10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਹਰ ਸਾਲ 6.3 ਕਰੋੜ ਲੋਕ ਗਰੀਬੀ ’ਚ ਧੱਕੇ ਜਾ ਰਹੇ ਹਨ: ਪਵਨਪ੍ਰੀਤ ਸਿੰਘ

ਫ਼ਰੀਦਕੋਟ, 9 ਸਤੰਬਰ (ਪੁਰਬਾ)-ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਭਾਰਤ ਦੇ 6. 3 ਕਰੋੜ ਲੋਕ ਹਰ ਸਾਲ ਗਰੀਬੀ ਵਿਚ ਧੱਕੇ ਜਾ ਰਹੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਫ਼ਰੀਦਕੋਟ, 9 ਸਤੰਬਰ (ਪੁਰਬਾ)-ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਭਾਰਤ ਦੇ 6.3 ਕਰੋੜ ਲੋਕ ਹਰ ਸਾਲ ਗਰੀਬੀ ਵਿਚ ਧੱਕੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਮਜ਼ਦੂਰਾਂ ਦੇ ਸੀਨੀਅਰ ਆਗੂ ਪਵਨਪ੍ਰੀਤ ਸਿੰਘ ਨੇ ਪਿੰਡ ਨੱਥੇਵਾਲਾ ਵਿਖੇ ਵਿਕਸਤ ਭਾਰਤ ਗਾਰੰਟੀ ਫ਼ਾਰ ਰੁਜ਼ਗਾਰ ਆਜੀਵਕਾ ਮਿਸ਼ਨ ਦੇ ਤਹਿਤ ਕੰਮ ਕਰਦੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀਸਰਕਾਰ ਇਕ ਪਾਸੇ ਅਮੀਰਾਂ ਦੇ ਭਾਵ ਕਾਰਪੋਰੇਟਰਾਂ ਦੇ ਕਰਜ਼ੇ ਤਾਂ ਮੁਆਫ਼ ਕਰ ਰਹੀ ਹੈ ਅਤੇ ਦੂਜੇ ਪਾਸੇ ਗਰੀਬਾਂ ਤੋਂ ਧੱਕੇ ਨਾਲ ਕੁਰਕੀਆਂ ਕਰਕੇ ਅਤੇ ਡਰਾ ਧਮਕਾ ਕੇ ਉਗਰਾਹੀਆਂ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਅਧਿਕਾਰ ਤਹਿਤ ਮਿਲੀ ਜਾਣਕਾਰੀ ਅਨੁਸਾਰ ਸੈਂਟਰਲ ਬੈਂਕ ਆਫ਼ ਇੰਡੀਆ ਨੇ 74% ਉਗਰਾਹੀੀ ਛੋਟੇ ਕਰਜ਼ਦਾਰਾਂ ਕੋਲੋਂਨ ਇਕੱਠੀ ਕੀਤੀ ਹੈ ਅਤੇ ਉਪਰਲੇ 15% ਅਮੀਰ ਡਿਫ਼ਾਲਟਰਾਂ ਤੋਂ ਇਕੱਠੇ ਕੀਤੇ ਪ੍ਰੰਤੂ ਵੱਡੇ ਡੀਫ਼ਾਲਟਰਾਂ ਦੇ ਨਾਮ ਨਹੀਂ ਨਸ਼ਰ ਕੀਤੇ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਚੀਨੀ, ਖਾਣ ਵਾਲੇ ਤੇਲ, ਦਾਲਾਂ ਦੇ ਭਾਅ ਅਸਮਾਨੀ ਚੜ੍ਹ ਰਹੇ ਹਨ ਅਤੇ ਦੂਜੇ ਪਾਸੇ ਲੋਕਾਂ ਨੂੰ ਕੰਮ ਤੋਂ ਵਿਹਲੇ ਕੀਤਾ ਜਾ ਰਿਹਾ ਹੈ। ਵੀ.ਬੀ.ਜੀ ਰਾਮ ਜੀ ਤਹਿਤ ਹੀ ਜੁਲਾਈ ਮਹੀਨੇ 2025 ਵਿਚ 1.42 ਕਰੋੜ ਤੋਂ ਘੱਟ ਕੇ ਜੁਲਾਈ 2026 ਵਿਚ 68.9 ਲੱਖ ਲੋਕਾਂ ਨੂੰ ਹੀ ਕੰਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿ ਸਾਨਾਂ ਮਜ਼ਦੂਰਾਂ ਵਿਰੋਧੀ ਨੀਤੀਆਂ ਨੂੰ ਬਦਲੇ ਬਿਨਾਂ ਆਮ ਲੋਕਾਂ ਦਾ ਭਲਾ ਨਹੀਂ ਹੋ ਸਕਦਾ। ਉਨ੍ਹਾਂ ਮੰਗ ਕੀਤੀ ਕਿ ਵੀ.ਬੀ.ਜੀ. ਰਾਮ ਜੀ ਤਹਿਤ 200 ਦਿਨ ਕੰਮ ਦਿੱਤਾ ਜਾਵੇ ਅਤੇ ਘੱਟੋ ਘੱਟ ਉਜਰਤ ਦੇ ਤਹਿਤ ਦਿਹਾੜੀ ਦਿੱਤੀ ਜਾਵੇ ਅਤੇ ਇਯ ਕਾਨੂੰਨ ਵਿਚ ਵਿਸਥਾਰ ਕਰਕੇ ਪੰਜ ਏਕੜ ਵਾਲੇ ਕਿਸਾਨ ਨੂੰ ਖੇਤ ਵਿਚ ਕੰਮ ਕਰਨ ਬਦਲੇ ਨਰੇਗਾ ’ਚੋਂ ਦਿਹਾੜੀ ਦਿੱਤੀ ਜਾਵੇ। ਇਸ ਮੌਕੇ ਮਨਜੀਤ ਕੌਰ, ਅਮਰਜੀਤ ਕੌਰ, ਇਕਬਾਲ ਸਿੰੰਘ ਤੇ ਕਈ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਜਨੀਤਿਕ ਪਾਰਟੀਆਂ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਉਮੀਦਵਾਰ ਨਾ ਬਣਾਉਣ : ਕੁਲਬੀਰ ਸਿੰਘ ਮੱਤਾ ਅਗਲੀ ਖ਼ਬਰ ਚੰਡੀਗੜ੍ਹ ਕਿਸਾਨ ਮੋਰਚਾ ਜਿੱਤ ਕੇ ਵਾਪਸ ਪਰਤਣ ’ਤੇ ਕਿਸਾਨਾਂ ਦਾ ਸਵਾਗਤ
Ad Position 24