19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਅਦਾਰਾ 'ਅਜੀਤ' ਨੇ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਪਿੰਡ ਰੱਤੜ-ਛੱਤੜ ਦੇ ਕਿਸਾਨਾਂ ਨੂੰ ਯੂਰੀਆ ਖਾਦ ਵੰਡੀ

Ad Position 21
No active advertisement
ਅਜੀਤ ਡੈਸਕ 22-01-2026
ਡੇਰਾ ਬਾਬਾ ਨਾਨਕ, 21 ਜਨਵਰੀ (ਹੀਰਾ ਸਿੰਘ ਮਾਂਗਟ)-ਬੀਤੇ ਕੁਝ ਮਹੀਨੇ ਪਹਿਲਾਂ ਜਿੱਥੇ ਰਾਵੀ ਦਰਿਆ ਵਿਚ ਹੜ੍ਹ ਆਉਣ ਕਾਰਨ ਡੇਰਾ ਬਾਬਾ ਨਾਨਕ ਸਰਹੱਦੀ ਇਲਾਕੇ ਦੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਸੀ ਤਾਂ ਅਦਾਰਾ 'ਅਜੀਤ' ਵਲੋਂ ਇਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਂਹ ਫੜ੍ਹਦਿਆਂ ਜਿੱਥੇ ਇਨ੍ਹਾਂ ਨੂੰ ਪਹਿਲੇ ਦਿਨ ਤੋਂ ਹੀ ਰਾਹਤ ਸਮੱਗਰੀ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ, ਉੱਥੇ ਸਰਹੱਦੀ ਇਲਾਕੇ ਦੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਡੀਜ਼ਲ, ਡੀ.ਏ.ਪੀ. ਖਾਦ ਅਤੇ ਕਣਕ ਦਾ ਸੋਧਿਆ ਹੋਇਆ ਬੀਜ ਮੁਹੱਈਆ ਕਰਵਾਇਆ ਗਿਆ | ਇਸੇ ਤਰ੍ਹਾਂ ਅੱਜ ਅਦਾਰਾ 'ਅਜੀਤ' ਉਪ ਦਫਤਰ ਬਟਾਲਾ ਦੀ ਟੀਮ ਵਲੋਂ 36ਵੇਂ ਗੇੜ ਵਿਚ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਰੱਤੜ-ਛੱਤੜ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਯੂਰੀਆ ਖਾਦ ਵੰਡੀ ਗਈ | ਇਸ ਮੌਕੇ ਪਿੰਡ ਦੇ ਸਰਪੰਚ ਯੁਗਰਾਜ ਸਿੰਘ ਅਤੇ ਹੋਰ ਕਿਸਾਨਾਂ ਵਲੋਂ ਅਦਾਰਾ 'ਅਜੀਤ' ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਅਸੀਂ 'ਅਜੀਤ' ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਵਲੋਂ ਇਸ ਆਫ਼ਤ ਦੀ ਘੜੀ ਵਿਚ ਸਾਡੀ ਬਾਂਹ ਫੜ੍ਹਦਿਆਂ ਜਿੱਥੇ ਸਾਨੂੰ ਪਹਿਲਾਂ ਡੀਜ਼ਲ ਤੇਲ, ਡੀ.ਏ.ਪੀ. ਖਾਦ ਅਤੇ ਕਣਕ ਦਾ ਬੀਜ ਮੁਹੱਈਆ ਕਰਵਾਇਆ ਗਿਆ ਸੀ ਅਤੇ ਅੱਜ ਉਨ੍ਹਾਂ ਵਲੋਂ ਕਣਕ ਦੀ ਫ਼ਸਲ ਪਾਲਣ ਵਾਸਤੇ ਯੂਰੀਆ ਖਾਦ ਵੰਡੀ ਗਈ ਹੈ | ਇਸ ਮੌਕੇ ਇੰਚਾਰਜ ਡਾਕਟਰ ਕਾਹਲੋਂ, ਹੀਰਾ ਸਿੰਘ ਮਾਂਗਟ ਪੱਤਰਕਾਰ ਡੇਰਾ ਬਾਬਾ ਨਾਨਕ, ਅਵਤਾਰ ਸਿੰਘ ਰੰਧਾਵਾ ਪੱਤਰਕਾਰ ਫ਼ਤਹਿਗੜ੍ਹ ਚੂੜੀਆਂ, ਕੁਲਦੀਪ ਸਿੰਘ ਨਾਗਰਾ ਪੱਤਰਕਾਰ ਕੋਟਲੀ ਸੂਰਤ ਮੱਲ੍ਹੀ, ਅਮਰਿੰਦਰ ਸਿੰਘ ਬਟਾਲਾ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਿਕਰਮ ਕਾਲਜ 'ਚ ਜੈਨ ਸਭਾ ਵਲੋਂ ਥੈਲੇਸੀਮੀਆ ਮਰੀਜ਼ਾਂ ਲਈ ਲਗਾਇਆ ਖ਼ੂਨਦਾਨ ਕੈਂਪ ਅਗਲੀ ਖ਼ਬਰ 'ਆਪ' ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਹਰ ਪਿੰਡ ਤੇ ਹਰ ਵਾਰਡ ਤੱਕ ਪਹੁੰਚੀ ਹੈ- ਬਲਤੇਜ ਪੰਨੂ
Ad Position 24