14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਅਕਾਲੀ ਦਲ ਦੀ ਈਸੜੂ ਕਾਨਫ਼ਰੰਸ ਸੰਬੰਧੀ ਅਕਾਲੀ ਵਰਕਰਾਂ ਅੰਦਰ ਭਾਰੀ ਉਤਸ਼ਾਹ-ਬੋਪਾਰਾਏ, ਯਾਦੂ, ਖਟੱੜਾ

ਬੀਜਾ, 13 ਅਗਸਤ (ਕਸ਼ਮੀਰਾ ਸਿੰਘ ਬਗਲੀ)-15 ਅਗਸਤ ਨੂੰ ਪਿੰਡ ਈਸੜੂ ਵਿਖੇ ਸ਼ਹੀਦ ਕਰਨੈਲ ਸਿੰਘ ਅਤੇ ਸਹੀਦ ਭੂਪਿੰਦਰ ਸਿੰਘ ਦੀ ਯਾਦ ਵਿਚ ਅਕਾਲੀ ਦਲ ਵਲੋਂ ਕਰਵਾਈ ਜਾ ਰਹੀ ਸ਼ਹੀਦੀ ਕਾਨਫ਼ਰੰਸ ਨੂੰ ਸਫ਼ਲ ਬਣਾਉਣ ਲਈ ਲੋਕਾਂ ਅੰਦਰ ਬਹੁਤ ਹੀ ਉਤਸ਼ਾਹ ਹੈ। ਇਸ ਕਾਨਫ਼ਰੰਸ ਵਿਚ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਨਾਲ ਇਕ ਨਵਾਂ ਇਤਹਾਸ ਸਿਰਜੇਗੀ।

Ad Position 21
No active advertisement
ਅਜੀਤ ਡੈਸਕ 14-08-2026
ਬੀਜਾ, 13 ਅਗਸਤ (ਕਸ਼ਮੀਰਾ ਸਿੰਘ ਬਗਲੀ)-15 ਅਗਸਤ ਨੂੰ ਪਿੰਡ ਈਸੜੂ ਵਿਖੇ ਸ਼ਹੀਦ ਕਰਨੈਲ ਸਿੰਘ ਅਤੇ ਸਹੀਦ ਭੂਪਿੰਦਰ ਸਿੰਘ ਦੀ ਯਾਦ ਵਿਚ ਅਕਾਲੀ ਦਲ ਵਲੋਂ ਕਰਵਾਈ ਜਾ ਰਹੀ ਸ਼ਹੀਦੀ ਕਾਨਫ਼ਰੰਸ ਨੂੰ ਸਫ਼ਲ ਬਣਾਉਣ ਲਈ ਲੋਕਾਂ ਅੰਦਰ ਬਹੁਤ ਹੀ ਉਤਸ਼ਾਹ ਹੈ। ਇਸ ਕਾਨਫ਼ਰੰਸ ਵਿਚ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਨਾਲ ਇਕ ਨਵਾਂ ਇਤਹਾਸ ਸਿਰਜੇਗੀ। ਇਨ੍ਹਾਂ ਸਬਦਾ ਦਾ ਪ੍ਰਗਟਾਵਾ ਕੌਮੀ ਮੀਤ ਪ੍ਰਧਾਨ ਇੰਜ. ਜਗਦੇਵ ਸਿੰਘ ਬੋਪਾਰਾਏ, ਯਾਦਵਿੰਦਰ ਸਿੰਘ ਯਾਦੂ ਹਲਕਾ ਇੰਚਾਰਜ ਖੰਨਾ, ਨਵਤੇਜ ਸਿੰਘ ਖੱਟੜਾ ਡੇਲੀਗੇਟ ਇਫਕੋ ਨੇ ਕਰਦਿਆਂ ਆਖਿਆ ਕਿ ਖੰਨਾ , ਪਾਇਲ, ਸਮਰਾਲਾ, ਸਾਹਨੇਵਾਲ ਵਿਧਾਨ ਸਭਾ ਹਲਕਿਆਂ ਤੋਂ 15 ਅਗਸਤ ਨੂੰ ਈਸੜੂ ਦੀ ਕਾਨਫ਼ਰੰਸ ਲਈ ਕਾਫ਼ਲਿਆਂ ਦੇ ਰੂਪ ਵਿਚ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਦੇ ਵਿਚਾਰ ਸੁਣਨ ਲਈ ਪੁੱਜਣਗੇ।ਉਨ੍ਹਾਂ ਕਿਹਾ ‘ਆਪ’ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਸੂਬੇ ਦੇ ਲੋਕ ਸੁਖਬੀਰ ਸਿੰਘ ਬਾਦਲ ਨਾਲ ਚੱਟਾਨ ਵਾਂਗ ਖੜੇ ਹਨ।ਇਸ ਮੌਕੇ ਜਗਦੀਸ਼ ਸਿੰਘ ਦੀਸ਼ਾ ਜ਼ੋਨ ਪ੍ਰਧਾਨ, ਗੁਰਦੀਪ ਸਿੰਘ ਅੜੈਚਾ ,ਮਨਪ੍ਰੀਤ ਸਿੰਘ ਸਰਪੰਚ ਹਰਬੰਸਪੁਰਾ, ਅਜਮੇਰ ਸਿੰਘ ਇਕੋਲਾਹੀ, ਰਾਜਿੰਦਰ ਸਿੰਘ ਪਨੈਚ, ਪਰਮਿੰਦਰ ਸਿੰਘ ਗਰਚਾ ਬੀਜਾ, ਗੁਰਦੀਪ ਸਿੰਘ ਅੜੈਚਾ,ਜਸਵੰਤ ਸਿੰਘ ਜੱਸੀ ਦਹੇੜੂ, ਕਮਿਕਰ ਸਿੰਘ ਕੋਟ ਸਾਬਕਾ ਸਰਪੰਚ, ਹਰਮਨ ਬੀਜਾ, ਸੁੱਖਾ ਕੋਟ, ਲਾਲੂ ਖੰਨਾ, ਸੁਰਜੀਤ ਸਿੰਘ ਪੂਰਬਾ,ਬੇਅੰਤ ਸਿੰਘ ਬਾਲਾਲਾ, ਬਲਵਿੰਦਰ ਸਿੰਘ ਬੰਬ ਆਦਿ ਦੇ ਨਾਂਅ ਸ਼ਾਮਿਲ ਹਨ। ਕੁਲਾਰ ਹਸਪਤਾਲ ’ਚ ਵਿਦੇਸ਼ੀ ਤਕਨੀਕ ਦੇ ਇਲਾਜ ਸਦਕਾ ਗੋਰੇ ਮੋਟਾਪੇ ਦਾ ਇਲਾਜ ਕਰਵਾਉਣ ਆ ਰਹੇ-ਪ੍ਰੋ. ਬੀਜਾ ਬੀਜਾ, 13 ਅਗਸਤ (ਕਸ਼ਮੀਰਾ ਸਿੰਘ ਬਗਲੀ)-ਅਮਰੀਕਾ ਵਿਚ ਮੋਟਾਪੇ ਦੇ ਮਰੀਜ਼ਾਂ ਲਈ ਵਰਦਾਨ ਸਾਬਿਤ ਹੋਈ ਮਿੰਨੀ ਗੈਸਟਿਰਕ ਬਾਈਪਾਸ ਸਰਜਰੀ ਦੇ ਪਿਤਾਮਾ ਡਾਕਟਰ ਰੋਬਾਰਟ ਰਟਲੇਜ ਅਮਰੀਕਾ ਤੋਂ ਸਿਖਲਾਈ ਪ੍ਰਾਪਤ ਕਰਕੇ ਡਾਕਟਰ ਕੁਲਦੀਪ ਸਿੰਘ ਕੁਲਾਰ ਨੇ ਮੋਟਾਪੇ ਦੀ ਦੁਨੀਆਂ ਵਿਚ ਇਕ ਵੱਖਰਾ ਇਤਿਹਾਸ ਰਚਿਆ ਹੋਇਆ ਹੈ, ਜਿਸ ਕਰਕੇ ਅੱਜ ਪੰਜਾਬ ਮੋਟਾਪੇ ਦੇ ਇਲਾਜ਼ ਲਈ ਹੱਬ ਬਣ ਗਿਆ ਹੈ ।ਯੂਰਪੀਅਨ ਦੇਸ਼ਾਂ ਦੀ ਸਾਂਝੀ ਮੋਟਾਪਾ ਸੰਸਥਾ ਤੋਂ ਸਰਜਨਜ਼ ਆਫ਼ ਐਕਸੀਲੈਂਸ ਦਾ ਖ਼ਿਤਾਬ ਹਾਸਲ ਕਰਕੇ ਭਾਰਤ ਦੇ ਪਹਿਲੇ ਮੋਟਾਪਾ ਬੈਰੀਐਟਿਕ ਸਰਜਨ ਬਣੇ ਕੁਲਾਰ ਹਸਪਤਾਲ ਬੀਜਾ (ਖੰਨਾ) ਦੇ ਡਾਇਰੈਕਟਰ ਤੇ ਇੰਟਰਨੈਸ਼ਨਲ ਮੋਟਾਪਾ ਸਰਜਨ ਡਾਕਟਰ ਕੁਲਦੀਪਕ ਸਿੰਘ ਕੁਲਾਰ ਨੇ ਕਿਹਾ ਕਿ ਕੁਲਾਰ ਹਸਪਤਾਲ ਵਿਚ ਵਿਦੇਸ਼ੀ ਤਕਨੀਕ ਦੀ ਤਰਜ਼ ਉਤੇ ਇਨ-ਬਿਨ ਮਰੀਜਾਂ ਦਾ ਇਲਾਜ਼ ਕੀਤਾ ਜਾਂਦਾ ਹੈ। ਵਿਦੇਸ਼ਾਂ ਵਿਚ ਮੋਟਾਪੇ ਦਾ ਇਲਾਜ਼ ਕਾਫੀ ਮਹਿੰਗਾ ਹੈ, ਉਹ ਪੰਜਾਬ ਵਿਚ ਇਲਾਜ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ । ਭਾਰਤ ਵਿਚ ਸਭ ਤੋਂ ਪਹਿਲਾਂ ਕੁਲਾਰ ਹਸਪਤਾਲ ਵਿਚ ਇਸ ਵਿਧੀ ਨੂੰ ਸ਼ੁਰੂਅਤ ਕਰਨ ਵਾਲੇ ਅੰਤਰਰਾਸ਼ਟਰੀ ਪੱਧਰ ਉਤੇ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਤ ਤੇ ਉੱਤਰੀ ਭਾਰਤ ਵਿਚ ਸੱਭ ਤੋਂ ਵੱਧ ਮੋਟਾਪੇ ਦੇ ਸਫ਼ਲ ਅਪ੍ਰੇਸ਼ਨਾਂ ਦੇ ਵਿਜੇਤਾ ਬੈਰੀਐਟਿਕ ਸਰਜਨ ਡਾਕਟਰ ਕੁਲਦੀਪਕ ਸਿੰਘ ਕੁਲਾਰ ਨੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਆਖਿਆ ਕਿ ਮੋਟਾਪੇ ਦੇ ਮਰੀਜ਼ਾਂ ਲਈ ਮਿੰਨੀ ਗੈਸਟਿਰਕ ਬਾਈਪਾਸ ਸਰਜਰੀ ਅਮਰੀਕਨ ਤਕਨੀਕ ਬਹੁਤ ਹੀ ਬੇਹਤਰ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਦਾਅ ’ਤੇ-ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਇੰਝ ਰਹੋ 40 ਸਾਲ ਬਾਅਦ ਚੁਸਤ-ਦਰੁਸਤ
Ad Position 24