18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਪਾਕਿ ਨੇ ਸੰਯੁਕਤ ਰਾਸ਼ਟਰ 'ਚ ਫਿਰ ਉਠਾਇਆ ਸਿੰਧੂ ਜਲ ਸੰਧੀ ਦਾ ਮੁੱਦਾ <br/>

Ad Position 21
No active advertisement
ਅਜੀਤ ਡੈਸਕ 22-01-2026
ਅੰਮਿ੍ਤਸਰ, 21 ਜਨਵਰੀ (ਸੁਰਿੰਦਰ ਕੋਛੜ)-ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਭਾਰਤ ਦੇ ਫ਼ੈਸਲੇ 'ਤੇ ਪਾਕਿਸਤਾਨ ਦੀ ਚਿੜਚਿੜਾਹਟ ਬੇਰੋਕ ਜਾਰੀ ਹੈ | ਹੁਣ ਪਾਕਿ ਨੇ ਇਕ ਵਾਰ ਫਿਰ ਸਿੰਧੂ ਜਲ ਸੰਧੀ ਦਾ ਮੁੱਦਾ ਉਠਾਇਆ ਹੈ | ਪਾਕਿ ਨੇ ਕਿਹਾ ਹੈ ਕਿ ਭਾਰਤ ਦੇ ਸੰਧੀ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਨੇ ਪਾਕਿਸਤਾਨ ਦੀ ਜਲ ਸੁਰੱਖਿਆ ਤੇ ਖੇਤਰੀ ਸਥਿਰਤਾ ਲਈ ਇਕ ਬੇਮਿਸਾਲ ਸੰਕਟ ਪੈਦਾ ਕਰ ਦਿੱਤਾ ਹੈ | ਸੰਯੁਕਤ ਰਾਸ਼ਟਰ 'ਚ ਪਾਕਿ ਦੇ ਕਾਰਜਕਾਰੀ ਸਥਾਈ ਪ੍ਰਤੀਨਿਧੀ ਉਸਮਾਨ ਜਾਦੂਨ ਨੇ ਇਹ ਬਿਆਨ ਕੈਨੇਡਾ ਦੇ ਸਥਾਈ ਮਿਸ਼ਨ ਤੇ ਸੰਯੁਕਤ ਰਾਸ਼ਟਰ ਯੂਨੀਵਰਸਿਟੀ ਦੁਆਰਾ ਕਰਵਾਈ ਗਲੋਬਲ ਵਾਟਰ ਦੀਵਾਲੀਆਪਨ ਨੀਤੀ ਗੋਲਮੇਜ਼ 'ਚ ਬੋਲਦੇ ਹੋਏ ਦਿੱਤਾ | ਪਾਕਿਸਤਾਨੀ ਪ੍ਰਤੀਨਿਧੀ ਜਾਦੂਨ ਨੇ ਦਾਅਵਾ ਕੀਤਾ ਕਿ ਪਿਛਲੇ ਸਾਲ ਅਪ੍ਰੈਲ 'ਚ ਭਾਰਤ ਦੇ ਫ਼ੈਸਲੇ ਨਾਲ ਸੰਧੀ ਦੀ ਉਲੰਘਣਾ ਹੋਈ ਸੀ | ਉਨ੍ਹਾਂ ਭਾਰਤ 'ਤੇ ਜਾਣਬੁੱਝ ਕੇ ਪਾਣੀ ਨੂੰ ਹਥਿਆਰ ਵਜੋਂ ਵਰਤਣ ਦਾ ਦੋਸ਼ ਲਗਾਇਆ ਤੇ ਕਿਹਾ ਕਿ ਸਿੰਧੂ ਜਲ ਸੰਧੀ 'ਤੇ ਪਾਕਿ ਦੀ ਸਥਿਤੀ ਬਿਲਕੁਲ ਸਪੱਸ਼ਟ ਹੈ | ਸੰਧੀ ਕਾਨੂੰਨੀ ਤੌਰ 'ਤੇ ਬਰਕਰਾਰ ਹੈ ਤੇ ਕਿਸੇ ਵੀ ਇਕਪਾਸੜ ਮੁਅੱਤਲੀ ਜਾਂ ਸੋਧ ਦੀ ਇਜਾਜ਼ਤ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਮਾਮਲਿਆਂ 'ਚ ਪੁਲਿਸ ਵਲੋਂ 10 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਐਸ.ਬੀ.ਆਈ. ਲਾਈਫ ਦੀ 'ਜੌਲੀ ਐਂਡ ਪੌਲੀ' ਮੁਹਿੰਮ:- ਨਵੇਂ ਬ੍ਰਾਂਡ ਅੰਬੈਸਡਰ ਰਿਸ਼ਭ ਪੰਤ ਅਤੇ ਰਵਿੰਦਰ ਜਡੇਜਾ ਜੌਲੀ ਅਤੇ...
Ad Position 24