01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸਾਈਬਰ ਠੱਗਾਂ ਨੇ ਕ੍ਰੈਡਿਟ ਕਾਰਡ ’ਚੋਂ ਉਡਾਏ ਸਵਾ ਲੱਖ ਰੁਪਏ

ਫ਼ਰੀਦਕੋਟ , 1 ਅਕਤੂਬਰ ( ਸਰਬਜੀਤ ਸਿੰਘ )- ਪਿੰਡ ਡੱਲੇਵਾਲਾ ਦੇ ਇਕ ਵਿਅਕਤੀ ਦੇ ਕ੍ਰੈਡਿਟ ਕਾਰਡ ’ ਚੋਂ ਸਾਈਬਰ ਠੱਗਾਂ ਵਲੋਂ 1,23,540 ਰੁਪਏ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਦੀ ਸਾਈਬਰ ਬਰਾਂਚ ਵਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਤ ਸ਼ੁਰੂ ਕਰ ਦਿੱਤੀ ਹੈ ।

Ad Position 21
No active advertisement
ਅਜੀਤ ਡੈਸਕ 02-10-2026
ਫ਼ਰੀਦਕੋਟ , 1 ਅਕਤੂਬਰ ( ਸਰਬਜੀਤ ਸਿੰਘ )- ਪਿੰਡ ਡੱਲੇਵਾਲਾ ਦੇ ਇਕ ਵਿਅਕਤੀ ਦੇ ਕ੍ਰੈਡਿਟ ਕਾਰਡ ’ ਚੋਂ ਸਾਈਬਰ ਠੱਗਾਂ ਵਲੋਂ 1,23,540 ਰੁਪਏ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਦੀ ਸਾਈਬਰ ਬਰਾਂਚ ਵਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਤ ਸ਼ੁਰੂ ਕਰ ਦਿੱਤੀ ਹੈ । ਪ੍ਰਾਪਤ ਸੂਚਨਾ ਅਨਸਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਮੋਬਾਈਲ ’ ਤੇ ਵਟਸਐਪ ਮੈਸਿਜ ਤੇ ਆਰ . ਟੀ . ਓ . ਚਲਾਨ ਨਾਮ ਦੀ ਇਕ ਫ਼ਾਈਲ ਦਾ ਮੈਸਿਜ ਆਇਆ ਜਿਸ ਨੂੰ ਉਸ ਨੇ ਖੋਲ੍ਹਿਆ ਤਾਂ ਉਹ ਫ਼ਾਈਲ ਉਸ ਦੇ ਮੋਬਾਈਲ ’ ਤੇ ਇੰਸਟਾਲ ਹੋ ਗਈ ਅਤੇ ਕਰੀਬ ਇਕ ਘੰਟੇ ਬਾਅਦ ਹੀ ਉਸ ਦੇ ਕ੍ਰੈਡਿਟ ਕਾਰਡ ਵਿਚੋਂ 1,23,540 ਰੁਪਏ ਕੱਟੇ ਗਏ । ਜਿਸ ਦੀ ਉਸ ਵਲੋਂ ਤੁਰੰਤ 1930 ’ ਤੇ ਕਾਲ ਕਰਕੇ ਸ਼ਿਕਾਇਤ ਦਰਜ ਕਰਵਾਈ ਗਈ । ਸਹਾਇਕ ਥਾਣੇਦਾਰ ਸਿਕੰਦਰ ਸਿੰਘ ਨੇ ਦੱਸਿਆ ਕਿ ਪੀੜ੍ਹਤ ਵਿਅਕਤੀ ਦੀ ਸ਼ਿਕਾਇਤ ਮਿਲਦੇ ਹੀ ਅਣਪਛਾਤੇ ਠੱਗਾਂ ਖ਼ਿਲਾਫ਼ ਸਾਈਬਰ ਥਾਣਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਵਲੋਂ ਕਰਵਾਇਆ ਜਾ ਰਿਹਾ 28ਵਾਂ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ੁਰੂ ਅਗਲੀ ਖ਼ਬਰ ਕੈਂਟਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ
Ad Position 24