13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਕੈਨੇਡਾ ਗਈ ਪਤਨੀ ਵਲੋਂ ਨਾ ਬੁਲਾਉਣ ’ਤੇ ਪਤੀ ਵਲੋਂ ਠੱਗੀ ਦੇ ਲਗਾਏ ਦੋਸ਼

ਫ਼ਰੀਦਕੋਟ, 13 ਨਵੰਬਰ (ਸਰਬਜੀਤ ਸਿੰਘ)-ਪਿੰਡ ਰੱਤੀ ਰੋੜੀ ਦੇ ਇਕ ਨੌਜਵਾਨ ਵਲੋਂ ਕੈਨੇਡਾ ਗਈ ਆਪਣੀ ਪਤਨੀ ’ਤੇ ਉਸ ਨੂੰ ਕੈਨੇਡਾ ਨਾ ਬੁਲਾਉਣ ’ਤੇ ਕਥਿਤ ਠੱਗੀ ਮਾਰਨ ਦੇ ਦੋਸ਼ ਲਗਾਏ ਹਨ। ਪੁਲਿਸ ਨੂੰ ਦਿੱਤੀ ਦਰਖਾਸਤ ’ਤੇ ਕੀਤੀ ਗਈ ਮੁੱਢਲੀ ਪੜਤਾਲ ਤੋਂ ਬਾਅਦ ਪੁਲਿਸ ਵਲੋਂ ਲੜਕੀ ਤੇ ਉਸ ਦੇ ਪਿਤਾ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 14-11-2026
ਫ਼ਰੀਦਕੋਟ, 13 ਨਵੰਬਰ (ਸਰਬਜੀਤ ਸਿੰਘ)-ਪਿੰਡ ਰੱਤੀ ਰੋੜੀ ਦੇ ਇਕ ਨੌਜਵਾਨ ਵਲੋਂ ਕੈਨੇਡਾ ਗਈ ਆਪਣੀ ਪਤਨੀ ’ਤੇ ਉਸ ਨੂੰ ਕੈਨੇਡਾ ਨਾ ਬੁਲਾਉਣ ’ਤੇ ਕਥਿਤ ਠੱਗੀ ਮਾਰਨ ਦੇ ਦੋਸ਼ ਲਗਾਏ ਹਨ। ਪੁਲਿਸ ਨੂੰ ਦਿੱਤੀ ਦਰਖਾਸਤ ’ਤੇ ਕੀਤੀ ਗਈ ਮੁੱਢਲੀ ਪੜਤਾਲ ਤੋਂ ਬਾਅਦ ਪੁਲਿਸ ਵਲੋਂ ਲੜਕੀ ਤੇ ਉਸ ਦੇ ਪਿਤਾ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਹਾਲ ਦੀ ਘੜੀ ਪੁਲਿਸ ਵਲੋਂ ਇਸ ਮਾਮਲੇ ਵਿਚ ਕਿਸੇ ਦੀ ਵੀ ਗਿ੍ਫ਼ਤਾਰੀ ਨਹੀਂ ਕੀਤੀ ਗਈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਸੂਚਨਾ ਅਨੁਸਾਰ ਹਰਚਰਨ ਸਿੰਘ ਵਾਸੀ ਪਿੰਡ ਰੱਤੀ ਰੋੜੀ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਕਿ ਉਸ ਦੇ ਚਾਚੇ ਵਲੋਂ ਹਰਮਨਪ੍ਰੀਤ ਕੌਰ ਪੁੱਤਰੀ ਜਸਵੀਰ ਸਿੰਘ ਵਾਸੀ ਕਲੇਰ ਲੜਕੀ ਦੀ ਰਿਸ਼ਤੇ ਵਾਸਤੇ ਦੱਸ ਪਾਈ ਸੀ ਜਿਸ ਦੀ ਆਈਲੈਟਸ ਕੀਤੀ ਹੋਈ ਸੀ ਅਤੇ ਰਿਸ਼ਤਾ ਅੱਗੇ ਤੋਰਿਆ ਗਿਆ ਤੇ ਇਹ ਰਿਸ਼ਤਾ ਇਸ ਸ਼ਰਤ ’ਤੇ ਪੱਕਾ ਹੋਇਆ ਸੀ ਕਿ ਲੜਕੀ ਨੂੰ ਵਿਆਹ ਤੋਂ ਬਾਅਦ ਵਿਦੇਸ਼ ਭੇਜਣ ਦਾ ਜਿਨ੍ਹਾਂ ਵੀ ਖਰਚ ਆਵੇਗਾ, ਲੜਕੇ ਪਰਿਵਾਰ ਵਲੋਂ ਕੀਤਾ ਜਾਵੇਗਾ ਅਤੇ ਵਿਦੇਸ਼ ਜਾਣ ਤੋਂ ਬਾਅਦ ਲੜਕੀ ਅਤੇ ਇਸ ਦਾ ਪਰਿਵਾਰ ਲੜਕੇ ਨੂੰ ਵਿਦੇਸ਼ ਵਿਚ ਬੁਲਾਉਣ ਅਤੇ ਪੀ.ਆਰ. ਕਰਵਾਉਣ ਲਈ ਫ਼ਾਈਲ ਲਗਾਉਣ ਦਾ ਜ਼ਿੰਮੇਵਾਰ ਹੋਵੇਗਾ। ਜਿਸ ਤੋਂ ਬਾਅਦ 24 ਫ਼ਰਵਰੀ 2024 ਨੂੰ ਉਸ ਦਾ ਵਿਆਹ ਹਰਮਨਪ੍ਰੀਤ ਕੌਰ ਉਕਤ ਨਾਲ ਹੋਇਆ ਸੀ। ਆਪਣੀ ਸ਼ਿਕਾਇਤ ਵਿਚ ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਨੂੰ ਵਿਦੇਸ਼ ਕੈਨੇਡਾ ਵਿਖੇ ਭੇਜਣ ’ਤੇ ਕੁੱਲ ਖਰਚ 29,66,500/- ਰੁਪਏ ਆਇਆ। ਉਸ ਦੀ ਪਤਨੀ ਹਰਮਨਪ੍ਰਰੀਤ ਕੌਰ ਨੇ ਵਿਦੇਸ਼ ਵਿਖੇ ਪੁੱਜ ਕੇ ਕੁਝ ਸਮੇਂ ਬਾਅਦ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਉਸ ਨਾਲ ਅਤੇ ਉਸ ਦੇ ਪਰਿਵਾਰ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਅਤੇ ਉਸ ਨੂੰ ਵਿਦੇਸ਼ ਲੈ ਕੇ ਜਾਣ ਸਬੰਧੀ ਫ਼ਾਈਲ ਵਗੈਰਾ ਵੀ ਨਹੀਂ ਲਗਾਈ ਅਤੇ ਜਦ ਹੁਣ ਉਸ ਵਲੋਂ ਆਪਣੇ ਰਿਸ਼ਤੇਦਾਰਾਂ ਦੀ ਪੰਚਾਇਤ ਇਕੱਠੀ ਕੀਤੀ ਤਾਂ ਲੜਕੀ ਤੇ ਲੜਕੀ ਵਾਲਿਆਂ ਉਕਤਾਨ ਨੇ ਕਿਹਾ ਕਿ ਅਸੀਂ ਤਾਂ ਲੜਕੀ ਤੇਰੇ ਖਰਚ ’ਤੇ ਵਿਦੇਸ਼ ਭੇਜਣੀ ਸੀ ਭੇਜ ਦਿੱਤੀ ਹੈ ਤੇ ਤੇਰੇ ਨਾਲ ਕਥਿਤ ਠੱਗੀ ਮਾਰ ਲਈ ਹੈ। ਸਹਾਇਕ ਥਾਣੇਦਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਮੁੱਢਲੀ ਪੜਤਾਲ ਤੋਂ ਬਾਅਦ ਲੜਕੀ ਹਰਮਨਪ੍ਰੀਤ ਕੌਰ, ਪਿਤਾ ਜਸਵਿੰਦਰ ਸਿੰਘ ਅਤੇ ਜਗਸੀਰ ਸਿੰਘ ਪੁੱਤਰ ਗੁਰਬਚਨ ਸਿੰਘ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਬੱਸ ਦੇ ਡਰਾਈਵਰ ਦੀ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਸੀ. ਏ. ਕਿਊ. ਐਮ. ਦੀ ਉੱਚ ਪੱਧਰੀ ਟੀਮ ਵਲੋਂ ਫ਼ਰੀਦਕੋਟ ਦਾ ਦੌਰਾ
Ad Position 24