16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਵੀ.ਵੀ.ਆਈ.ਪੀ. ਨੰਬਰ ਲੈਣ ਦੇ ਚੱਕਰ ’ਚ ਆਨਲਾਈਨ ਠੱਗੀ ਵੱਜੀ

ਫ਼ਰੀਦਕੋਟ, 15 ਅਕਤੂਬਰ (ਸਰਬਜੀਤ ਸਿੰਘ)-ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਨਗਰ ਦੇ ਇਕ ਵਿਅਕਤੀ ਵਲੋਂ ਆਨ ਲਾਈਨ ਮੋਬਾਈਲ ਫ਼ੋਨ ਦਾ ਵੀ. ਵੀ.

Ad Position 21
No active advertisement
ਅਜੀਤ ਡੈਸਕ 16-10-2026
ਫ਼ਰੀਦਕੋਟ, 15 ਅਕਤੂਬਰ (ਸਰਬਜੀਤ ਸਿੰਘ)-ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਨਗਰ ਦੇ ਇਕ ਵਿਅਕਤੀ ਵਲੋਂ ਆਨ ਲਾਈਨ ਮੋਬਾਈਲ ਫ਼ੋਨ ਦਾ ਵੀ.ਵੀ.ਆਈ.ਪੀ. ਨੰਬਰ ਲੈਣ ਲਈ ਫ਼ੇਸਬੁੱਕ ’ਤੇ ਇਕ ਕੰਪਨੀ ਨੂੰ ਆਨਲਾਈਨ ਆਪਣੇ ਖਾਤੇ ਵਿਚੋਂ ਪੈਸੇ ਭੇਜੇ ਪਰ ਕੰਪਨੀ ਵਲੋਂ ਨਾ ਤਾਂ ਵੀ.ਵੀ.ਆਈ.ਪੀ. ਨੰਬਰ ਦਵਾ ਕੇ ਦਿੱਤਾ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੀੜ੍ਹਤ ਵਿਅਕਤੀ ਵਲੋਂ ਪੁਲਿਸ ਦੇ ਸਾਈਬਰ ਸੈੱਲ ਨੂੰ ਇਸ ਕੰਪਨੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਪੁਲਿਸ ਦੇ ਸਾਈਬਰ ਸੈੱਲ ਵਲੋਂ ਅਣਪਛਾਤੀ ਆਨਲਾਈਨ ਕੰਪਨੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਸੂਚਨਾ ਅਨੁਸਾਰ ਕਰਨ ਵਰਮਾ ਨਾਮ ਦੇ ਵਿਅਕਤੀ ਵਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਸ ਫ਼ੇਸਬੁੱਕ ’ਤੇ ਬਰਾੜ ਟੈਲੀਕਾਮ ਕੰਪਨੀ ਦਾ ਇਕ ਇਸ਼ਤਿਹਾਰ ਵੇਖ ਕੇ ਵੀ.ਵੀ.ਆਈ.ਪੀ. ਨੰਬਰ ਲੈਣ ਲਈ ਕੰਪਨੀ ਨੂੰ ਵੱਖ ਵੱਖ ਕਿਸ਼ਤਾਂ ਵਿਚ ਆਪਣੇ ਬੈਂਕਾਂ ਦੇ ਖਾਤਿਆਂ ਵਿਚੋਂ ਲਗਪਗ 50,000 ਰੁਪਏ ਭੇਜੇ। ਜਦੋਂ ਉਸ ਨੇ ਕੰਪਨੀ ਨਾਲ ਗੱਲ ਕੀਤੀ ਤਾਂ ਅੱਗੇ ਵਿਅਕਤੀ ਨੇ ਆਪਣੇ ਆਪ ਨੂੰ ਹਰਮਨ ਬਰਾੜ ਆਪਣਾ ਨਾਮ ਦੱਸਿਆ ਤੇ ਕੁਝ ਸਮੇਂ ਬਾਅਦ ਨੰਬਰ ਜਾਰੀ ਕਰਨ ਬਾਰੇ ਕਿਹਾ ਪਰ ਕੁਝ ਸਮੇਂ ਬਾਅਦ ਹੀ ਉਹ 22300 ਰੁਪਏ ਹੋਰ ਪੈਸਿਆਂ ਦੀ ਮੰਗ ਕਰਨ ਲੱਗਾ ਤਾਂ ਉਸ ਨੂੰ ਸ਼ੱਕ ਹੋ ਗਿਆ ਕਿ ਉਸ ਕੋਈ ਧੋਖਾ ਕਰ ਰਿਹਾ ਹੈ ਤੇ ਵੀ.ਵੀ.ਆਈ.ਪੀ. ਨੰਬਰ ਲੈਣ ਬਦਲੇ ਠੱਗੀ ਮਾਰ ਰਿਹਾ ਹੈ। ਫਿਰ ਜਦੋਂ ਉੁਸ ਨੇ ਉਕਤ ਕੰਪਨੀ ਦੀ ਪੜਤਾਲ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਕੋਈ ਨਾ ਮਲੂਮ ਵਿਅਕਤੀ ਫੇਸਬੁੱਕ ’ਤੇ ਪੇਜ਼ ਬਣਾ ਕੇ ਆਪਣੀ ਗਲਤ ਪਹਿਚਾਣ ਤੇ ਪਤਾ ਦੱਸ ਕੇ ਵੀ.ਵੀ.ਆਈ.ਪੀ. ਨੰਬਰ ਦੇਣ ਦਾ ਝਾਂਸਾ ਕੇ ਲੋਕਾਂ ਨਾਲ ਫਰਾਡ ਕਰ ਰਿਹਾ ਹੈ ਤਾਂ ਉਸ ਨੇ ਤੁਰੰਤ ਇਸ ਫਰਾਡ ਸੰਬੰਧੀ 1930 ਹੈਲਪਲਾਈਨ ਨੰਬਰ ’ਤੇ ਕਾਲ ਕਰਕੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਦੇ ਸਾਈਬਰ ਕਰਾਈਮ ਸੈੱਲ ਦੇ ਇੰਚਾਰਜ ਇੰਸਪੈਕਟਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੀੜ੍ਹਤ ਵਿਅਕਤੀ ਦੀ ਸ਼ਿਕਾਇਤ ਨੰਬਰ 32510260040531 ਦੇ ਆਧਾਰ ’ਤੇ ਅਣਪਛਾਤੇ ਸਾਈਬਰ ਠੱਗ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਤਿੰਨ ਵਿਅਕਤੀ ਕਾਬੂ ਅਗਲੀ ਖ਼ਬਰ ਭਾਈ ਰਾਹੁਲ ਸਿੰਘ ਸਿੱਧੂ ਵਲੋਂ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ
Ad Position 24