01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਟਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਸੜਕਾਂ ’ਤੇ ਚੱਲ ਰਹੇ ਜੁਗਾੜੂ ਵਾਹਨ

ਕੋਟਕਪੂਰਾ , 1 ਅਕਤੂਬਰ ( ਰਿੰਕੂ ਮਲਹੋਤਰਾ )- ਕੋਟਕਪੂਰਾ ਸ਼ਹਿਰ ਦੀਆਂ ਸੜਕਾਂ ’ ਤੇ ਮੋਟਰਸਾਈਕਲ ਕੱਟ ਕੇ ਬਣਾਏ ਗਏ ਜੁਗਾੜੂ ਵਾਹਨਾਂ ਨੂੰ ਨਾਬਾਲਗ ਬੱਚੇ ਚਲਾ ਰਹੇ ਹਨ । ਇਸ ਵਾਹਨ ਨੂੰ ਕਾਰੋਬਾਰ ਲਈ ਵੀ ਵਰਤ ਕਰ ਰਹੇ ਹਨ ।

Ad Position 21
No active advertisement
ਕੋਟਕਪੂਰਾ ਦੀਆਂ ਸੜਕਾਂ ’ਤੇ ਮੋਟਰਸਾਈਕਲ ਕੱਟ ਕੇ ਬਣਾਇਆ ਜੁਗਾੜੂ ਵਾਹਨ ਨੂੰ ਚਲਾਉਂਦੇ ਹੋਏ ਨਾਬਾਲਗ ਬੱਚੇ। (ਸੱਜੇ) ਬੱਚਿਆਂ ਨੂੰ ਸਕੂਲ ਛੱਡਣ ਵਾਸਤੇ ਵਰਤਿਆ ਜਾ ਰਿਹਾ ਜੁਗਾੜੂ ਵਾਹਨ। ਤਸਵੀਰ : ਰਿੰਕੂ ਮਲਹੋਤਰਾ 02-10-2026
ਕੋਟਕਪੂਰਾ , 1 ਅਕਤੂਬਰ ( ਰਿੰਕੂ ਮਲਹੋਤਰਾ )- ਕੋਟਕਪੂਰਾ ਸ਼ਹਿਰ ਦੀਆਂ ਸੜਕਾਂ ’ ਤੇ ਮੋਟਰਸਾਈਕਲ ਕੱਟ ਕੇ ਬਣਾਏ ਗਏ ਜੁਗਾੜੂ ਵਾਹਨਾਂ ਨੂੰ ਨਾਬਾਲਗ ਬੱਚੇ ਚਲਾ ਰਹੇ ਹਨ । ਇਸ ਵਾਹਨ ਨੂੰ ਕਾਰੋਬਾਰ ਲਈ ਵੀ ਵਰਤ ਕਰ ਰਹੇ ਹਨ । ਕੋਟਕਪੁਰਾ ਦੀਆਂ ਸੜਕਾਂ ’ ਤੇ ਬੇਖੌਫ਼ ਹੋ ਕੇ ਜੁਗਾੜੂ ਵਾਹਨ ਤੇ ਲੋਕ ਆਪਣੇ ਨਾਬਾਲਗ ਬੱਚਿਆਂ ਨੂੰ ਸਕੂਲ ਵੀ ਛੱਡਣ ਜਾਂਦੇ ਹਨ , ਜਿੱਥੇ ਟਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਉਥੇ ਹੀ ਕੋਟਕਪੂਰਾ ਟਰੈਫ਼ਿਕ ਸੁਰੱਖਿਆ ਦਸਤੇ ਦੀ ਵੀ ਕਾਰਜ ਸ਼ੈਲੀ ਨੂੰ ਫਿੱਕਾ ਪਾ ਰਹੇ ਹਨ । ਹੈਰਾਨੀ ਵਾਲੀ ਗੱਲ ਹੈ ਕਿ ਅਜਿਹੇ ਕੁਝ ਜੁਗਾੜੂ ਵਾਹਨ ਬਿਨਾਂ ਨੰਬਰਾਂ ਤੋਂ ਵੀ ਸੜਕਾਂ ’ ਤੇ ਦੌੜ ਰਹੇ ਹਨ , ਜਿਨ੍ਹਾਂ ਉੱਪਰ ਨੰਬਰ ਪਲੇਟ ਨਹੀਂ ਹੁੰਦੀ । ਜੁਗਾੜੂ ਵਾਹਨ ਨੂੰ ਬਣਾਉਣ ਵਾਸਤੇ ਮੋਟਰਸਾਈਕਲਾਂ ਨੂੰ ਕੱਟ ਕੇ ਤਿੰਨ ਪਹੀਆ ਵਾਹਨ ਬਣਾਇਆ ਜਾ ਰਿਹਾ ਹੈ , ਜੋ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਅਜਿਹੇ ਵਾਹਨਾਂ ਨੂੰ ਵਰਤ ਕੇ ਵੀ ਬੇਖੌਫ਼ ਸ਼ਹਿਰ ਦੀਆਂ ਸੜਕਾਂ ’ ਤੇ ਚਲਾ ਰਹੇ ਹਨ ਅਤੇ ਸੜਕੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ । ਦੂਜੇ ਪਾਸੇ ਹੈਰਾਨੀ ਵਾਲੀ ਗੱਲ ਹੈ ਕਿ ਟਰੈਫ਼ਿਕ ਪੁਲਿਸ ਅਜਿਹੇ ਵਾਹਨਾਂ ਨੂੰ ਸੜਕਾਂ ’ ਤੇ ਚੱਲਣ ਦੇ ਰਹੀ ਹੈ , ਜੋ ਹਰ ਸਮੇਂ ਨਿਯਮਾਂ ਦੀ ਉਲੰਘਣਾ ਕਰਦੇ ਹਨ । ਸਮਾਜ ਸੇਵੀ ਸਵਰਨ ਸਿੰਘ ਵਿਰਦੀ , ਹੀਰਾ ਸਿੰਘ ਮਠਾੜੂ , ਬਲਜੀਤ ਸਿੰਘ ਖੀਵਾ , ਕੁਲਦੀਪ ਸਿੰਘ ਟੋਨੀ ਦਾ ਕਹਿਣਾ ਹੈ ਜੇਕਰ ਅਜਿਹੇ ਜੁਗਾੜੂ ਵਾਹਨਾਂ ’ ਤੇ ਨੱਥ ਪਾਈ ਜਾਵੇ ਤਾਂ ਸੜਕੀ ਹਾਦਸੇ ਘਟਣਗੇ ਅਤੇ ਚੋਰੀ ਦੀਆਂ ਘਟਨਾਵਾਂ ਵੀ ਘੱਟ ਸਕਦੀਆਂ ਹਨ ।
Ad Position 22
No active advertisement
ਪਿਛਲੀ ਖ਼ਬਰ ਕੈਂਟਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਅਗਲੀ ਖ਼ਬਰ ਫ਼ਰੀਦਕੋਟ ਦੀਆਂ ਅਨਾਜ ਮੰਡੀਆਂ ’ਚ ਝੋਨੇ ਦੀ ਆਮਦ ਤੇਜ਼ ਮੰਡੀਆਂ ਵਿਚ ਪ੍ਰਬੰਧ ਪੁਖ਼ਤਾ ਕਰਨ ਤੇ ਡੀ . ਏ . ਪੀ . ਦੀ ਸਪਲਾਈ ਯਕ...
Ad Position 24