18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪ੍ਰਧਾਨ ਮੰਤਰੀ ਵਲੋਂ ਊਰਜਾ ਕੰਪਨੀਆਂ ਦੇ ਸੀ.ਈ.ਓ. ਨਾਲ ਗੱਲਬਾਤ ਭਾਰਤ ਨੂੰ ਮੁੱਖ ਊਰਜਾ ਹੱਬ ਵਜੋਂ ਕੀਤਾ ਪੇਸ਼ <br/>

Ad Position 21
No active advertisement
ਅਜੀਤ ਡੈਸਕ 29-01-2026

ਨਵੀਂ ਦਿੱਲੀ, 28 ਜਨਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇੰਡੀਆ ਐਨਰਜੀ ਵੀਕ (ਆਈ. ਈ. ਡਬਲਿਊ.) 2026 ਦੌਰਾਨ ਪ੍ਰਮੁੱਖ ਗਲੋਬਲ ਅਤੇ ਭਾਰਤੀ ਊਰਜਾ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਜਿਸ ਵਿਚ ਉਦਯੋਗ ਦੇ ਆਗੂਆਂ ਨੇ ਭਾਰਤ ਦੇ ਵਿਕਾਸ ਦਿ੍ਸ਼ਟੀਕੋਣ 'ਚ ਮਜ਼ਬੂਤ ਵਿਸ਼ਵਾਸ ਅਤੇ ਦੇਸ਼ 'ਚ ਆਪਣੀ ਮੌਜੂਦਗੀ ਨੂੰ ਵਧਾਉਣ 'ਚ ਡੂੰਘੀ ਦਿਲਚਸਪੀ ਪ੍ਰਗਟ ਕੀਤੀ | ਇਕ ਅਧਿਕਾਰਤ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਨਿਵਾਸ ਸਥਾਨ 'ਤੇ ਗੱਲਬਾਤ ਦÏਰਾਨ ਸੀ.ਈ.ਓਜ਼ ਨੇ ਨੀਤੀ ਸਥਿਰਤਾ, ਸੁਧਾਰ ਗਤੀ ਅਤੇ ਲੰਬੇ ਸਮੇਂ ਦੀ ਮੰਗ ਦਿ੍ਸ਼ਟੀ ਨੂੰ ਭਾਰਤ ਦੇ ਊਰਜਾ ਖੇਤਰ 'ਚ ਆਪਣੀ ਨਿਵੇਸ਼ ਦਿਲਚਸਪੀ ਦੇ ਮੁੱਖ ਚਾਲਕਾਂ ਵਜੋਂ ਦਰਸਾਇਆ | ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਗੋਲਮੇਜ਼ ਉਦਯੋਗ-ਸਰਕਾਰ ਅਨੁਕੂਲਤਾ ਲਈ ਇਕ ਮਹੱਤਵਪੂਰਨ ਪਲੇਟਫਾਰਮ ਬਣ ਗਏ ਹਨ, ਜੋ ਨੀਤੀਗਤ ਢਾਂਚੇ ਨੂੰ ਸੁਧਾਰਨ, ਖੇਤਰੀ ਚੁਣੌਤੀਆਂ ਨੂੰ ਹੱਲ ਕਰਨ ਅਤੇ ਨਿਵੇਸ਼ ਸਥਾਨ ਵਜੋਂ ਭਾਰਤ ਦੇ ਆਕਰਸ਼ਣ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ਵ ਨੇਤਾਵਾਂ ਤੋਂ ਸਿੱਧੇ ਫੀਡਬੈਕ ਨੂੰ ਸਮਰੱਥ ਬਣਾਉਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਵੋਟਰਾਂ ਦੇ ਨਾਂਅ ਜੋੜਨਾ ਤੇ ਹਟਾਉਣਾ ਵੋਟਰ ਸੂਚੀ ਸੋਧ ਪ੍ਰਕਿਰਿਆ ਦਾ ਹਿੱਸਾ ਹੈ-ਸੁਪਰੀਮ ਕੋਰਟ <br/> ਅਗਲੀ ਖ਼ਬਰ ਸਕੂਲਾਂ 'ਚ ਬੰਬ ਦੀ ਈਮੇਲ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਨੇ ਸੁਰੱਖਿਆ ਮੁਹਿੰਮ ਕੀਤੀ ਤੇਜ਼ <br/>
Ad Position 24