ਘੋਗਰਾ, ਹੁਸ਼ਿਆਰਪੁਰ, 16 ਅਕਤੂਬਰ (ਆਰ. ਐੱਸ. ਸਲਾਰੀਆ)- ਬੀਤੇ ਕੱਲ੍ਹ ਬਲਾਕ ਦਸੂਹਾ ਦੇ ਅਧੀਨ ਪੈਂਦੇ ਪਿੰਡ ਘੋਗਰਾ, ਹਲੇੜ, ਗੱਗ ਸੁਲਤਾਨ, ਸੁੰਡੀਆਂ, ਸੱਗਰਾਂ ਆਦਿ ਦੇ ਇਲਾਕੇ ਦੇ ਪਿੰਡਾਂ ਵਿਚ ਹੋਈ ਭਾਰੀ ਗੜ੍ਹੇਮਾਰੀ ਅਤੇ ਬਾਰਿਸ਼ ਨਾਲ ਕਿਸਾਨਾਂ ਦਾ ਤਕਰੀਬਨ 70 ਕਿਲ੍ਹੇ ਦੇ ਕਰੀਬ ਖੇਤਾਂ ਵਿਚ ਖੜ੍ਹੇ ਝੋਨੇ ਅਤੇ ਕਮਾਦ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਹਲੇੜ ਅਤੇ ਗੱਗ ਸੁਲਤਾਨ ਆਦਿ ਦੇ ਕਿਸਾਨਾਂ ਸੁਹੇਲਕਵਲ ਸਿੰਘ ਜੱਗਾ ਪੁੱਤਰ ਹਰਭਜਨ ਸਿੰਘ 4 ਕਿਲ੍ਹੇ , ਇਕਬਾਲ ਸਿੰਘ ਪੁੱਤਰ ਸੋਹਣ ਸਿੰਘ 2.5 ਕਿਲ੍ਹੇ ,ਕੁਲਦੀਪ ਸਿੰਘ ਪੁੱਤਰ ਸੁਰਜਨ ਸਿੰਘ 3 ਕਿਲ੍ਹੇ , ਕੁਲਵੰਤ ਸਿੰਘ ਪੁੱਤਰ ਚਤਰ ਸਿੰਘ 1 ਕਿਲ੍ਹਾ, ਕੁਲਵੀਰ ਸਿੰਘ ਪੁੱਤਰ ਸਰਦਾਰਾ ਸਿੰਘ 2.5 ਕਿਲ੍ਹੇ , ਰਮੇਸ਼ ਚੰਦਰ ਪੁੱਤਰ ਬਿਹਾਰੀ ਲਾਲ 3 ਕਿਲ੍ਹੇ , ਦਿਲਬਾਗ ਸਿੰਘ ਪੁੱਤਰ ਸੇਵਾ ਸਿੰਘ 2 ਕਿਲ੍ਹੇ ,ਨਵਿੰਦਰ ਸਿੰਘ ਪੁੱਤਰ ਸੇਵਾ ਸਿੰਘ 2ਕਿਲ੍ਹੇ , ਤਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ 2ਕਿਲ੍ਹੇ ,ਦਰਸ਼ਨ ਸਿੰਘ ਪੁੱਤਰ ਰਤਨ ਸਿੰਘ 6ਕਿਲ੍ਹੇ , ਅਜੀਤ ਸਿੰਘ ਪੁੱਤਰ ਰਤਨ ਸਿੰਘ 4.5 ਕਿਲ੍ਹੇ, ਲਵੀ ਹਲੇੜ 2 ਕਿਲ੍ਹੇ,ਸਾਰੇ ਵਾਸੀ ਹਲੇੜ,ਓਂਕਾਰ ਸਿੰਘ ਪੁੱਤਰ ਕਾਬਲ ਸਿੰਘ 8 ਕਿਲ੍ਹੇ ,ਹਰਵਿੰਦਰ ਸਿੰਘ ਪੁੱਤਰ ਰਣਧੀਰ ਸਿੰਘ 3ਕਿਲ੍ਹੇ , ਕਮਲਜੀਤ ਸਿੰਘ ਪੁੱਤਰ ਮਹਾਂਵੀਰ ਸਿੰਘ 4ਕਿਲ੍ਹੇ ,ਵਰਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ 5 ਕਿਲ੍ਹੇ , ਜਸਵਿੰਦਰ ਸਿੰਘ ਪੁੱਤਰ ਰਣਧੀਰ ਸਿੰਘ 1.5ਕਿਲ੍ਹੇ, ਭੁਪਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ 2.5 ਕਿਲ੍ਹੇ ਸਾਰੇ ਵਾਸੀ ਪਿੰਡ ਗੱਗ ਸੁਲਤਾਨ ਬਲਾਕ ਦਸੂਹਾ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਪੁੱਤਰਾਂ ਵਾਂਗ ਪਾਲੀ ਝੋਨੇ ਕਮਾਦ ਦੀ ਫ਼ਸਲ ਬੀਤੇ ਕੱਲ੍ਹ ਹੋਈ ਗੜੇਮਾਰੀ ਅਤੇ ਭਾਰੀ ਬਾਰਿਸ਼ ਨਾਲ ਖਰਾਬ ਹੋ ਗਈ ਹੈ ਅਤੇ ਕਈ ਜਗ੍ਹਾ ’ਤੇ ਪੂਰੀ ਤਰ੍ਹਾਂ ਨਾਲ ਝੋਨਾ ਜ਼ਮੀਨ ’ਤੇ ਡਿੱਗ ਚੁੱਕਾ ਹੈ, ਜਿਸ ਨਾਲ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਵਿਭਾਗ ਦੇ ਕਰਮਚਾਰੀਆਂ ਤੋਂ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੀ ਆਉਣ ਵਾਲੀ ਫਸਲ ਦੀ ਤਿਆਰੀ ਕਰ ਸਕਣ ਅਤੇ ਸਹੀ ਢੰਗ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ।
ਤਾਜ਼ਾ ਖ਼ਬਰਾਂ
Free
ਭਾਰੀ ਗੜ੍ਹੇਮਾਰੀ ਨਾਲ ਕਿਸਾਨਾਂ ਦੀ 70 ਕਿਲ੍ਹੇ ਦੇ ਕਰੀਬ ਝੋਨੇ ਦੀ ਫ਼ਸਲ ਦਾ ਹੋਇਆ ਨੁਕਸਾਨ
ਘੋਗਰਾ, ਹੁਸ਼ਿਆਰਪੁਰ, 16 ਅਕਤੂਬਰ (ਆਰ. ਐੱਸ. ਸਲਾਰੀਆ)- ਬੀਤੇ ਕੱਲ੍ਹ ਬਲਾਕ ਦਸੂਹਾ ਦੇ ਅਧੀਨ ਪੈਂਦੇ ਪਿੰਡ ਘੋਗਰਾ, ਹਲੇੜ, ਗੱਗ ਸੁਲਤਾਨ, ਸੁੰਡੀਆਂ, ਸੱਗਰਾਂ ਆਦਿ ਦੇ ਇਲਾਕੇ ਦੇ ਪਿੰਡਾਂ ਵਿਚ ਹੋਈ ਭਾਰੀ ਗੜ੍ਹੇਮਾਰੀ ਅਤੇ ਬਾਰਿਸ਼ ਨਾਲ ਕਿਸਾਨਾਂ ਦਾ ਤਕਰੀਬਨ 70 ਕਿਲ੍ਹੇ ਦੇ ਕਰੀਬ ਖੇਤਾਂ ਵਿਚ ਖੜ੍ਹੇ ਝੋਨੇ ਅਤੇ ਕਮਾਦ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ।
ਅਜੀਤ ਡੈਸਕ
16-10-2026