14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਫਰੀਦਾਬਾਦ ਦੇ ਮੇਅਰ ਪ੍ਰਵੀਨ ਬੱਤਰਾ ਜੋਸ਼ੀ ਵਲੋਂ ਚੰਡੀਗੜ੍ਹ 'ਚ ਵੈਦਬਾਨ ਦੇ ਐਮ.ਡੀ. ਸੁਭਾਸ਼ ਗੋਇਲ ਨਾਲ ਮੁਲਾਕਾਤ <br/>

Ad Position 21
No active advertisement
ਅਜੀਤ ਡੈਸਕ 20-02-2026

ਜਲੰਧਰ, 19 ਫਰਵਰੀ (ਅ.ਬ.)-ਫਰੀਦਾਬਾਦ ਦੇ ਮੇਅਰ ਪ੍ਰਵੀਨ ਬੱਤਰਾ ਜੋਸ਼ੀ ਨੇ ਵੈਦਬਾਨ ਦੇ ਮੈਨੇਜਿੰਗ ਡਾਇਰੈਕਟਰ ਸੁਭਾਸ਼ ਗੋਇਲ ਨਾਲ ਉਨ੍ਹਾਂ ਦੇ ਚੰਡੀਗੜ੍ਹ ਦਫ਼ਤਰ 'ਚ ਸ਼ਿਸ਼ਟਾਚਾਰ ਮੁਲਾਕਾਤ ਕੀਤੀ ਤੇ ਸਿਹਤ ਨਾਲ ਸੰਬੰਧਿਤ ਮੁੱਦਿਆਂ ਤੇ ਆਯੁਰਵੇਦ ਦੇ ਪ੍ਰਚਾਰ ਬਾਰੇ ਵਿਸਥਾਰ ਵਿਚ ਚਰਚਾ ਕੀਤੀ | ਮੀਟਿੰਗ ਦੌਰਾਨ, ਜਨਤਾ ਨੂੰ ਬਿਹਤਰ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰਨ, ਆਯੁਰਵੈਦਿਕ ਦਵਾਈ ਨੂੰ ਉਤਸ਼ਾਹਿਤ ਕਰਨ ਤੇ ਕੁਦਰਤੀ ਉਪਚਾਰਾਂ ਬਾਰੇ ਜਾਗਰੂਕਤਾ ਫੈਲਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ | ਮੇਅਰ ਨੇ ਕਿਹਾ ਕਿ ਆਯੁਰਵੇਦ ਇਕ ਪ੍ਰਾਚੀਨ ਤੇ ਪ੍ਰਭਾਵਸ਼ਾਲੀ ਭਾਰਤੀ ਡਾਕਟਰੀ ਪ੍ਰਣਾਲੀ ਹੈ, ਜਿਸਨੂੰ ਆਧੁਨਿਕ ਜੀਵਨ ਸ਼ੈਲੀ ਦੇ ਅਨੁਕੂਲ ਅਪਣਾਏ ਜਾਣ ਤੇ ਨਾਗਰਿਕਾਂ ਨੂੰ ਲੰਬੇ ਸਮੇਂ ਲਈ ਸਿਹਤ ਲਾਭ ਪ੍ਰਦਾਨ ਕਰ ਸਕਦਾ ਹੈ | ਉਨ੍ਹਾਂ ਨੇ ਫਰੀਦਾਬਾਦ 'ਚ ਸਮੇਂ-ਸਮੇਂ 'ਤੇ ਆਯੁਰਵੇਦਿਕ ਸਿਹਤ ਕੈਂਪ, ਮੁਫ਼ਤ ਸਲਾਹ-ਮਸ਼ਵਰੇ ਤੇ ਜਨ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦਾ ਸੁਝਾਅ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੱਧ ਤੋਂ ਵੱਧ ਲੋਕ ਲਾਭ ਉਠਾ ਸਕਣ | ਵੈਦਬਾਨ ਦੇ ਮੈਨੇਜਿੰਗ ਡਾਇਰੈਕਟਰ ਸੁਭਾਸ਼ ਗੋਇਲ ਨੇ ਸਿਹਤ ਜਾਗਰੂਕਤਾ ਪੈਦਾ ਕਰਨ ਤੇ ਆਯੁਰਵੈਦ ਨੂੰ ਉਤਸ਼ਾਹਿਤ ਕਰਨ ਲਈ ਸੰਗਠਨ ਦੇ ਯਤਨਾਂ ਬਾਰੇ ਜਾਣਕਾਰੀ ਦਿੱਤੀ | ਇਸ ਮÏਕੇ ਮੇਅਰ ਪ੍ਰਵੀਨ ਬੱਤਰਾ ਜੋਸ਼ੀ ਨੇ ਸਿਹਤ ਤੇ ਆਯੁਰਵੈਦ ਨਾਲ ਸੰਬੰਧਿਤ ਜਨ ਭਲਾਈ ਪ੍ਰੋਗਰਾਮਾਂ ਵਿਚ ਆਪਣਾ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਨਾਲ ਨੁਕਸਾਨੇ ਗਏ ਕਰਤਾਰਪੁਰ ਲਾਂਘੇ ਦੀ ਜਲਦੀ ਕਾਰਵਾਈ ਜਾਵੇਗੀ ਮੁਰੰਮਤ-ਅਰੋੜਾ <br/> ਅਗਲੀ ਖ਼ਬਰ ਜਗਦੀਸ਼ ਭੋਲਾ ਡਰੱਗ ਮਾਮਲੇ 'ਚ ਪਹਿਲਾਂ ਭਗੌੜੇ ਕਰਾਰ ਮੁਲਜ਼ਮ ਦੋਸ਼ੀ ਐਲਾਨੇ <br/>
Ad Position 24