06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪੰਜਾਬ ਪੁਲਿਸ ਦੇ 5 ਡੀ.ਐਸ.ਪੀਜ਼ ਨੂੰ ਐਸ.ਪੀ. ਵਜੋਂ ਤਰੱਕੀ

ਚੰਡੀਗੜ੍ਹ, 6 ਅਗਸਤ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿਚ ਅਧਿਕਾਰੀਆਂ ਦੀਆਂ ਤਰੱਕੀਆਂ ਸੰਬੰਧੀ ਅਹਿਮ ਹੁਕਮ ਜਾਰੀ ਕਰਦਿਆਂ ਪੰਜ ਉਪ ਪੁਲਿਸ ਕਪਤਾਨਾਂ (ਡੀ.

Ad Position 21
No active advertisement
ਅਜੀਤ ਡੈਸਕ 07-08-2026
ਚੰਡੀਗੜ੍ਹ, 6 ਅਗਸਤ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿਚ ਅਧਿਕਾਰੀਆਂ ਦੀਆਂ ਤਰੱਕੀਆਂ ਸੰਬੰਧੀ ਅਹਿਮ ਹੁਕਮ ਜਾਰੀ ਕਰਦਿਆਂ ਪੰਜ ਉਪ ਪੁਲਿਸ ਕਪਤਾਨਾਂ (ਡੀ.ਐਸ.ਪੀਜ਼) ਨੂੰ ਕਪਤਾਨ ਪੁਲਿਸ (ਐਸ.ਪੀ.) ਦੇ ਅਹੁਦੇ ’ਤੇ ਤਰੱਕੀ ਦੇ ਦਿੱਤੀ ਹੈ। ਗ੍ਰਹਿ ਮਾਮਲੇ ਵਿਭਾਗ ਵਲੋਂ ਜਾਰੀ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ।ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਗੁਰਕਿਰਤ ਕਿਰਪਾਲ ਸਿੰਘ ਵਲੋਂ ਜਾਰੀ ਹੁਕਮਾਂ ਅਨੁਸਾਰ 9 ਜੂਨ 2026 ਨੂੰ ਹੋਈ ਵਿਭਾਗੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਸੀਨੀਅਰਤਾ ਸੂਚੀ ਮੁਤਾਬਕ ਪੰਜ ਡੀ.ਐਸ.ਪੀਜ਼ ਨੂੰ ਐਸ.ਪੀ ਦੇ ਰੈਂਕ ’ਤੇ ਤਰੱਕੀ ਦਿੱਤੀ ਗਈ ਹੈ। ਤਰੱਕੀ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ ਵਿਚ ਕਮਲਜੀਤ ਸਿੰਘ (258/ਬੀ.ਆਰ.), ਦੀਪਕ ਸਿੰਘ (ਜੇ.ਆਰ.ਟੀ./364, 497/ਜੇ.ਆਰ.), ਬੂਟਾ ਸਿੰਘ (319/ਬੀ.ਆਰ.), ਗੁਰਿੰਦਰਜੀਤ ਸਿੰਘ (2/ਐਫ਼.ਆਰ.) ਅਤੇ ਜਗਦੀਸ਼ ਰਾਜ (445/ਐਫ਼.ਆਰ., 18 ਆਈ.ਐਨ.ਟੀ.) ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ’ਚ ਇਕ ਪੱਖੀ ਰਾਜਨੀਤੀ ਨੂੰ ਤੱਥਾਂ ’ਤੇ ਹਾਵੀ ਨਾ ਹੋਣ ਦਿੱਤਾ ਜਾਵੇ-ਅਸ਼ਵਨੀ ਸ਼ਰਮਾ ਅਗਲੀ ਖ਼ਬਰ ‘ਮਿਸ਼ਿਜ ਕੈਨੇਡਾ ਵਰਲਡ’ ਪਲਵੀ ਮੁਖੀਜਾ ਨਾਲ ਸਾਬਕਾ ‘ਮਿਸਿਜ਼ ਕੈਨੇਡਾ ਵਰਲਡ’ ਫੈਲਨ ਸ਼ਿਲਾਂਥੀ ਅਤੇ ਸੈਮੀ। ਗੁਰਾਇਆ ਦੀ ਪੱਲਵ...
Ad Position 24
No active advertisement