26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

7.11 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ

ਪੰਜਗਰਾਈਂ ਕਲਾਂ, 26 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਥਾਣਾ ਸਦਰ ਦੀ ਪੁਲਿਸ ਵਲੋਂ ਇਕ ਨੌਜਵਾਨ ਨੂੰ ਢਿੱਲਵਾਂ ਕਲਾਂ ਤੋਂ 07. 11 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦੀ ਖ਼ਬਰ ਹੈ।

Ad Position 21
No active advertisement
ਅਜੀਤ ਡੈਸਕ 27-10-2026
ਪੰਜਗਰਾਈਂ ਕਲਾਂ, 26 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਥਾਣਾ ਸਦਰ ਦੀ ਪੁਲਿਸ ਵਲੋਂ ਇਕ ਨੌਜਵਾਨ ਨੂੰ ਢਿੱਲਵਾਂ ਕਲਾਂ ਤੋਂ 07.11 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਪੁਲਿਸ ਵਲੋਂ ਦਰਜ ਮਾਮਲੇ ਅਨੁਸਾਰ ਸਹਾਇਕ ਥਾਣੇਦਾਰ ਹਰਬੰਸ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਜਾਂਚ ਸਬੰਧੀ ਗਸ਼ਤ ’ਤੇ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਪਿੰਡ ਢਿੱਲਵਾਂ ਕਲਾਂ ਤੋਂ ਹੁੰਦੇ ਹੋਏ ਬਾਬਾ ਭੂਰੇ ਸ਼ਾਹ ਦੀ ਦਰਗਾਹ ਤੋਂ ਗੁਰਦੁਆਰਾ ਪਾਤਿਸ਼ਾਹੀ ਦਸਵੀਂ ਵਲੋਂ ਜਾ ਰਹੀ ਸੀ ਤਾਂ ਦਰਗਾਹ ਦੇ ਸਾਹਮਣੇ ਬਣੇ ਛੱਪੜ ਦੇ ਕੰਢੇ ’ਤੇ ਬਣੇ ਖੂਹ ਕੋਲ਼ ਬੈਠਾ ਇਕ ਨੌਜਵਾਨ ਕਿਸੇ ਚੀਜ਼ ਦੀ ਫ਼ਰੋਲਾ-ਫਰਾਲੀ ਕਰ ਰਿਹਾ ਸੀ । ਜਦੋਂ ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ ’ਤੇ ਜਾਂਚ ਕਰਨ ਲਈ ਗੱਡੀ ਰੋਕੀ ਤਾਂ ਉਕਤ ਨੌਜਵਾਨ ਪੁਲਿਸ ਪਾਰਟੀ ਦੀ ਗੱਡੀ ਰੁਕਦੀ ਦੇਖ ਕੇ ਘਬਰਾ ਕੇ ਪਾਰਦਰਸ਼ੀ ਮੋਮੀ ਲਿਫ਼ਾਫਾ ਜ਼ਮੀਨ ’ਤੇ ਸੁੱਟ ਕੇ ਤੇਜ ਕਦਮੀ ਬਾਬਾ ਭੂਰੇ ਸ਼ਾਹ ਦੀ ਦਰਗਾਹ ਵੱਲ ਖਿਸਕਣ ਲੱਗਾ ਜਿਸਨੂੰ ਸਹਾਇਕ ਥਾਣੇਦਾਰ ਹਰਬੰਸ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਸਹਾਇਤਾ ਨਾਲ਼ ਕਾਬੂ ਕਰਕੇ ਨਾਂਅ-ਪਤਾ ਪੁੱਛਿਆਂ ਤਾਂ ਉਸ ਨੇ ਆਪਣਾ ਨਾਂਅ ਪੋਸਤੀ ਸਿੰਘ ਪੁੱਤਰ ਭੁੱਚਰ ਸਿੰਘ ਵਾਸੀ ਢਿੱਲਵਾਂ ਕਲਾਂ ਦੱਸਿਆ। ਪੁਲਿਸ ਨੇ ਉਸ ਵਲੋਂ ਸੁੱਟੇ ਪਾਰਦਰਸ਼ੀ ਮੋਮੀ ਲਿਫ਼ਾਫ਼ੇ ਨੂੰ ਚੁੱਕ ਕੇ ਖੋਲਿ੍ਆ ਤਾਂ ਉਸ ਵਿਚੋਂ 07.11 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵਲੋਂ ਉਕਤ ਨੌਜਵਾਨ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ’ਚ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ ਦਾ ਤੀਜਾ ਦਿਨ ਧੂਮਧਾਮ ਨਾਲ ਸੰਪੰਨ ਅਗਲੀ ਖ਼ਬਰ ਘਾਹ ਫ਼ੂਸ ਵਿਚੋਂ ਕਾਰਤੂਸ ਅਤੇ ਮੈਗਜ਼ੀਨ ਬਰਾਮਦ
Ad Position 24