ਬਾਬਾ ਫ਼ਰੀਦ ਆਗਮਨ ਪੁਰਬ ’ਤੇ ਹੈਂਡਬਾਲ ਟੂਰਨਾਮੈਂਟ ਕਰਵਾਇਆ
ਫ਼ਰੀਦਕੋਟ, 21 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਦਸਮੇਸ਼ ਸਪੋਰਟਸ ਐਂਡ ਵੈਲਫ਼ੇਅਰ ਕਲੱਬ (ਰਜਿ.) ਫ਼ਰੀਦਕੋਟ ਵਲੋਂ ਹੈਂਡਬਾਲ ਅੰਡਰ-20 ਲੜਕੀਆਂ ਦੇ ਮੁਕਾਬਲੇ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਕਰਵਾਏ ਗਏ।
ਫ਼ਰੀਦਕੋਟ, 21 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਦਸਮੇਸ਼ ਸਪੋਰਟਸ ਐਂਡ ਵੈਲਫ਼ੇਅਰ ਕਲੱਬ (ਰਜਿ.) ਫ਼ਰੀਦਕੋਟ ਵਲੋਂ ਹੈਂਡਬਾਲ ਅੰਡਰ-20 ਲੜਕੀਆਂ ਦੇ ਮੁਕਾਬਲੇ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਕਰਵਾਏ ਗਏ। ਇਸ ਮੈਚ ਦੇ ਮੁੱਖ ਮਹਿਮਾਨ ਡਾ. ਬਲਜੀਤ ਕੌਰ ਸਮਾਜਿਕ, ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਪੰਜਾਬ ਸਨ। ਜਦਕਿ ਵਿਸ਼ੇਸ਼ ਮਹਿਮਾਨ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਸਨ। ਇਹ ਮੈਚ ਫ਼ਰੀਦਕੋਟ ਅਤੇ ਪਟਿਆਲਾ ਦੀ ਟੀਮ ਵਿਚਕਾਰ ਖੇਡਿਆ ਗਿਆ। ਜਿਸ ਵਿਚ ਫ਼ਰੀਦਕੋਟ ਦੀ ਟੀਮ ਨੇ ਜੇਤੂ ਰਹੀ। ਦੂਜਾ ਮੈਚ ਮੁਹਾਲੀ ਅਤੇ ਮਾਨਸਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੁਕਾਬਲੇ ਦੇ ਮੁੱਖ ਮਹਿਮਾਨ ਸੰਦੀਪ ਸਿੰਘ ਸੰਨੀ ਬਰਾੜ ਜ਼ਿਲ੍ਹਾ ਪ੍ਰਧਾਨ ਭਾਜਪ ਫ਼ਰੀਦਕੋਟ ਸਨ। ਦਲੇਰ ਸਿੰਘ ਡੋਡ ਹਲਕਾ ਇੰਚਾਰਜ ਵਾਰਿਸ ਪੰਜਾਬ ਦੇ ਨੇ ਆਪਣੀ ਟੀਮ ਨਾਲ ਸ਼ਿਰਕਤ ਕੀਤੀ ਅਤੇ 2 ਲੱਖ ਰੁਪਏ ਦੀ ਗ੍ਰਾਂਟ ਹੈਂਡਬਾਲ ਸੈਂਟਰ ਦੇ ਵਿਕਾਸ ਲਈ ਦੇਣ ਦਾ ਵਾਅਦਾ ਕੀਤਾ। ਫ਼ਾਈਨਲ ਮੈਚ ਦੇ ਮੁੱਖ ਮਹਿਮਾਨ ਵਿਧਾਇੲਕ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਸਨ। ਜਦਕਿ ਵਿਸ਼ੇਸ਼ ਮਹਿਮਾਨ ਬੱਬੂ ਅਹੂਜਾ ਪ੍ਰਧਾਨ ਨਗਰ ਕੌਂਸਲ ਫ਼ਰੀਦਕੋਟ, ਰਾਜਿੰਦਰ ਦਾਸ ਰਿੰਕੂ ਸਮਾਧਾਂ ਵਾਲਾ ਚੇਅਰਮੈਨ ਸਪੋਰਟਸ ਸੈਲ ਅਤੇ ਕੇਵਲ ਸਿੰਘ ਦਿਓਲ ਐਮ.ਸੀ ਸ਼ਾਮਿਲ ਹੋਏ। ਇਸ ਮੌਕੇ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ 11000 ਰੁਪਏ, ਦੂਜਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ 7100 ਰੁਪਏ ਨਗਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਚਰਨਜੀਵ ਸਿੰਘ ਮਾਈਕਲ ਨੇ ਸਭ ਨੂੰ ਜੀ ਆਇਆ ਨੂੰ ਕਿਹਾ ਅਤੇ ਧੰਨਵਾਦ ਦਰਸ਼ਨਪਾਲ ਸ਼ਰਮਾ ਨੇ ਕੀਤਾ। ਰੈਫ਼ਰੀ ਦੀ ਭੂਮਿਕਾ ਅੰਮ੍ਰਿਤਪਾਲ, ਜਗਮੋਹਨ, ਗੁਰਜੀਤ ਅਤੇ ਹਰਸ਼ਪ੍ਰੀਤ ਨੇ ਨਿਭਾਈ। ਇਸ ਮੌਕੇ ਸਰਨਾਮ ਸਿੰਘ ਸੰਧੂ, ਪਿ੍ਰੰਸੀਪਲ ਰਾਕੇਸ ਸ਼ਰਮਾ, ਵਿਸ਼ੇਸ਼ ਸੱਚਦੇਵਾ, ਜਸਵੀਰ ਸੰਧੂ, ਕੁਲਦੀਪ ਸਿੰਘ ਗਿੱਲ, ਜਸਵਿੰਦਰ ਸਿੰਘ ਬੱਗੜ, ਰਾਕੇਸ਼ ਧਵਨ, ਲਕਸ਼ਮੀ ਦੇਵੀ, ਬਖਸੀਸ ਕੌਰ, ਗੁਰਮੀਤ ਸਿੰਘ, ਬਲਵਿੰਦਰ ਸਿੰਘ ਢਿੱਲਵਾਂ, ਪਲਵਿੰਦਰ ਸਿੰਘ ਟੀ.ਟੀ, ਡਾ. ਏਕਮਦੀਪ ਸਿੰਘ ਚੌਹਾਨ, ਰਣਧੀਰ ਸਿੰਘ ਚਾਵਲਾ, ਗੁਰਪ੍ਰਤਾਪ, ਹਰਪ੍ਰੀਤ ਸਿੰਘ, ਪ੍ਰੀਤੀ ਹੰਸ, ਜਗਦੇਵ ਕਟਾਰੀਆ, ਜਸਵੰਤ ਸਿੰਘ ਪਹਿਲੂਵਾਲਾ ਆਦਿ ਹਾਜ਼ਰ ਸਨ।