22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸਕੂਲ ਦੀ ਇਮਾਰਤ ਨਾ ਹੋਣ ਕਾਰਨ ਬੇਵੱਸ ਹੋਏ ਵਿਦਿਆਰਥੀਆਂ ਨੂੰ ਦੂਜੇ ਸਕੂਲ ’ਚ ਕਰਨੀ ਪੈ ਰਹੀ ਹੈ ਪੜ੍ਹਾਈ

ਕੋਟਕਪੂਰਾ , 21 ਸਤੰਬਰ ( ਹਰਪ੍ਰੀਤ ਸਿੰਘ ਚਾਨਾ )- ਸਥਾਨਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਾਰਡ ਨੰਬਰ 11 ਦੀ ਇਮਾਰਤ ਨੂੰ ਬਣਾਉਣ ਲਈ ਗਰਾਂਟ ਨਾ ਆਉਣ ਕਾਰਨ ਸਕੂਲ ਦੇ ਵਿਦਿਆਰਥੀ ਬਾਹਰਲੇ ਸਕੂਲ ’ ਚ ਪੜ੍ਹਾਈ ਕਰਨ ਲਈ ਮਜਬੂਰ ਹਨ । ਸਕੂਲ ਸਟਾਫ਼ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਸਕੂਲ ਦੀ ਇਮਾਰਤ ਨੂੰ ਅਣਸੇਫ਼ ਕਰ ਦਿੱਤਾ ਗਿਆ ਸੀ , ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਕੋਟਕਪੂਰਾ ਕੁੜੀਆਂ ਵਿਚ ਪੜ੍ਹਾਈ ਕਰਵਾਈ ਜਾ ਰਹੀ ਹੈ ।

Ad Position 21
No active advertisement
ਸਰਕਾਰੀ ਪ੍ਰਾਇਮਰੀ ਸਕੂਲ ਕੋਟਕਪੂਰਾ ’ਚ ਪੜ੍ਹਾਈ ਕਰਦੇ ਵਿਦਿਆਰਥੀ। ਅਜੀਤ ਤਸਵੀਰ 22-09-2026
ਕੋਟਕਪੂਰਾ , 21 ਸਤੰਬਰ ( ਹਰਪ੍ਰੀਤ ਸਿੰਘ ਚਾਨਾ )- ਸਥਾਨਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਾਰਡ ਨੰਬਰ 11 ਦੀ ਇਮਾਰਤ ਨੂੰ ਬਣਾਉਣ ਲਈ ਗਰਾਂਟ ਨਾ ਆਉਣ ਕਾਰਨ ਸਕੂਲ ਦੇ ਵਿਦਿਆਰਥੀ ਬਾਹਰਲੇ ਸਕੂਲ ’ ਚ ਪੜ੍ਹਾਈ ਕਰਨ ਲਈ ਮਜਬੂਰ ਹਨ । ਸਕੂਲ ਸਟਾਫ਼ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਸਕੂਲ ਦੀ ਇਮਾਰਤ ਨੂੰ ਅਣਸੇਫ਼ ਕਰ ਦਿੱਤਾ ਗਿਆ ਸੀ , ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਕੋਟਕਪੂਰਾ ਕੁੜੀਆਂ ਵਿਚ ਪੜ੍ਹਾਈ ਕਰਵਾਈ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਇਸ ਸਕੂਲ ਦੀ ਗਰਾਂਟ ਲਈ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਸੀ । ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਾਰਡ ਨੰਬਰ 11 ਦੀ ਅਣਸੇਫ਼ ਇਮਾਰਤ ਨੂੰ ਢਹਿ ਢੇਰੀ ਕਰਕੇ ਉਸ ਦੇ ਮੁਲਬੇ ਨੂੰ 1 ਲੱਖ 31 ਹਜ਼ਾਰ ’ ਚ ਵੇਚ ਦਿੱਤਾ ਗਿਆ ਸੀ , ਜਿਸ ਦੀ ਰਕਮ ਨੂੰ ਸਕੂਲ ਦੇ ਫ਼ੰਡ ਖਾਤੇ ’ ਚ ਸੇਫ ਰੱਖਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਜਿਸ ਸਮੇਂ ਤਬਦੀਲ ਕੀਤਾ ਗਿਆ ਸੀ ਉਸ ਸਮੇਂ 190 ਵਿਦਿਆਰਥੀ ਸਨ , ਪਰ ਹੁਣ ਸਕੂਲ ਦੂਰ ਹੋਣ ਕਾਰਨ ਵਿਦਿਆਰਥੀਆਂ ਦੀ ਗਿਣਤੀ 151 ਰਹਿ ਗਈ ਹੈ । ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦਾ ਮਿਡ ਡੇ ਮੀਲ ਵੀ ਸਰਕਾਰੀ ਪ੍ਰਾਇਮਰੀ ਸਕੂਲ ਕੋਟਕਪੂਰਾ ਕੁੜੀਆਂ ਵਿਚ ਤਿਆਰ ਕੀਤਾ ਜਾ ਰਿਹਾ ਹੈ । ਸਰਕਾਰੀ ਪ੍ਰਾਇਮਰੀ ਸਕੂਲ ਕੋਟਕਪੂਰਾ ਦੇ ਅਧਿਆਪਕ ਸੁਮਨ ਅਤੇ ਜਤਿੰਦਰ ਕੌਰ ਨੇ ਦੱਸਿਆ ਕਿ ਇਸ ਸਕੂਲ ਦੇ ਛੇ ਕਮਰੇ ਹਨ ਤੇ ਸਕੂਲ ਦੇ 170 ਵਿਦਿਆਰਥੀ ਹਨ ਜਿਸ ਕਾਰਨ ਦੋ ਕਲਾਸਾਂ ਦੇ ਵਿਦਿਆਰਥੀਆਂ ਨੂੰ ਕਮਰਿਆਂ ਤੋਂ ਬਾਹਰ ਬਰਾਂਡਿਆਂ ’ ਚ ਪੜ੍ਹਾਈ ਕਰਨੀ ਪੈ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਸਕੂਲ ’ ਚ ਇਕ ਹੀ ਰਸੋਈ ਹੈ ਜਿਸ ਕਾਰਨ ਮਿਡ ਡੇ ਮੀਲ ਖਾਣਾ ਬਣਾਉਣ ਸਮੇਂ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ । ਕੌਂਸਲਰ ਸਤੰਤਰ ਜੋਸ਼ੀ ਨੇ ਕਿਹਾ ਕਿ ਸਕੂਲ ਦੀ ਗਰਾਂਟ ਜਾਰੀ ਕਰਵਾਉਣ ਲਈ ਕਾਫ਼ੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ । ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਜਣਾ ਕੌਂਸਲ ਨੇ ਕਿਹਾ ਕਿ ਸਕੂਲ ਦੀ ਇਮਾਰਤ ਬਣਾਉਣ ਲਈ ਗਰਾਂਟ ਜਾਰੀ ਹੋ ਗਈ ਹੈ , ਬਹੁਤ ਜਲਦੀ ਸਕੂਲ ਦੀ ਇਮਾਰਤ ਨੂੰ ਤਿਆਰ ਕੀਤਾ ਜਾ ਰਿਹਾ ਹੈ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਮੇਆਣਾ ਦੇ 50 ਪਰਿਵਾਰ ਹੋਏ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਐਸ.ਬੀ.ਆਰ.ਐਸ. ਸਕੂਲ ਘੁੱਦੂਵਾਲਾ ਦੇ ਵਿਦਿਆਰਥੀਆਂ ਨੇ ਇਤਿਹਾਸਕ ਫ਼ੇਰਾ ਲਗਾਇਆ
Ad Position 24