13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਮਾਤਾ ਚਿੰਤ ਕੌਰ ਨਮਿਤ ਸ਼ਰਧਾਂਜ਼ਲੀ ਸਮਾਜ ਹੋਇਆ

ਪੰਜਗਰਾਈਂ ਕਲਾਂ, 13 ਨਵੰਬਰ (ਸੁਖਮੰਦਰ ਸਿੰਘ ਬਰਾੜ)-ਲੋਕ ਚੇਤਨਾ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਔਲਖ ਦੀ ਮਾਤਾ ਅਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਕਿ੍ਸ਼ਨਾ ਦੇਵੀ ਔਲਖ ਦੀ ਸੱਸ ਚਿੰਤ ਕੌਰ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਦੀ ਅੰਤਿਮ ਅਰਦਾਸ ਪਿੰਡ ਔਲਖ ਦੇ ਅੰਦਰਲੇ ਗੁਰਦੁਆਰਾ ਸਾਹਿਬ ਵਿਖੇ ਹੋਈ। ਭੋਗ ਉਪਰੰਤ ਹੋਈ ਸ਼ਰਧਾਂਜ਼ਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪੱਤਰਕਾਰ ਮੋਹਰ ਸਿੰਘ ਗਿੱਲ ਨੇ ਮਾਤਾ ਚਿੰਤ ਕੌਰ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਸਮਾਜ ਦੀ ਬਿਹਤਰੀ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।

Ad Position 21
No active advertisement
ਅਜੀਤ ਡੈਸਕ 14-11-2026
ਪੰਜਗਰਾਈਂ ਕਲਾਂ, 13 ਨਵੰਬਰ (ਸੁਖਮੰਦਰ ਸਿੰਘ ਬਰਾੜ)-ਲੋਕ ਚੇਤਨਾ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਔਲਖ ਦੀ ਮਾਤਾ ਅਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਕਿ੍ਸ਼ਨਾ ਦੇਵੀ ਔਲਖ ਦੀ ਸੱਸ ਚਿੰਤ ਕੌਰ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਦੀ ਅੰਤਿਮ ਅਰਦਾਸ ਪਿੰਡ ਔਲਖ ਦੇ ਅੰਦਰਲੇ ਗੁਰਦੁਆਰਾ ਸਾਹਿਬ ਵਿਖੇ ਹੋਈ। ਭੋਗ ਉਪਰੰਤ ਹੋਈ ਸ਼ਰਧਾਂਜ਼ਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪੱਤਰਕਾਰ ਮੋਹਰ ਸਿੰਘ ਗਿੱਲ ਨੇ ਮਾਤਾ ਚਿੰਤ ਕੌਰ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਸਮਾਜ ਦੀ ਬਿਹਤਰੀ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਕਿਵੇਂ ਪਰਿਵਾਰ ਮਾਤਾ ਦੀ ਰਹਿਨੁਮਾਈ ਹੇਠ ਜ਼ਮੀਨੀ ਪੱਧਰ ਤੋਂ ਉੱਠ ਕੇ ਬੁਲੰਦੀਆਂ ਤੱਕ ਪੁੱਜਿਆ। ਬਲਵਿੰਦਰ ਸਿੰਘ ਔਲਖ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਆਪਣੀ ਮਾਤਾ ਚਿੰਤ ਕੌਰ ਨਾਲ ਜੁੜੀਆਂ ਕੁਝ ਭਾਵੁਕ ਸਾਂਝਾਂ ਦਾ ਜ਼ਿਕਰ ਕੀਤਾ ਅਤੇ ਪਿੰਡ ਦੇ 7 ਆਂਗਣਵਾੜੀ ਕੇਂਦਰਾਂ, ਸਰਕਾਰੀ ਹਾਈ ਸਕੂਲ ਅਤੇ ਪ੍ਰਾਇਮਰੀ ਸਕੂਲ ਅਤੇ ਗੁਰੂ ਘਰਾਂ ਲਈ ਮਾਤਾ ਚਿੰਤ ਕੌਰ ਦੀ ਯਾਦ ’ਚ ਆਰਥਿਕ ਸਹਾਇਤਾ ਦਿੱਤੀ। ਸਮਾਗਮ ਦਾ ਮੰਚ ਸੰਚਾਲਨ ਸਕੱਤਰ ਗੁਰਾ ਸਿੰਘ ਨੇ ਕੀਤਾ। ਇਸ ਮੌਕੇ ਹਲਕਾ ਵਿਧਾਇਕ ਅਮੋਲਕ ਸਿੰਘ, ਹਲਕਾ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ, ਸਾਬਕਾ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਸਹੋਤਾ, ਦਵਿੰਦਰ ਸਿੰਘ ਬਰਾੜ, ਸਾਹਿਤਕਾਰ ਤੇਜਾ ਸਿੰਘ ਸ਼ੌਂਕੀ, ਸਾਬਕਾ ਸਰਪੰਚ ਊਧਮ ਸਿੰਘ ਔਲਖ, ਸਾਬਕਾ ਸਰਪੰਚ ਬਲਜੀਤ ਸਿੰਘ ਔਲਖ, ਸਰਪੰਚ ਬਲੌਰ ਸਿੰਘ, ਰਾਮ ਸਿੰਘ ਪੰਜਗਰਾਈਂ, ਸਰਬਨ ਸਿੰਘ ਪੰਜਗਰਾਈਂ, ਬੀ.ਜੀ.ਵੀ.ਐਸ. ਦੇ ਜ਼ਿਲ੍ਹਾ ਕੋਆਰਡੀਨੇਟਰ ਜਗਤਾਰ ਸਿੰਘ ਬਰਾੜ, ਨਾਵਲਕਾਰ ਜੀਤ ਸਿੰਘ ਸੰਧੂ ਸਿੱਖਾਂਵਾਲਾ, ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਬਲਾਕ ਪ੍ਰਧਾਨ ਵੀਨਾ ਰਾਣੀ, ਸੁਪਰਵਾਈਜ਼ਰ ਜਗਦੀਸ਼ ਕੌਰ, ਕਸ਼ਮੀਰ ਕੌਰ, ਗੁਰਦੀਪ ਕੌਰ , ਬਾਬਾ ਬੂਟਾ ਸਿੰਘ ਦੇਵੀ ਵਾਲਾ, ਜਸਵਿੰਦਰ ਸਿੰਘ, ਸਰਪੰਚ ਨਿਰਮਲ ਸਿੰਘ ਸਿਰਸੜੀ, ਮੁੱਖ ਅਧਿਆਪਕ ਜਗਜੀਵਨ ਸਿੰਘ, ਮੁੱਖ ਅਧਿਆਪਕ ਬਲਦੇਵ ਸਿੰਘ, ਬਲੌਰ ਸਿੰਘ ਬਰਾੜ ਜੀਵਨ ਵਾਲਾ, ਸੁਰਿੰਦਰ ਸਿੰਘ ਸੀ.ਏ.,ਗੁਰਪ੍ਰੀਤ ਸਿੰਘ ਘਾਰੂ, ਬਲਜੀਤ ਸਿੰਘ ਸਰਪੰਚ ਸਿਰਸੜੀ, ਡਿਪਟੀ ਸਿੰਘ ਸਰਪੰਚ ਨੱਥੇਵਾਲਾ, ਪ੍ਰੀਤਮ ਸਿੰਘ ਮੱਲਣ, ਵਿੱਕੀ ਮੱਲਣ, ਹਰਨੇਕ ਚੀਮਾ ਬੱਗੇਆਣਾ, ਡਾ. ਰੂਪ ਸਿੰਘ, ਡਾ. ਕੁਲਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦਾ ਜਾਂਚ ਅਤੇ ਲੈਂਜ ਪਾਉਣ ਦਾ ਮੁਫ਼ਤ ਕੈਂਪ 15 ਨੂੰ ਅਗਲੀ ਖ਼ਬਰ ਜਥੇਦਾਰ ਸਵ. ਅਜਾਇਬ ਸਿੰਘ ਦਲ ਸਿੰਘ ਵਾਲਾ ਦੀ ਪਤਨੀ ਜਸਮੇਲ ਕੌਰ ਦਾ ਦਿਹਾਂਤ
Ad Position 24