02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸਰਕਾਰੀ ਕਾਲਜ ਵਿਖੇ ਐਨ. ਐਸ. ਐਸ. ਕੈਂਪ ਲਗਾਇਆ

ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਐਨ. ਐਸ.

Ad Position 21
No active advertisement
ਸਹਿਬਾਜ ਸਿੰਘ ਸੰਧੂ। ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਐਨ.ਐਸ.ਐਸ. ਕੈਂਪ ਦੌਰਾਨ ਸਫ਼ਾਈ ਕਰਦੇ ਹੋਏ ਵਿਦਿਆਰਥੀ। 02-10-2026
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਐਨ.ਐਸ.ਐਸ. ਯੂਨਿਟ ਵਲੋਂ ਪ੍ਰਿੰਸੀਪਲ ਮੰਜੂ ਕਪੂਰ ਦੀ ਅਗਵਾਈ ਹੇਠ ਸਵੱਛਤਾ ਪਖਵਾੜੇ ਤਹਿਤ ਇਕ ਰੋਜ਼ਾ ਐਨ.ਐਸ.ਐਸ. ਕੈਂਪ ਲਗਾਇਆ ਗਿਆ। ਕੈਂਪ ਦਾ ਪ੍ਰਬੰਧ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. ਕੰਵਰਜੀਤ ਸਿੰਘ, ਪ੍ਰੋ. ਬੂਟਾ ਸਿੰਘ, ਪ੍ਰੋ. ਕਿਰਨਜੀਤ ਕੌਰ ਤੇ ਪ੍ਰੋ. ਹਰਮੀਤ ਕੌਰ ਵਲੋਂ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਸਵੇਰ ਦੀ ਪ੍ਰਾਰਥਨਾ ਨਾਲ ਹੋਈ। ਪ੍ਰੋ. ਕੰਵਰਜੀਤ ਸਿੰਘ ਨੇ ਵਲੰਟੀਅਰਾਂ ਨੂੰ ਦਿਨ ਭਰ ਦੀਆਂ ਗਤੀਵਿਧੀਆਂ ਸੰਬੰਧੀ ਜਾਣਕਾਰੀ ਦਿੱਤੀ। ਉਪਰੰਤ ਵਿਦਿਆਰਥੀਆਂ ਨੂੰ ਵੱਖ-ਵੱਖ ਗਰੁੱਪਾਂ ਵਿਚ ਵੰਡ ਕੇ ਕਾਲਜ ਕੈਂਪਸ ਦੀ ਸਫ਼ਾਈ ਕਰਵਾਈ ਗਈ। ਇਸ ਦੌਰਾਨ ਵਿਦਿਆਰਥੀਆਂ ਵਲੋਂ ਸਫ਼ਾਈ ਤੇ ਠੋਸ ਕਚਰਾ ਪ੍ਰਬੰਧਨ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ। ਨੁੱਕੜ ਨਾਟਕ ਨੂੰ ਠੋਸ ਕਚਰਾ ਪ੍ਰਬੰਧਨ ਕਮੇਟੀ ਨਾਲ ਸੰਬੰਧਿਤ ਡਾ. ਰਿਤੂ ਗਰਗ, ਪ੍ਰੋ. ਬੇਅੰਤ ਕੌਰ ਤੇ ਪ੍ਰੋ. ਗੀਸ਼ੂ ਦੇ ਸਾਂਝੇ ਯਤਨਾਂ ਨਾਲ ਤਿਆਰ ਕੀਤਾ ਗਿਆ ਸੀ। ਕੈਂਪ ਦੌਰਾਨ ਪ੍ਰੋ. ਬੂਟਾ ਸਿੰਘ ਨੇ ਅਨੁਸ਼ਾਸਨ ਦੀ ਜ਼ਿੰਮੇਵਾਰੀ ਨਿਭਾਈ। ਵਲੰਟੀਅਰਾਂ ਨੇ ਐਨ.ਐਸ.ਐਸ. ਰਸੋਈ ਵਿਚ ਆਪਣੇ ਹੱਥੀਂ ਭੋਜਨ ਵੀ ਤਿਆਰ ਕੀਤਾ। ਅੰਤ ਵਿਚ ਪ੍ਰੋ. ਕਿਰਨਜੀਤ ਕੌਰ ਨੇ ਕੈਂਪ ਨੂੰ ਸਫ਼ਲ ਬਣਾਉਣ ਲਈ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਹੈਰੋਇਨ ਸਮੇਤ ਇਕ ਗਿ੍ਫ਼ਤਾਰ ਅਗਲੀ ਖ਼ਬਰ ਸਾਬਕਾ ਸੰਸਦੀ ਸਕੱਤਰ ਬਰਾੜ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ
Ad Position 24