ਝੱਖੜ, ਤੇਜ਼ ਬਾਰਿਸ਼ ਅਤੇ ਗੜੇਮਾਰੀ ਕਾਰਨ ਸ਼ੈਲਰਾਂ ਦਾ ਕਰੋੜਾਂ ਦਾ ਹੋਇਆ ਨੁਕਸਾਨ
ਕੋਟਕਪੂਰਾ, 19 ਅਕਤੂਬਰ (ਮੋਹਰ ਸਿੰਘ ਗਿੱਲ)-ਬੀਤੇ ਦਿਨੀਂ ਇਸ ਇਲਾਕੇ ’ਚ ਰਾਤ ਸਮੇਂ ਆਏ ਝੱਖੜ, ਤੇਜ਼ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਪਿੰਡ ਵਾਂਦਰ ਜਟਾਣਾ ਵਿਖੇ ਸਥਿਤ ਦੋ ਰਾਈਸ ਮਿੱਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਝੱਖੜ ਕਾਰਨ ਜਿੱਥੇ ਸ਼ੈਲਰਾਂ ਦੀਆਂ ਇਮਾਰਤਾਂ ਨੁਕਸਾਨੀਆਂ ਗਈਆਂ, ਉੱਥੇ ਹੀ ਮਸ਼ੀਨਰੀ ਵੀ ਖਰਾਬ ਹੋ ਗਈ।
ਪ
ਪਿੰਡ ਵਾਂਦਰ ਜਟਾਣਾ ਵਿਖ਼ੇ ਝੱਖੜ ਕਾਰਨ ਨੁਕਸਾਨੇ ਗਏ ਸੈਲਰ ਦੀ ਇਮਾਰਤ ਇਮਾਰਤਾਂ, ਮਸ਼ੀਨਰੀ ਦੇ ਹੋਏ ਨੁਕਸਾਨ ਦੀ ਝਲਕ। ਅਜੀਤ ਤਸਵੀਰਾਂ
20-10-2026
ਕੋਟਕਪੂਰਾ, 19 ਅਕਤੂਬਰ (ਮੋਹਰ ਸਿੰਘ ਗਿੱਲ)-ਬੀਤੇ ਦਿਨੀਂ ਇਸ ਇਲਾਕੇ ’ਚ ਰਾਤ ਸਮੇਂ ਆਏ ਝੱਖੜ, ਤੇਜ਼ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਪਿੰਡ ਵਾਂਦਰ ਜਟਾਣਾ ਵਿਖੇ ਸਥਿਤ ਦੋ ਰਾਈਸ ਮਿੱਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਝੱਖੜ ਕਾਰਨ ਜਿੱਥੇ ਸ਼ੈਲਰਾਂ ਦੀਆਂ ਇਮਾਰਤਾਂ ਨੁਕਸਾਨੀਆਂ ਗਈਆਂ, ਉੱਥੇ ਹੀ ਮਸ਼ੀਨਰੀ ਵੀ ਖਰਾਬ ਹੋ ਗਈ। ਜਾਣਕਾਰੀ ਅਨੁਸਾਰ ਦੋਵਾਂ ਰਾਈਸ ਮਿੱਲਾਂ ਦਾ ਕਰੀਬ ਇਕ ਤੋਂ ਡੇਢ ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਜਾਣਕਾਰੀ ਅਨੁਸਾਰ ਪਿੰਡ ਵਾਂਦਰ ਜਟਾਣਾ ਵਿਖੇ ਸਥਿਤ ਐਚ.ਆਰ. ਰਾਈਸ ਮਿੱਲ ਅਤੇ ਏ.ਆਰ. ਰਾਈਸ ਮਿੱਲ ਝੱਖੜ ਅਤੇ ਭਾਰੀ ਬਰਸਾਤ ਕਾਰਨ ਨੁਕਸਾਨ ਪਹੁੰਚਿਆ। ਤੇਜ਼ ਹਵਾਵਾਂ ਕਾਰਨ ਮਸ਼ੀਨਰੀ ਦੇ ਹਿੱਸੇ ਵੀ ਉੱਡ ਗਏ ਅਤੇ ਇਮਾਰਤਾਂ ਵੀ ਬੁਰੀ ਤਰ੍ਹਾਂ ਨੁਕਸਾਨੀ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮੋੜ ਦੇ ਵਸਨੀਕ ਰੁਪਿੰਦਰਜੀਤ ਸਿੰਘ ਸੋਨਾ ਮੌੜ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਲੋਂ ਕਰੀਬ ਦੋ ਸਾਲ ਪਹਿਲਾਂ ਪਿੰਡ ਵਾਂਦਰ ਜਟਾਣਾ ਵਿਖੇ ਇਹ ਦੋਵੇਂ ਸ਼ੈਲਰ ਸਥਾਪਤ ਕੀਤੇ ਗਏ ਸਨ। ਝੱਖੜ ਅਤੇ ਬਰਸਾਤ ਕਾਰਨ ਦੋਵਾਂ ਸ਼ੈਲਰਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਚੌਕੀਦਾਰਾਂ ਰਾਹੀਂ ਪ੍ਰਾਪਤ ਹੋਈ ਤਾਂ ਉਨ੍ਹਾਂ ਨੂੰ ਸੁਣ ਕੇ ਬਹੁਤ ਦੁੱਖ ਲੱਗਾ। ਉਕਤ ਕੁਦਰਤੀ ਆਫ਼ਤ ਨੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਝੰਝੋੜ ਕੇ ਰੱਖ ਦਿੱਤਾ ਹੈ। ਰਾਈਸ ਮਿੱਲਰਜ਼ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਹਰਪਾਲ ਸਿੰਘ ਨੇ ਕਿਹਾ ਕਿ ਦੋਵਾਂ ਸ਼ੈਲਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨੁਕਸਾਨ ਦਾ ਮੁਲਾਂਕਣ ਕਰਵਾ ਕੇ ਪ੍ਰਭਾਵਿਤ ਸ਼ੈਲਰ ਮਾਲਕਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ।