27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸਾਬਕਾ ਵਿਧਾਇਕ ਮਰਹੂਮ ਸੁਖਦਰਸ਼ਨ ਸਿੰਘ ਮਰਾੜ੍ਹ ਦੇ ਪੁੱਤਰ ਰਾਜ ਬਲਵਿੰਦਰ ਸਿੰਘ ਮਰਾੜ੍ਹ ਹੋਏ ਕਾਂਗਰਸ ’ਚ ਸ਼ਾਮਿਲ

ਸ੍ਰੀ ਮੁਕਤਸਰ ਸਾਹਿਬ, 26 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਤੋਂ ਸਾਬਕਾ ਵਿਧਾਇਕ ਤੇ ਪ੍ਰਸਿੱਧ ਰਾਜਨੀਤਿਕ ਆਗੂ ਰਹੇ ਮਰਹੂਮ ਸੁਖਦਰਸ਼ਨ ਸਿੰਘ ਮਰਾੜ੍ਹ ਦੇ ਸਪੁੱਤਰ ਰਾਜ ਬਲਵਿੰਦਰ ਸਿੰਘ ਮਰਾੜ੍ਹ ਸੇਵਾ ਮੁਕਤ ਐਸ. ਪੀ.

Ad Position 21
No active advertisement
ਸ੍ਰੀ ਮੁਕਤਸਰ ਸਾਹਿਬ ਦੇ ਆਗੂ ਰਾਜਬਲਵਿੰਦਰ ਸਿੰਘ ਮਰਾੜ੍ਹ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਉਪਰੰਤ ਸੂਬਾ ਪ੍ਰਧਾਨ ਪ੍ਰਗਟ ਸਿੰਘ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਤੇ ਹੋਰਾਂ ਨਾਲ। ਅਜੀਤ ਤਸਵੀਰ 27-10-2026
ਸ੍ਰੀ ਮੁਕਤਸਰ ਸਾਹਿਬ, 26 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਤੋਂ ਸਾਬਕਾ ਵਿਧਾਇਕ ਤੇ ਪ੍ਰਸਿੱਧ ਰਾਜਨੀਤਿਕ ਆਗੂ ਰਹੇ ਮਰਹੂਮ ਸੁਖਦਰਸ਼ਨ ਸਿੰਘ ਮਰਾੜ੍ਹ ਦੇ ਸਪੁੱਤਰ ਰਾਜ ਬਲਵਿੰਦਰ ਸਿੰਘ ਮਰਾੜ੍ਹ ਸੇਵਾ ਮੁਕਤ ਐਸ.ਪੀ. ਅੱਜ ਚੰਡੀਗੜ੍ਹ ਵਿਖੇ ਸ੍ਰੀ ਕੇ.ਸੀ. ਵੇਣੂਗੋਪਾਲ ਤੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਦੀ ਹਾਜ਼ਰੀ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਸਾਬਕਾ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਸਾਬਕਾ ਵਿਧਾਇਕ ਫ਼ਰੀਦਕੋਟ, ਨਵਦੀਪ ਸਿੰਘ ਬਿੱਲੂ ਵਾਲੀਆ ਤੇ ਹੋਰ ਆਗੂ ਹਾਜ਼ਰ ਸਨ। ਕਾਂਗਰਸ ਦੇ ਸੀਨੀਅਰ ਆਗੂਆਂ ਵਲੋਂ ਰਾਜ ਬਲਵਿੰਦਰ ਸਿੰਘ ਮਰਾੜ੍ਹ ਦਾ ਕਾਂਗਰਸ ਵਿਚ ਸ਼ਾਮਿਲ ਹੋਣ ’ਤੇ ਸਵਾਗਤ ਕੀਤਾ ਗਿਆ। ਰਾਜਬਲਵਿੰਦਰ ਸਿੰਘ ਦੀ ਕਾਂਗਰਸ ਵਿਚ ਸ਼ਾਮਿਲ ਹੋਣ ’ਤੇ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਵਿਚ ਸਿਆਸੀ ਹੱਲਚੱਲ ਵਧੇਗੀ ਕਿਉਂਕਿ ਇਸ ਸੀਟ ਤੋਂ ਪਹਿਲਾਂ ਹੀ ਕਈ ਉਮੀਦਵਾਰ ਕਾਂਗਰਸ ਦੀ ਟਿਕਟ ਲਈ ਸਰਗਰਮ ਹਨ। ਇਸ ਮੌਕੇ ਸੁਖਪ੍ਰੀਤ ਸਿੰਘ ਮਰਾੜ੍ਹ ਸਾਬਕਾ ਮੈਂਬਰ ਬਲਾਕ ਸੰਮਤੀ ਅਤੇ ਸੁਖਮਨ ਸਿੰਘ ਮਰਾੜ੍ਹ ਵੀ ਹਾਜ਼ਰ ਸਨ। ਮਰਾੜ੍ਹ ਪਰਿਵਾਰ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਵਿਚ ਵਿਸ਼ੇਸ਼ ਪ੍ਰਭਾਵ ਰੱਖਦਾ ਹੈ। ਇਸ ਤੋਂ ਇਲਾਵਾ ਆਸ ਪਾਸ ਦੇ ਹਲਕਿਆਂ ਵਿਚ ਵੀ ਪ੍ਰਭਾਵ ਹੈ। ਇਸ ਪਰਿਵਾਰ ਦੀ ਸਮਾਜਿਕ ਅਤੇ ਰਾਜਨੀਤਿਕ ਖੇਤਰ ਵਿਚ ਚੰਗੀ ਪਕੜ ਰਹੀ ਹੈ ਅਤੇ ਇਲਾਕੇ ਵਿਚ ਸਿਆਸੀ ਤਾਕਤ ਦੇ ਹੁੰਦਿਆਂ ਵਿਕਾਸ ਦੇ ਕੰਮ ਕਰਵਾਉਣ ਤੋਂ ਇਲਾਵਾ ਵਰਕਰਾਂ ਨਾਲ ਵੀ ਚੰਗਾ ਤਾਲਮੇਲ ਰੱਖਿਆ ਗਿਆ ਅਤੇ ਹਰ ਦੁੱਖ ਸੁੱਖ ਦੇ ਸਮੇਂ ਪਰਿਵਾਰ ਡੱਟ ਕੇ ਖੜ੍ਹਦਾ ਰਿਹਾ। ਉਨ੍ਹਾਂ ਦੇ ਕਾਂਗਰਸ ਵਿਚ ਸ਼ਾਮਿਲ ਹੋਣ ਨਾਲ ਵਿਰੋਧੀ ਸਿਆਸੀ ਪਾਰਟੀਆਂ ਵਿਚ ਵੀ ਘੁਸਰ ਮੁਸਰ ਸ਼ੁਰੂ ਹੋ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਗਾਂਜੇ ਸਮੇਤ ਪ੍ਰਵਾਸੀ ਔਰਤ ਕਾਬੂ ਅਗਲੀ ਖ਼ਬਰ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪਿ੍ੰਸੀਪਲਾਂ ਦੀਆਂ 60% ਅਸਾਮੀਆਂ ਖਾਲੀ : ਡੀ.ਟੀ.ਐਫ.
Ad Position 24