11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪਿੰਡ ਬਾਮ ਵਿਖੇ ਕਿਸਾਨਾਂ ਵਲੋਂ ਅਬੋਹਰ-ਸ੍ਰੀ ਮੁਕਤਸਰ ਸਾਹਿਬ ਮੁੱਖ ਮਾਰਗ ਜਾਮ

ਮਾਮਲਾ : ਪਿੰਡ ਦੇ ਖ਼ਰੀਦ ਕੇਂਦਰ ’ਤੇ ਝੋਨੇ ਦੀ ਸਰਕਾਰੀ ਖ਼ਰੀਦ ਬੰਦ ਹੋਣ ਦਾ ਮੰਡੀ ਲੱਖੇਵਾਲੀ, 11 ਨਵੰਬਰ (ਮਿਲਖ ਰਾਜ)-ਪਿੰਡ ਬਾਮ ਵਿਖੇ ਝੋਨੇ ਦੀ ਖ਼ਰੀਦ ਪਿਛਲੇ 10-12 ਦਿਨਾਂ ਤੋਂ ਬੰਦ ਹੈ। ਕਿਸਾਨ ਪਿਛਲੇ 20 ਦਿਨਾਂ ਤੋਂ ਇੱਥੇ ਰੁਲ ਰਹੇ ਹਨ।

Ad Position 21
No active advertisement
ਪਿੰਡ ਬਾਂਮ ਦਾ ਖ਼ਰੀਦ ਕੇਂਦਰ ਬੰਦ ਕਰਨ ਵਿਰੁੱਧ ਸਰਕਾਰ ਖ਼ਿਲਾਫ਼ ਮੁੱਖ ਮਾਰਗ ਨੂੰ ਜਾਮ ਕਰ ਕੇ ਸੜਕ ’ਤੇ ਬੈਠੇ ਕਿਸਾਨ। ਤਸਵੀਰ: ਮਿਲਖ ਰਾਜ 12-11-2026
ਮਾਮਲਾ : ਪਿੰਡ ਦੇ ਖ਼ਰੀਦ ਕੇਂਦਰ ’ਤੇ ਝੋਨੇ ਦੀ ਸਰਕਾਰੀ ਖ਼ਰੀਦ ਬੰਦ ਹੋਣ ਦਾ

ਮੰਡੀ ਲੱਖੇਵਾਲੀ, 11 ਨਵੰਬਰ (ਮਿਲਖ ਰਾਜ)-ਪਿੰਡ ਬਾਮ ਵਿਖੇ ਝੋਨੇ ਦੀ ਖ਼ਰੀਦ ਪਿਛਲੇ 10-12 ਦਿਨਾਂ ਤੋਂ ਬੰਦ ਹੈ। ਕਿਸਾਨ ਪਿਛਲੇ 20 ਦਿਨਾਂ ਤੋਂ ਇੱਥੇ ਰੁਲ ਰਹੇ ਹਨ। ਇਸ ਵਾਰ ਦੀਵਾਲੀ ਵੀ ਕਿਸਾਨਾਂ ਨੂੰ ਮੰਡੀ ਵਿਖੇ ਵੇਖਣੀ ਪਈ। ਵਾਰ-ਵਾਰ ਸੰਪਰਕ ਕਰਨ ਅਤੇ ਬੀਤੇ ਦਿਨ ਮੰਡੀ ਵਿਖੇ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਦਿੱਤੀ ਚਿਤਾਵਨੀ ਦੇ ਬਾਵਜੂਦ ਕੋਈ ਹੱਲ ਨਾ ਹੋਣ ’ਤੇ ਕਿਸਾਨਾਂ ਨੂੰ ਸ੍ਰੀ ਮੁਕਤਸਰ ਸਾਹਿਬ-ਅਬੋਹਰ ਮੁੱਖ ਮਾਰਗ ਬੰਦ ਕਰਨਾ ਪਿਆ, ਜਿਸ ਨਾਲ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਆਗੂਆਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਅੱਜ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਿਤ ਹੋ ਰਹੀ ਹੈ। ਕਿਸਾਨ ਪਿਛਲੇ 20 ਦਿਨਾਂ ਤੋਂ ਮੰਡੀ ਵਿਚ ਰੁਲ ਰਹੇ ਹਨ ਅਤੇ ਕੋਈ ਵੀ ‘ਆਪ’ ਆਗੂ, ਖ਼ਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਜ਼ਿਲ੍ਹਾ ਪ੍ਰਸ਼ਾਸ਼ਨਿਕ ਅਧਿਕਾਰੀ ਲੋਕਾਂ ਦੀ ਗੱਲ ਨਹੀਂ ਸੁਣ ਰਿਹਾ। ਉਨ੍ਹਾਂ ਆਖਿਆ ਕਿ ਭਾਵੇਂ ਕੋਆਪ੍ਰੇਟਿਵ ਸੁਸਾਇਟੀ ਪੰਜਾਬ ਦਾ ਚੇਅਰਮੈਨ ਜਗਦੇਵ ਸਿੰਘ ਬਾਮ ਵੀ ਇਸੇ ਪਿੰਡ ਦਾ ਹੈ ਅਤੇ ਡਾ. ਬਲਜੀਤ ਕੌਰ ਵੀ ਇਥੋਂ ਦੀ ਵਿਧਾਇਕਾ ਤੇ ਕੈਬਨਿਟ ਮੰਤਰੀ ਹੈ, ਉਹ ਵੀ ਮੁਸ਼ਕਿਲ ਸਮੇਂ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੇ। ਕਿਸਾਨਾਂ ਨੇ ਦੱਸਿਆ ਕਿ ਪਿਛਲੇ 20 ਸਾਲਾਂ ਤੋਂ ਉਹ ਲਗਾਤਾਰ ਕੁਦਰਤੀ ਆਫ਼ਤਾਂ ਦਾ ਸ਼ਿਕਾਰ ਹੁੰਦੇ ਆ ਰਹੇ ਹਨ ਅਤੇ ਇਸ ਵਾਰ ਸਰਕਾਰੀ ਅਧਿਕਾਰੀਆਂ ਨੇ ਸਾਡੀ ਦੀਵਾਲੀ ਸੁੱਕੀ ਲੰਘਾ ਦਿੱਤੀ। ਝੋਨਾ ਨਾ ਵਿਕਣ ਕਾਰਨ ਘਰਾਂ ਦੇ ਖ਼ਰਚ ਅਤੇ ਕਣਕ ਦੀ ਬਿਜਾਈ ਵੀ ਪਛੜ ਰਹੀ ਹੈ। ਧਰਨਾਕਾਰੀਆਂ ਦੁਆਰਾ ਸੜਕ ਜਾਮ ਕੀਤੇ ਜਾਣ ਬਾਅਦ ਆਖ਼ਰਕਾਰ ਪ੍ਰਸ਼ਾਸਨ ਵੀ ਜਾਗਿਆ ਅਤੇ ਜ਼ਿਲ੍ਹਾ ਡਿਪਟੀ ਖ਼ੁਰਾਕ ਸਪਲਾਈ ਅਫ਼ਸਰ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਸਾ ਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਦੋ ਦਿਨਾਂ ਦੇ ਅੰਦਰ ਮੰਡੀ ਚਾਲੂ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਲੋਕਾਂ ਨੇ ਸੜਕ ’ਤੇ ਲੱਗਿਆ ਜਾਮ ਖੋਲ੍ਹਿਆ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਵਿਚ ਝੋਨੇ ਦੀ ਖ਼ਰੀਦ ਨਾ ਚਾਲੂ ਹੋਈ ਤਾਂ ਉਹ ਮੁੜ ਪੱਕੇ ਤੌਰ ’ਤੇ ਸੜਕ ਜਾਮ ਕਰਕੇ ਧਰਨਾ ਲਗਾਉਣਗੇ। ਇਸ ਮੌਕੇ ਰਾਣਾ ਪ੍ਰਤਾਪ ਸਿੰਘ, ਗੁਰਕਰਨ ਸਿੰਘ, ਮਨਜੀਤ ਸਿੰਘ , ਕਮਲਜੀਤ ਸਿੰਘ, ਦਿਲਬਾਗ ਸਿੰਘ, ਸੁਖਮਨਦੀਪ ਸਿੰਘ, ਕਰਮਜੀਤ ਸਿੰਘ, ਪੱਪੀ ਮਾਨ, ਪਾਲਾ ਸੇਠ, ਬੱਬੂ ਮਾਨ, ਗੁਰਦੇਵ ਸਿੰਘ, ਸੁਖਦੇਵ ਸਿੰਘ, ਭਿੰਡਰ ਸਿੰਘ, ਸੁਖਜਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਤੋਂ ਕਰਨ ਗੁਰੇਜ਼-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਪੀ.ਸੀ.ਐਸ. ਮੇਨਜ਼ ਪ੍ਰੀਖਿਆ ’ਚ ਕਥਿਤ ਧਾਂਦਲੀ ਖ਼ਿਲਾਫ਼ ਭਾਜਪਾ ਯੁਵਾ ਮੋਰਚਾ ਵਲੋਂ ਪ੍ਰਦਰਸ਼ਨ ਮੁੱਖ ਮੰਤਰੀ ਦਾ ਪੁਤਲਾ ਫ਼ੂਕਿਆ
Ad Position 24