13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਬੱਸ ਦੇ ਡਰਾਈਵਰ ਦੀ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ

ਕੋਟਕਪੂਰਾ, 13 ਨਵੰਬਰ (ਮੋਹਰ ਸਿੰਘ ਗਿੱਲ)-ਹਰਬੰਸ ਸਿੰਘ ਪੁੱਤਰ ਮੱਲ ਸਿੰਘ ਵਾਸੀ ਪਿੰਡ ਕੋਰਿਆਂ ਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਹੈ ਕਿ ਉਹ ਪੀ. ਆਰ.

Ad Position 21
No active advertisement
ਅਜੀਤ ਡੈਸਕ 14-11-2026
ਕੋਟਕਪੂਰਾ, 13 ਨਵੰਬਰ (ਮੋਹਰ ਸਿੰਘ ਗਿੱਲ)-ਹਰਬੰਸ ਸਿੰਘ ਪੁੱਤਰ ਮੱਲ ਸਿੰਘ ਵਾਸੀ ਪਿੰਡ ਕੋਰਿਆਂ ਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਹੈ ਕਿ ਉਹ ਪੀ.ਆਰ.ਟੀ.ਸੀ ਮਹਿਕਮੇ ਵਿਚ ਕਰੀਬ ਸਾਢੇ ਚਾਰ ਸਾਲਾਂ ਤੋਂ ਬਤੌਰ ਡਰਾਈਵਰ ਨੌਕਰੀ ਕਰਦਾ ਹੈ। ਉਹ ਆਪਣੀ ਬੱਸ ਰਾਹੀਂ ਜੈਤੋ ਤੋਂ ਕੋਟਕਪੂਰਾ ਨੂੰ ਆ ਰਿਹਾ ਸੀ ਤਾਂ ਜਦ ਉਹ ਸੂਏ ਕੋਲ ਪਹੁੰਚਿਆ ਤਾਂ ਸੂਏ ਦੇ ਪੁਲ਼ ਉਪਰ ਜਾਮ ਲੱਗਾ ਹੋਇਆ ਸੀ ਤਾਂ ਬੱਸ ਦਾ ਕੰਡਕਟਰ ਨਿਰਮਲ ਸਿੰਘ ਕੋਟਕਪੂਰਾ ਤੋਂ ਆ ਰਹੇ ਟ੍ਰੈਫ਼ਿਕ ਨੂੰ ਰੋਕ ਕੇ ਬੱਸ ਕਢਵਾਉਣ ਲੱਗਾ ਤਾਂ ਕੋਟਕਪੂਰਾ ਵਲੋਂ ਆ ਰਹੀ ਇਕ ਕਾਲੇ ਰੰਗ ਦੀ ਬਿਨ੍ਹਾਂ ਨੰਬਰੀ ਸਕਾਰਪੀਓ ਦੇ ਡਰਾਈਵਰ ਨੇ ਗੱਡੀ ਬੱਸ ਦੇ ਅੱਗੇ ਲਾ ਦਿੱਤੀ ਤਾਂ ਬੱਸ ਕਾਰ ਦੇ ਬੰਪਰ ਨਾਲ ਮਾਮੂਲੀ ਜਿਹਾ ਟਕਰਾ ਗਈ। ਸਕਾਰਪੀਓ ਦੇ ਡਰਾਈਵਰ ਨੇ ਅਗਲੀ ਬਾਰੀ ਵਿਚ ਦੀ ਬੱਸ ਅੰਦਰ ਆ ਕੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਦੇ ਨਾਲ 04-05 ਹੋਰ ਵਿਅਕਤੀ ਵੀ ਸਨ। ਇਨ੍ਹਾਂ ਨੇ ਸਵਾਰੀਆਂ ਨੂੰ ਡੱਬ ’ਤੇ ਹੱਥ ਰੱਖ ਕੇ ਧਮਕੀਆਂ ਵੀ ਦਿੱਤੀਆਂ ਕਿ ਜੇ ਕਿਸੇ ਨੇ ਵੀਡੀਓ ਬਣਾਈ ਤਾਂ ਬਹੁਤ ਬੁਰਾ ਹਸ਼ਰ ਹੋਵੇਗਾ। ਉਸ ਦੇ ਕਾਫ਼ੀ ਸੱਟਾਂ ਲੱਗ ਗਈਆਂ। ਸਕਾਰਪੀਓ ਦੇ ਡਰਾਈਵਰ ਬਾਰੇ ਪਤਾ ਕਰਨ ’ਤੇ ਪਤਾ ਲੱਗਾ ਹੈ ਕਿ ਇਹ ਗੁਰਪ੍ਰੀਤ ਸਿੰਘ ਵਾਸੀ ਪਿੰਡ ਲਧਾਈ ਕੇ, ਜ਼ਿਲ੍ਹਾ ਮੋਗਾ ਸੀ। ਇਸ ਸਬੰਧ ’ਚ ਪੁਲਿਸ ਨੇ ਉੁਕਤ ਵਿਅਕਤੀ ਸਮੇਤ 4-5 ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਯੂਥ ਅਕਾਲੀ ਆਗੂ ਰਾਜਪ੍ਰੀਤ ਸਿੰਘ ਦਲ ਸਿੰਘ ਵਾਲਾ ਨੂੰ ਸਦਮਾ, ਦਾਦੀ ਦਾ ਦਿਹਾਂਤ ਅਗਲੀ ਖ਼ਬਰ ਕੈਨੇਡਾ ਗਈ ਪਤਨੀ ਵਲੋਂ ਨਾ ਬੁਲਾਉਣ ’ਤੇ ਪਤੀ ਵਲੋਂ ਠੱਗੀ ਦੇ ਲਗਾਏ ਦੋਸ਼
Ad Position 24