ਟੇਲਾਂ ’ਤੇ ਪਾਣੀ ਪਹੁੰਚਾਉਣ ਦੀਆਂ ਗਾਰੰਟੀਆਂ ਦੇਣ ਵਾਲੀ ਸਰਕਾਰ ਦੇ ਰਾਜ ’ਚ ਨਹਿਰੀ ਪਾਣੀ ਦੀ ਲੰਮੀ ਬੰਦੀ-ਢਿੱਲਵਾਂ
ਬਾਜਾਖਾਨਾ, 27 ਨਵੰਬਰ (ਜੀਵਨ ਗਰਗ)-ਟੇਲਾਂ ’ਤੇ ਪਾਣੀ ਪਹੁੰਚਾਉਣ ਅਤੇ ਨਹਿਰੀ ਪਾਣੀ ਦੀ ਮਾਤਰਾ ਵਧਾਉਣ ਸਬੰਧੀ ਮਾਨ ਸਰਕਾਰ ਵਲੋਂ ਫਲੈਕਸ ਬੋਰਡ ਲਾ ਕਿ ਪੇਸ਼ ਕੀਤੇ ਅੰਕੜਾ ਪੰਜਾਬ ਸਰਕਾਰ ਦਾ ਮੂੰਹ ਚਿੜਾ ਰਹੇ ਹਨ। ਕਿਉਂਕਿ ਪੰਜਾਬ ਦੀਆਂ ਲਗਪਗ ਸਾਰੀਆਂ ਨਹਿਰਾਂ, ਸੂਏ, ਕੱਸੀਆਂ ਨਹਿਰੀ ਪਾਣੀ ਵਲੋਂ ਪਿਛਲੇ ਲੰਮੇ ਸਮੇਂ ਤੋਂ ਸੁੱਕੇ ਪਏ ਹਨ।
ਬਾਜਾਖਾਨਾ, 27 ਨਵੰਬਰ (ਜੀਵਨ ਗਰਗ)-ਟੇਲਾਂ ’ਤੇ ਪਾਣੀ ਪਹੁੰਚਾਉਣ ਅਤੇ ਨਹਿਰੀ ਪਾਣੀ ਦੀ ਮਾਤਰਾ ਵਧਾਉਣ ਸਬੰਧੀ ਮਾਨ ਸਰਕਾਰ ਵਲੋਂ ਫਲੈਕਸ ਬੋਰਡ ਲਾ ਕਿ ਪੇਸ਼ ਕੀਤੇ ਅੰਕੜਾ ਪੰਜਾਬ ਸਰਕਾਰ ਦਾ ਮੂੰਹ ਚਿੜਾ ਰਹੇ ਹਨ। ਕਿਉਂਕਿ ਪੰਜਾਬ ਦੀਆਂ ਲਗਪਗ ਸਾਰੀਆਂ ਨਹਿਰਾਂ, ਸੂਏ, ਕੱਸੀਆਂ ਨਹਿਰੀ ਪਾਣੀ ਵਲੋਂ ਪਿਛਲੇ ਲੰਮੇ ਸਮੇਂ ਤੋਂ ਸੁੱਕੇ ਪਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਹਲਕੇ ਦੇ ਸਰਪੰਚ, ਪੰਚਾਂ ਤੇ ਕਾਂਗਰਸੀ ਵਰਕਰਾਂ ਨਾਲ ਇਥੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹੁਣ ਨਹਿਰੀ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਅਗੇਤੀਆਂ ਕਣਕ ਦੀ ਪਹਿਲਾ ਪਾਣੀ ਲਾਇਆ ਜਾਣਾ ਹੈ ਕਿਸਾਨਾਂ ਦਾ ਮੰਨਣਾ ਹੈ ਕਿ ਜੇਕਰ ਕਣਕ ਦੀ ਫ਼ਸਲ ਨੂੰ ਪਹਿਲਾਂ ਨਹਿਰੀ ਪਾਣੀ ਲੱਗ ਜਾਵੇ ਤਾਂ ਇਹ ਦੇਸੀ ਘਿਉ ਦਾ ਕੰਮ ਕਰਦਾ ਹੈ। ਪ੍ਰੰਤੂ ਜੇਕਰ ਨਹਿਰੀ ਬੰਦੀ ਹੋਰ ਲੰਮਾ ਚੱਲਦੀ ਹੈ ਤਾਂ ਕਿਸਾਨਾਂ ਨੂੰ ਮਜ਼ਬੂਰੀ ਵੱਸ ਜਰਨੇਟਰ ਤੇ ਮਹਿੰਗੇ ਭਾਅ ਦਾ ਡੀਜ਼ਲ ਫੂਕ ਕਿ ਧਰਤੀ ਹੇਠਲਾ ਪਾਣੀ ਲਾਉਣਾ ਪੈ ਰਿਹਾ ਹੈ। ਕਾਂਗਰਸੀ ਆਗੂਆ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਡੀਗਾਂ ਮਾਰਦੀ ਨਹੀਂ ਥੱਕ ਰਹੀ ਹੈ ਪ੍ਰੰਤੂ ਇਨ੍ਹਾਂ ’ਚ ਸਚਾਈ ਕਿਧਰੇ ਨਜ਼ਰ ਨਹੀ ਆ ਰਹੀ। ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਝੂਠੇ ਵਿਕਾਸ ਦੀ ਫਲੈਕਸ ਬਜਾਏ ਲੋਕਾਂ ਦੀਆਂ ਮੁਸ਼ਕਿਲਾਂ ਵੱਲ ਗੰਭੀਰਤਾ ਨਾਲ ਧਿਆਨ ਦੇਵੇ। ਇਸ ਮੌਕੇ ਸਾਬਕਾ ਸੰਮਤੀ ਮੈਂਬਰ ਭਗਤ ਸਿੰਘ ਚਹਿਲ, ਪ੍ਰਧਾਨ ਜਗਜੀਤ ਸਿੰਘ ਝੱਖੜਵਾਲਾ, ਸਾਬਕਾ ਭੁਪਿੰਦਰ ਸਿੰਘ ਮੱਲਾ, ਸਾਬਕਾ ਸਰਪੰਚ ਸ਼ਿੰਦਰ ਸਿੰਘ ਡੋਡ, ਸਾਬਕਾ ਸਰਪੰਚ ਹਰਨੇਕ ਸਿੰਘ, ਸੰਪੂਰਨ ਸਿੰਘ ਪੰਚ, ਕਾਲਾ ਮੱਲਾ, ਸਵਰਨ ਸਿੰਘ ਪੰਚ, ਬਲਦੇਵ ਸਿੰਘ ਢਿੱਲੋਂ, ਜਸਵਿੰਦਰ ਸਿੰਘ ਨਿੱਕਾ ਆਦਿ ਆਗੂ ਹਾਜ਼ਰ ਸਨ।