18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਖੰਨਾ ਦੇ ਈਸ਼ਰ ਸਿੰਘ ਨੇ ਸੰਸਦ 'ਚ ਸੰਗੀਤ ਪ੍ਰੋਗਰਾਮ 'ਚ ਪੰਜਾਬ ਦੀ ਪ੍ਰਤੀਨਿਧਤਾ ਕੀਤੀ

Ad Position 21
No active advertisement
ਅਜੀਤ ਡੈਸਕ 22-01-2026
ਖੰਨਾ, 21 ਜਨਵਰੀ (ਹਰਜਿੰਦਰ ਸਿੰਘ ਲਾਲ)-ਹਾਲ ਹੀ 'ਚ 15 ਜਨਵਰੀ 2026 'ਚ ਸੰਗੀਤ ਨਾਟਕ ਅਕਾਦਮੀ (ਭਾਰਤ ਸਰਕਾਰ) ਦੇ ਚੇਅਰਪਰਸਨ ਡਾ: ਸੰਧਿਆ ਪੁਰੇਚਾ ਅਤੇ ਰਾਜੂ ਦਾਸ ਨੇ ਇਕ ਸੰਗੀਤ ਪ੍ਰੋਗਰਾਮ ਗੰਧਰਵ ਆਤੋਧਿਅਮ ਸੰਸਦ 'ਚ ਪੇਸ਼ ਕੀਤਾ, ਜਿਸ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰਾਂ ਦੇ ਨਾਲ ਨਾਲ ਖੰਨਾ ਪੁਲਿਸ ਜ਼ਿਲ੍ਹੇ ਦੇ ਈਸ਼ਰ ਸਿੰਘ ਨਾਮਧਾਰੀ ਨੂੰ ਬੁਲਾਇਆ ਗਿਆ ਸੀ | ਪ੍ਰੋਗਰਾਮ ਵਿਚ ਕਲਾਕਾਰਾਂ ਦੀ ਕੁੱਲ ਗਿਣਤੀ 24 ਸੀ | ਪੰਜਾਬ ਦੀ ਨੁਮਾਇੰਦਗੀ ਈਸ਼ਰ ਸਿੰਘ ਨਾਮਧਾਰੀ ਵਲੋਂ ਕੀਤੀ ਗਈ, ਜੋ ਤਾਰ ਸ਼ਹਿਨਾਈ ਅਤੇ ਤਾਊਸ ਦੇ ਪ੍ਰਮੁੱਖ ਕਲਾਕਾਰਾਂ ਵਿਚੋਂ ਇਕ ਹੈ | ਸੰਸਦ ਵਿਚ ਉਨ੍ਹਾਂ ਦੇ ਵਾਦਨ ਦਾ ਉੱਥੇ ਮੌਜੂਦ ਮੰਤਰੀ ਮੰਡਲ ਨੇ ਖੂਬ ਆਨੰਦ ਮਾਣਿਆ, ਜਿਨ੍ਹਾਂ 'ਚ ਮੁੱਖ ਮਹਿਮਾਨ ਓਮ ਬਿਰਲਾ, ਜੈ ਸ਼ੰਕਰ ਆਦਿ ਨੇ ਈਸ਼ਰ ਸਿੰਘ ਦੀ ਕਲਾ ਦੀ ਸ਼ਲਾਘਾ ਕੀਤੀ | ਈਸ਼ਰ ਸਿੰਘ ਨਾਮਧਾਰੀ ਦਾ ਮੁੱਖ ਕਿੱਤਾ ਸ਼ਾਸਤਰੀ ਸੰਗੀਤ ਅਤੇ ਗੁਰਬਾਣੀ ਸੰਗੀਤ ਹੈ, ਪਰ ਉਹ ਕੇਸਰੀ (ਅਕਸ਼ੇ ਕੁਮਾਰ), ਜੋੜੀ (ਦਿਲਜੀਤ ਦੋਸਾਂਝ) ਆਦਿ ਕਈ ਹਿੰਦੀ ਅਤੇ ਪੰਜਾਬੀ ਫਿਲਮਾਂ ਵਿਚ ਵੀ ਨਜ਼ਰ ਆ ਚੁੱਕਾ ਹੈ | ਉਸ ਨੇ ਪੰਜਾਬ ਦੇ ਲਗਪਗ ਸਾਰੇ ਗਾਇਕਾਂ ਜਿਵੇਂ ਸਿੱਧੂ ਮੂਸੇਵਾਲਾ, ਸਤਿੰਦਰ ਸਰਤਾਜ, ਦਿਲਜੀਤ ਦੁਸਾਂਝ, ਗਿੱਪੀ ਗਰੇਵਾਲ, ਕੰਵਰ ਗਰੇਵਾਲ ਆਦਿ ਨਾਲ ਵੀ ਕੰਮ ਕੀਤਾ ਹੈ | ਉਸ ਨੇ ਸ਼ਾਸਤਰੀ ਸੰਗੀਤ 'ਚ ਵੀ ਮਾਸਟਰ ਆਫ਼ ਫਿਲਾਸਫੀ ਕੀਤੀ ਹੋਈ ਹੈ | ਈਸ਼ਰ ਸਿੰਘ ਕਿਹਾ ਕਿ ਉਹ ਆਪਣੀ ਮਾਤਾ ਚਰਨਜੀਤ ਕੌਰ ਅਤੇ ਪਿਤਾ ਇੰਦਰ ਸਿੰਘ ਅਤੇ ਅਧਿਆਪਕਾਂ ਨਰਿੰਦਰ ਕੌਰ, ਡਾ: ਵਰਿੰਦਰ ਕੁਮਾਰ, ਕਿਰਪਾਲ ਸਿੰਘ ਪਨੇਸਰ, ਉਸਤਾਦ ਗੁਰਦੇਵ ਸਿੰਘ ਅਤੇ ਪਦਮ ਸ੍ਰੀ ਡਾ: ਐਨ ਰਾਜਮ ਦਾ ਧੰਨਵਾਦੀ ਹੈ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੌਰਾਨ ਨਿਭਾਈਆਂ ਸੇਵਾਵਾਂ ਕਾਰਨ ਸੰਤ ਬਾਬਾ ਸੁੱਖਾ ਸਿੰਘ ਸੇਵਾ ਰਤਨ ਪੁਰਸਕਾਰ ਨਾਲ ਸਨਮਾਨਿਤ ਅਗਲੀ ਖ਼ਬਰ 350ਵੀਂ ਸ਼ਹੀਦੀ ਸ਼ਤਾਬਦੀ ਸਮੇਂ ਅੰਮਿ੍ਤਸਰ, ਦਿੱਲੀ ਅਤੇ ਚੰਡੀਗੜ੍ਹ ਤੋਂ ਵਿਸ਼ੇਸ਼ ਟਰੇਨਾਂ ਚੱਲਣਗੀਆਂ- ਡਾ. ਵਿਜੇ ਸਤਬੀਰ...
Ad Position 24