26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸੜਕ ਹਾਦਸੇ ਦੌਰਾਨ ਪਿਤਾ ਤੇ ਇਕ ਪੁੱਤਰ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ ਸਕੂਲ ਛੱਡਣ ਜਾਣ ਸਮੇਂ ਵਾਪਰਿਆ ਹਾਦਸਾ

ਸ਼ੇਰਪੁਰ, ਸੰਦੌੜ, 26 ਅਗਸਤ (ਦਰਸ਼ਨ ਸਿੰਘ ਖੇੜੀ, ਗੁਰਪ੍ਰੀਤ ਚੀਮਾ, ਮੇਂਘ ਰਾਜ ਜੋਸ਼ੀ)-ਬਲਾਕ ਸ਼ੇਰਪੁਰ ਦੇ ਪਿੰਡ ਕਾਤਰੋਂ ਵਿਖੇ ਧੂਰੀ ਰੋਡ ਉੱਪਰ ਅੱਜ ਸਵੇਰੇ ਆਪਣੇ ਦੋ ਬੱਚਿਆਂ ਨੂੰ ਸਕੂਲ ਛੱਡਣ ਲਈ ਜਾਂਦੇ ਸਮੇਂ ਮੋਟਰਸਾਈਕਲ ਸਵਾਰ ਵਿਅਕਤੀ ਦੇ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲ ’ਤੇ ਸਵਾਰ ਪਿਤਾ ਤੇ ਦੋ ਪੁੱਤਰਾਂ ਨੂੰ ਕਿਸੇ ਅਣਪਛਾਤੇ ਟਰੈਕਟਰ-ਟਰਾਲੀ ਨੇ ਫੇਟ ਮਾਰ ਦਿੱਤੀ, ਜਿਸ ਕਾਰਨ ਪਿੰਡ ਕੁਠਾਲਾ ਜ਼ਿਲ੍ਹਾ ਮਲੇਰਕੋਟਲਾ ਵਾਸੀ ਪਰਮਿੰਦਰ ਸਿੰਘ (40) ਅਤੇ ਉਸ ਦੇ ਇਕ ਪੁੱਤਰ ਏਕਮਵੀਰ ਸਿੰਘ (15) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਬੱਚਾ ਅਮ੍ਰਿਤਵੀਰ ਸਿੰਘ (13) ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਪਟਿਆਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

Ad Position 21
No active advertisement
ਪਰਮਿੰਦਰ ਸਿੰਘ ਦੀ ਪੁਰਾਣੀ ਤਸਵੀਰ ਅਤੇ ਹਾਦਸੇ ’ਚ ਨੁਕਸਾਨਿਆ ਮੋਟਰਸਾਈਕਲ। ਤਸਵੀਰ : ਦਰਸ਼ਨ ਸਿੰਘ ਖੇੜੀ 27-08-2026
ਸ਼ੇਰਪੁਰ, ਸੰਦੌੜ, 26 ਅਗਸਤ (ਦਰਸ਼ਨ ਸਿੰਘ ਖੇੜੀ, ਗੁਰਪ੍ਰੀਤ ਚੀਮਾ, ਮੇਂਘ ਰਾਜ ਜੋਸ਼ੀ)-ਬਲਾਕ ਸ਼ੇਰਪੁਰ ਦੇ ਪਿੰਡ ਕਾਤਰੋਂ ਵਿਖੇ ਧੂਰੀ ਰੋਡ ਉੱਪਰ ਅੱਜ ਸਵੇਰੇ ਆਪਣੇ ਦੋ ਬੱਚਿਆਂ ਨੂੰ ਸਕੂਲ ਛੱਡਣ ਲਈ ਜਾਂਦੇ ਸਮੇਂ ਮੋਟਰਸਾਈਕਲ ਸਵਾਰ ਵਿਅਕਤੀ ਦੇ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਣ ਦੀ ਖ਼ਬਰ ਹੈ।ਜਾਣਕਾਰੀ ਅਨੁਸਾਰ ਮੋਟਰਸਾਈਕਲ ’ਤੇ ਸਵਾਰ ਪਿਤਾ ਤੇ ਦੋ ਪੁੱਤਰਾਂ ਨੂੰ ਕਿਸੇ ਅਣਪਛਾਤੇ ਟਰੈਕਟਰ-ਟਰਾਲੀ ਨੇ ਫੇਟ ਮਾਰ ਦਿੱਤੀ, ਜਿਸ ਕਾਰਨ ਪਿੰਡ ਕੁਠਾਲਾ ਜ਼ਿਲ੍ਹਾ ਮਲੇਰਕੋਟਲਾ ਵਾਸੀ ਪਰਮਿੰਦਰ ਸਿੰਘ (40) ਅਤੇ ਉਸ ਦੇ ਇਕ ਪੁੱਤਰ ਏਕਮਵੀਰ ਸਿੰਘ (15) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਬੱਚਾ ਅਮ੍ਰਿਤਵੀਰ ਸਿੰਘ (13) ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਪਟਿਆਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਧੂਰੀ ਤੋਂ ਮਾਮਲੇ ਦੇ ਤਫਤੀਸੀ ਅਧਿਕਾਰੀ ਸਬ ਇੰਸਪੈਕਟਰ ਹਰਸ਼ਦੀਪ ਗਰਗ ਨੇ ਕਿਹਾ ਕਿ ਸੀ.ਸੀ.ਟੀ.ਵੀ. ਤਸਵੀਰਾਂ ਦੇ ਅਧਾਰ ’ਤੇ ਟਰੈਕਟਰ-ਟਰਾਲੀ ਚਾਲਕ ਦੋ ਵਿਅ ਕਤੀਆਂ ਰਾਮ ਸਿੰਘ ਵਾਸੀ ਕਰਮਗੜ੍ਹ (ਬਰਨਾਲਾ) ਅਤੇ ਨਵਦੀਪ ਸਿੰਘ ਵਾਸੀ ਕੁੰਬੜਵਾਲ (ਸੰਗਰੂਰ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਅੱਜ ਦੇ ਬੰਦ ਦਾ ਸਮਰਥਨ ਅਗਲੀ ਖ਼ਬਰ ਖੁੱਡੀਆਂ ਵਲੋਂ ਵੱਖ-ਵੱਖ ਯੂਨੀਅਨਾਂ ਤੇ ਵੈਟਰਨਰੀ ਇੰਸਪੈਕਟਰਾਂ ਨਾਲ ਮੀਟਿੰਗ
Ad Position 24