20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸੰਤ ਲੌਂਗੋਵਾਲ ਦੀ ਬਰਸੀ ਸੰਬੰਧੀ ਕਾਨਫ਼ਰੰਸ ਅਨਾਜ ਮੰਡੀ ਵਿਖੇ ਹੀ ਕਰਵਾਏਗਾ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ)

ਲੌਂਗੋਵਾਲ, 19 ਅਗਸਤ (ਸ. ਸ.

Ad Position 21
No active advertisement
ਅਜੀਤ ਡੈਸਕ 20-08-2026
ਲੌਂਗੋਵਾਲ, 19 ਅਗਸਤ (ਸ.ਸ. ਖੰਨਾ, ਵਿਨੋਦ)-ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮਨਾਉਣ ਲਈ ਅਨਾਜ ਮੰਡੀ ਵਿਖੇ ਕਾਨਫ਼ਰੰਸ ਦੀ ਜਗ੍ਹਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਪਟੀਸ਼ਨ ਹਾਈ ਕੋਰਟ ਵਲੋਂ ਖਾਰਿਜ਼ ਕਰ ਦਿੱਤੀ ਗਈ ਹੈ। ਉਕਤ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸੀਨੀਅਰ ਆਗੂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਤੇ ਵਰਕਰਾਂ ਵਲੋਂ ਅਨਾਜ ਮੰਡੀ ਵਾਲੀ ਸਟੇਜ ਉਤੇ ਕਬਜ਼ਾ ਕੀਤਾ ਹੋਇਆ ਸੀ। ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਇਹ ਜਗ੍ਹਾ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 20 ਅਗਸਤ ਨੂੰ ਸਵੇਰੇ 10 ਵਜੇ ਸ਼ਹੀਦੀ ਕਾਨਫਰੰਸ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਸਾਨੂੰ ਗੁਰੂ ਮਹਾਰਾਜ ’ਤੇ ਪੂਰਾ ਭਰੋਸਾ ਸੀ ਇਸ ਕਰਕੇ ਸ਼੍ਰਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੀ ਜਿੱਤ ਹੋਈ ਹੈ। ਇਸ ਮੌਕੇ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ, ਬਲਕਾਰ ਸਿੰਘ ਸੰਗਾਲਾ, ਸੂਬੇਦਾਰ ਮੇਲਾ ਸਿੰਘ, ਦਰਸ਼ਨ ਸਿੰਘ ਪੀ.ਏ. ,ਅਮਰਜੀਤ ਸਿੰਘ ਜੈਦ ਆਦਿ ਹਾਜ਼ਰ ਸਨ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਪੁਨਰ ਸੁਰਜੀਤ ਦੋਵਾਂ ਨੇ ਮਿਲ ਕੇ ਰਾਜਨੀਤਿਕ ਡਰਾਮਾ ਕੀਤਾ ਅਤੇ ਸ਼੍ਰੋਮਣੀ ਅ ਕਾਲੀ ਦਲ (ਬ) ਦੀ ਕਾਨਫ਼ਰੰਸ ਨੂੰ ਖਰਾਬ ਦੀ ਕੋਸ਼ਿਸ਼ ਕੀਤੀ ਹੈ।ਉਨ੍ਹਾਂ ਕਿਹਾ ਹੁਣ ਇਹ ਕਾਨਫਰੰਸ ਸ਼ਹੀਦ ਭਾਈ ਮਨੀ ਸਿੰਘ ਖ਼ਾਲਸਾ ਕਾਲਜ ਕੈਂਬੋਵਾਲ ਰੋਡ ਲੌਂਗੋਵਾਲ ਵਿਖੇ ਕੀਤੀ ਜਾਵੇਗੀ, ਜਿਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਪੁੱਜ ਰਹੇ ਹਨ। ਇਸ ਮੌਕੇ ਜਸਵੀਰ ਸਿੰਘ ਲੌਂਗੋਵਾਲ ਇੰਚਾਰਜ ਸਿੱਖ ਮਿਸ਼ਨ ਦਿੱਲੀ, ਗੁਰਮੀਤ ਸਿੰਘ ਲੱਲੀ, ਜਸਵਿੰਦਰ ਸਿੰਘ ਦੁੱਲਟ, ਰਣਜੀਤ ਸਿੰਘ ਕੂਕਾ, ਸੁਖਵਿੰਦਰ ਸਿੰਘ ਚਹਿਲ, ਬਾਬਾ ਕੁਲਵੰਤ ਸਿੰਘ ਕਾਂਤੀ, ਕੁਲਦੀਪ ਸਿੰਘ ਦੂਲੋ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ-ਹਰਿਆਣਾ ਸੂਬਿਆਂ ਦਾ ਖਨੌਰੀ ਬਾਰਡਰ ਖੁੱਲ੍ਹਿਆ, ਲੋਕਾਂ ਨੇ ਲਿਆ ਸੁੱਖ ਦਾ ਸਾਹ 15 ਅਗਸਤ ਦੀ ਸ਼ਾਮ ਤੋਂ ਕਿਸਾਨਾਂ ਦੇ... ਅਗਲੀ ਖ਼ਬਰ ਖੰਡ ਤੋਂ ਬਾਅਦ ਗੁੜ ਦਾ ਸਵਾਦ ਵੀ ਹੋਇਆ ਫਿੱਕਾ ਇੱਕ ਮਹੀਨੇ ’ਚ 3500 ਰੁਪਏ ਕੁਇੰਟਲ ਤੱਕ ਵਧ ਚੁੱਕਾ ਹੈ ਭਾਅ ਸ਼ਿਵ ਸ਼ਰਮਾ
Ad Position 24