ਪਰਿਵਾਰਕ ਮਿਲਣੀ ’ਚ ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ- ਸਮੱਸਿਆਵਾਂ ਹੱਲ ਕਰਵਾਉਣ ਦਾ ਦਿੱਤਾ ਭਰੋਸਾ
ਕੋਟਕਪੂਰਾ, 9 ਸਤੰਬਰ (ਮੋਹਰ ਸਿੰਘ ਗਿੱਲ)-ਅਰਵਿੰਦ ਨਗਰ ਕੋਟਕਪੂਰਾ ਵਿਖੇ ਅਰਵਿੰਦ ਨਗਰ ਰੈਜੀਡੈਂਸੀਅਲ ਵੈਲਫੇਅਰ ਸੁਸਾਇਟੀ ਰਜਿ. ਕੋਟਕਪੂਰਾ ਦੇ ਮੈਂਬਰਾਂ ਦੀ ਹੋਈ ਭਰਵੀਂ ਇਕੱਤਰਤਾ ਅਤੇ ਪਰਿਵਾਰਕ ਮਿਲਣੀ ਸਮਾਰੋਹ ’ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਿਰਕਤ ਕੀਤੀ।
ਕੋਟਕਪੂਰਾ, 9 ਸਤੰਬਰ (ਮੋਹਰ ਸਿੰਘ ਗਿੱਲ)-ਅਰਵਿੰਦ ਨਗਰ ਕੋਟਕਪੂਰਾ ਵਿਖੇ ਅਰਵਿੰਦ ਨਗਰ ਰੈਜੀਡੈਂਸੀਅਲ ਵੈਲਫੇਅਰ ਸੁਸਾਇਟੀ ਰਜਿ. ਕੋਟਕਪੂਰਾ ਦੇ ਮੈਂਬਰਾਂ ਦੀ ਹੋਈ ਭਰਵੀਂ ਇਕੱਤਰਤਾ ਅਤੇ ਪਰਿਵਾਰਕ ਮਿਲਣੀ ਸਮਾਰੋਹ ’ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਿਰਕਤ ਕੀਤੀ। ਪਰਿਵਾਰਕ ਮਿਲਣੀ ਪ੍ਰੋਗਰਾਮ ਤਹਿਤ ਸੁਸਾਇਟੀ ਦੇ ਪ੍ਰਧਾਨ ਨੰਦ ਕਿਸ਼ੋਰ ਗਰਗ ਵਲੋਂ ਭਰਵੇਂ ਇਕੱਠ ਵਿਚ ਸਪੀਕਰ ਹੋਰਾਂ ਨੂੰ ਅਰਵਿੰਦ ਨਗਰ ਨਿਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਬਿਲਡਰ ਵਲੋਂ ਬੰਦ ਕੀਤੀਆਂ ਗਈਆਂ ਪਾਣੀ, ਬਿਜਲੀ ਅਤੇ ਸੀਵਰੇਜ ਦੀਆਂ ਸਹੂਲਤਾਂ ਨੂੰ ਨਿਯਮਾਂ ਅਨੁਸਾਰ ਚਾਲੂ ਕਰਨ ਲਈ ਕਿਹਾ ਗਿਆ। ਨਾਲ ਹੀ ਇਹ ਵੀ ਦੱਸਿਆ ਗਿਆ ਕਿ ਬਿਲਡਰ ਵਲੋਂ ਵਸਨੀਕਾਂ ਨੂੰ ਪਿਛਲੇ 14 ਸਾਲਾਂ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪ੍ਰਧਾਨ ਵਲੋਂ ਕਾਲੋਨੀ ਵਿਚ ਲਾਇਬ੍ਰੇਰੀ ਬਣਾਉਣ ਦੀ ਮੰਗ ਰੱਖੀ ਗਈ, ਜਿਸ ਨੂੰ ਸਵੀਕਾਰ ਕਰਦੇ ਹੋਏ ਆਪਣੇ ਅਖਤਿਆਰੀ ਫੰਡ ਵਿਚੋਂ 5 ਲੱਖ ਰੁਪਏ ਅਤੇ ਬਾਕੀ ਸਮੱਸਿਆਵਾਂ ਵੀ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ। ਪ੍ਰਧਾਨ ਨੰਦ ਕਿਸ਼ੋਰ ਗਰਗ ਵਲੋਂ ਆਪਣੇ ਸਫ਼ਲ ਵਿਦੇਸ਼ ਦੌਰੇ ਤੋਂ ਵਾਪਸ ਆਉਣ ’ਤੇ ਵਸਨੀਕਾਂ ਲਈ ਚਾਹ ਪਾਰਟੀ ਦਾ ਵੀ ਇੰਤਜ਼ਾਮ ਕੀਤਾ ਗਿਆ। ਮੰਚ ਸੰਚਾਲਨ ਜਨਰਲ ਸਕੱਤਰ ਤਰਸੇਮ ਲਾਲ ਮੌਂਗਾ ਅਤੇ ਮਨਦੀਪ ਸਿੰਘ ਪੁਰਬਾ ਨੇ ਕੀਤਾ। ਇਸ ਮੌਕੇ ਸਰਪੰਚ ਹਰਪਾਲ ਸਿੰਘ ਬਰਾੜ, ਚਰਨਜੀਤ ਸਿੰਘ, ਕੁਲਜੀਤ ਕੁਮਾਰ ਸਹਿਗਲ, ਕੈਪਟਨ ਬੀ.ਐਸ.ਬਰਾੜ, ਗੁਰਲਾਲ ਸਿੰਘ ਮੱਤਾ, ਸਰਬਜੀਤ ਸਿੰਘ ਬਰਾੜ, ਮਨਜਿੰਦਰ ਸਿੰਘ ਪੱਪੂ, ਡਾ. ਹਰੀ ਓਮ ਸ਼ਰਮਾ, ਡਾ. ਹਰਜੀਤ ਸਿੰਘ, ਬਲਦੇਵ ਸਿੰਘ ਚਾਨੀ, ਅਮਨਪ੍ਰੀਤ ਸਿੰਘ, ਪੰਨਾ ਲਾਲ, ਸੁਰਿੰਦਰ ਪਾਲ ਕੱਕੜੀਆ, ਅੰਮ੍ਰਿਤ ਪਾਲ ਅਰੋੜਾ, ਅਮਨਦੀਪ ਗਰੋਵਰ, ਸੰਜੀਵ ਗਰੋਵਰ, ਗੁਰਦੇਵ ਸਿੰਘ, ਗੌਰਵ ਕੁਮਾਰ, ਜਸਵੰਤ ਸਿੰਘ, ਸੁਖਬੀਰ ਗੱਖੜ, ਜਸਵਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਇਸਤਰੀ ਮੈਂਬਰ ਵੀ ਹਾਜ਼ਰ ਸਨ।