10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

‘ ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 316.50 ਕਰੋੜ ਰੁਪਏ ਦੀ ਲਾਗਤ ਨਾਲ 2.44 ਲੱਖ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਏੇ

ਚੰਡੀਗੜ੍ਹ, 9 ਅਗਸਤ (ਅਜੀਤ ਬਿਊਰੋ)-ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੇ ਪਰਿਵਾਰਾਂ ਨੂੰ ਮਹਿੰਗੇ ਡਾਕਟਰੀ ਇਲਾਜ ਦੇ ਖ਼ਰਚੇ ਦੀ ਚਿੰਤਾ ਤੋਂ ਮੁਕਤ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਯੋਜਨਾ ਤਹਿਤ ਸਭ ਤੋਂ ਵੱਧ ਕਰਵਾਈਆਂ ਜਾਣ ਵਾਲੀਆਂ 10 ਡਾਕਟਰੀ ਪ੍ਰਕਿਰਿਆਵਾਂ ਅਧੀਨ ਹੁਣ ਤੱਕ 316.

Ad Position 21
No active advertisement
ਅਜੀਤ ਡੈਸਕ 10-08-2026
ਚੰਡੀਗੜ੍ਹ, 9 ਅਗਸਤ (ਅਜੀਤ ਬਿਊਰੋ)-ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੇ ਪਰਿਵਾਰਾਂ ਨੂੰ ਮਹਿੰਗੇ ਡਾਕਟਰੀ ਇਲਾਜ ਦੇ ਖ਼ਰਚੇ ਦੀ ਚਿੰਤਾ ਤੋਂ ਮੁਕਤ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਯੋਜਨਾ ਤਹਿਤ ਸਭ ਤੋਂ ਵੱਧ ਕਰਵਾਈਆਂ ਜਾਣ ਵਾਲੀਆਂ 10 ਡਾਕਟਰੀ ਪ੍ਰਕਿਰਿਆਵਾਂ ਅਧੀਨ ਹੁਣ ਤੱਕ 316.50 ਕਰੋੜ ਰੁਪਏ ਤੋਂ ਵੱਧ ਦੇ ਖ਼ਰਚ ਨਾਲ 2,44,468 ਕੈਸ਼ਲੈੱਸ ਇਲਾਜ ਮੁਹੱਈਆ ਕਰਵਾਏ ਜਾ ਚੁੱਕੇ ਹਨ।ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਫ਼ਤੇ ਵਿਚ ਕਈ ਵਾਰ ਡਾਇਲਸਿਸ ਦੀ ਲੋੜ ਵਾਲੇ ਮਰੀਜ਼ਾਂ ਤੋਂ ਲੈ ਕੇ ਦਿਲ ਦੀ ਸਰਜਰੀ, ਗੋਡੇ ਬਦਲਣ ਦੀ ਸਰਜਰੀ ਜਾਂ ਐਮਰਜੈਂਸੀ ਸੀਜ਼ੇਰੀਅਨ ਡਿਲਿਵਰੀ ਕਰਵਾਉਣ ਵਾਲੇ ਮਰੀਜ਼ਾਂ ਤੱਕ ਯੋਜਨਾ ਅਜਿਹੇ ਸਾਰੇ ਇਲਾਜਾਂ ਨੂੰ ਕਵਰ ਕਰ ਰਹੀ ਹੈ, ਜਿਨ੍ਹਾਂ ਦੇ ਖ਼ਰਚ ਲਈ ਕਈ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।ਸਟੇਟ ਹੈਲਥ ਏਜੰਸੀ (ਐਸ.ਐਚ.ਏ.) ਪੰਜਾਬ ਦੇ ਅੰਕੜਿਆਂ ਅਨੁਸਾਰ ‘ਕ੍ਰੌਨਿਕ ਹੀਮੋਡਾਇਲਸਿਸ’ ਯੋਜਨਾ ਤਹਿਤ ਹੁਣ ਤੱਕ ਸਭ ਤੋਂ ਵੱਧ ਕਰਵਾਈ ਜਾਣ ਵਾਲੀ ਪ੍ਰਕਿਰਿਆ ਹੈ। ਕੁੱਲ 1,87,656 ਡਾਇਲਸਿਸ ਸੈਸ਼ਨ, ਜਿਨ੍ਹਾਂ ਦੀ ਲਾਗਤ 30.65 ਕਰੋੜ ਰੁਪਏ ਤੋਂ ਵੱਧ ਹੈ।ਯੋਜਨਾ ਤਹਿਤ ਗਾਲ ਬਲੈਡਰ ਦੀਆਂ 17,698 ਲੈਪ੍ਰੋਸਕੋਪਿਕ ਸਰਜਰੀਆਂ ਵੀ ਕੀਤੀਆਂ ਗਈਆਂ ਹਨ, ਜੋ ਦੂਜੀ ਸਭ ਤੋਂ ਵੱਧ ਕਰਵਾਈ ਜਾਣ ਵਾਲੀ ਪ੍ਰਕਿਰਿਆ ਹੈ। ਇਸ ਤੋਂ ਬਾਅਦ 10,751 ਗੋਡੇ ਬਦਲਣ ਦੀਆਂ ਸਰਜਰੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਹਜ਼ਾਰਾਂ ਬਜ਼ੁਰਗ ਮਰੀਜ਼ਾਂ ਨੂੰ ਮੁੜ ਤੁਰਨ-ਫਿਰਨ ਅਤੇ ਆਤਮਨਿਰਭਰਤਾ ਹਾਸਲ ਕਰਨ ਵਿੱਚ ਮਦਦ ਮਿਲੀ ਹੈ। ਇਸ ਤੋਂ ਇਲਾਵਾ, 9,317 ਔਰਤਾਂ ਦੀਆਂ ਕੈਸ਼ਲੈੱਸ ਸੀਜ਼ੇਰੀਅਨ ਡਿਲਿਵਰੀਆਂ ਕੀਤੀਆਂ ਗਈਆਂ ਹਨ। ਦਿਲ ਦਾ ਇਲਾਜ ਵੀ ਯੋਜਨਾ ਦਾ ਇਕ ਅਹਿਮ ਹਿੱਸਾ ਬਣ ਕੇ ਉੱਭਰਿਆ ਹੈ । ਕੁੱਲ 8,734 ਮਰੀਜ਼ਾਂ ਨੇ ਪਰਕਿਊਟੇਨੀਅਸ ਟਰਾਂਸਲੂਮਿਨਲ ਕੋਰੋਨਰੀ ਐਂਜੀਓਪਲਾਸਟੀ (ਪੀ.ਟੀ.ਸੀ.ਏ.) ਦੇ ਨਾਲ ਡਾਇਗਨੌਸਟਿਕ ਐਂਜੀਓਗ੍ਰਾਫੀ ਕਰਵਾਈ, ਜਦਕਿ 554 ਮਰੀਜ਼ਾਂ ਦੀ ਕੋਰੋਨਰੀ ਆਰਟਰੀ ਬਾਈਪਾਸ ਗ੍ਰਾਫਟਿੰਗ (ਸੀ.ਏ.ਬੀ.ਜੀ. ) ਕੀਤੀ ਗਈ।ਯੋਜਨਾ ਤਹਿਤ ਗੁਰਦੇ ਦੀ ਪਥਰੀ ਦੇ ਇਲਾਜ ਲਈ 5,770 ਪਰਕਿਊਟੇਨੀਅਸ ਨੇਫਰੋਲਿਥੋਟੋਮੀ (ਪੀ. ਸੀ. ਐਨ. ਐਲ.) ਪ੍ਰਕਿਰਿਆਵਾਂ, 2,247 ਲੋਅਰ ਯੂਰੇਟਰ ਸਰਜਰੀਆਂ, 911 ਸੀਮੈਂਟਲੈੱਸ ਟੋਟਲ ਹਿਪ ਰਿਪਲੇਸਮੈਂਟ ਸਰਜਰੀਆਂ ਅਤੇ 830 ਰੈਡੀਕਲ ਸਰਜੀਕਲ ਪ੍ਰਕਿਰਿਆਵਾਂ ਵੀ ਕਵਰ ਕੀਤੀਆਂ ਗਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਖਹਿਰਾ ਵਲੋਂ 6 ਨਵੇਂ ਬਿੱਲਾਂ ’ਤੇ ਬਹਿਸ ਲਈ ਵਿਧਾਨ ਸਭਾ ਇਜਲਾਸ ਵਧਾਉਣ ਦੀ ਮੰਗ ਅਗਲੀ ਖ਼ਬਰ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਈ ਪ੍ਰਸਿੱਧ ਅਦਾਕਾਰਾ ਪ੍ਰੀਤੀ ਸਪਰੂ ਕਿਹਾ, ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੀਤ...
Ad Position 24