਕ ਅਤੇ ਅਕਾਦਮਿਕ ਤਜਰਬਾ ਹੈ। ਉਹ ਇਸ ਅਹੁਦੇ ਤੋਂ ਪਹਿਲਾਂ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਪ੍ਰਿੰਸੀਪਲ ਵਜੋਂ ਰਹੇ, ਜਿਥੇ ਉਨ੍ਹਾਂ ਨੇ 19 ਜੁਲਾਈ 2024 ਤੋਂ 31 ਜਨਵਰੀ 2026 ਤੱਕ ਸੇਵਾਵਾਂ ਨਿਭਾਈਆਂ। ਉਹ ਆਪਣੇ ਕਾਰਜਕਾਲ ਦੌਰਾਨ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ, ਚੰਡੀਗੜ੍ਹ ਵਿਖੇ ਐਸੋਸੀਏਟ ਪ੍ਰੋਫੈਸਰ ਵਜੋਂ 2010 ਤੋਂ 2024 ਤੱਕ ਅਤੇ ਸਰਕਾਰੀ ਕਾਲਜ, ਮੁਹਾਲੀ ਵਿਖੇ 2007 ਤੋਂ 2010 ਤੱਕ ਸੇਵਾ ਨਿਭਾਅ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਸਰਕਾਰੀ ਕਾਲਜ, ਰੋਪੜ ਵਿਖੇ ਵੀ ਅਧਿਆਪਨ ਸੇਵਾਵਾਂ ਦੇ ਚੁੱਕੇ ਹਨ। ਡਾ. ਦਿਪਿੰਦਰ ਕੌਰ ਨੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਤੋਂ ਫਿਜ਼ੀਕਲ ਕੈਮਿਸਟਰੀ ਵਿਚ ਪੀ.ਐਚ.ਡੀ. ਕੀਤੀ ਹੋਈ ਹੈ।