ਗਿੱਦੜਬਾਹਾ ਸਰਕਾਰੀ ਹਸਪਤਾਲ ’ਚ ਮੁੜ ਸ਼ੁਰੂ ਹੋਵੇਗਾ ਮਰੀਜ਼ਾਂ ਲਈ ਮੁਫ਼ਤ ਲੰਗਰ
ਗਿੱਦੜਬਾਹਾ, 27 ਅਗਸਤ (ਸ਼ਿਵਰਾਜ ਸਿੰਘ ਬਰਾੜ)-ਸਰਕਾਰੀ ਹਸਪਤਾਲ ਗਿੱਦੜਬਾਹਾ ਵਿਖੇ ਲੰਮੇ ਸਮੇਂ ਬਾਅਦ ਫ਼ਿਰ ਤੋਂ ਮਰੀਜ਼ਾਂ ਲਈ ਮੁਫ਼ਤ ਲੰਗਰ ਦੀ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਸਮਾਜ ਸੇਵੀ ਜਥੇਬੰਦੀ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਰਸ਼ਮੀ ਚਾਵਲਾ ਨਾਲ ਮੀਟਿੰਗ ਕਰਦਿਆਂ ਫ਼ਿਰ ਤੋਂ ਹਸਪਤਾਲ ਵਿਚ ਲੰਗਰ ਲਗਾਏ ਜਾਣ ਦੀ ਰੂਪਰੇਖਾ ਤਿਆਰ ਕੀਤੀ ਗਈ।
ਗਿੱਦੜਬਾਹਾ, 27 ਅਗਸਤ (ਸ਼ਿਵਰਾਜ ਸਿੰਘ ਬਰਾੜ)-ਸਰਕਾਰੀ ਹਸਪਤਾਲ ਗਿੱਦੜਬਾਹਾ ਵਿਖੇ ਲੰਮੇ ਸਮੇਂ ਬਾਅਦ ਫ਼ਿਰ ਤੋਂ ਮਰੀਜ਼ਾਂ ਲਈ ਮੁਫ਼ਤ ਲੰਗਰ ਦੀ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਸਮਾਜ ਸੇਵੀ ਜਥੇਬੰਦੀ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਰਸ਼ਮੀ ਚਾਵਲਾ ਨਾਲ ਮੀਟਿੰਗ ਕਰਦਿਆਂ ਫ਼ਿਰ ਤੋਂ ਹਸਪਤਾਲ ਵਿਚ ਲੰਗਰ ਲਗਾਏ ਜਾਣ ਦੀ ਰੂਪਰੇਖਾ ਤਿਆਰ ਕੀਤੀ ਗਈ। ਜ਼ਿਕਰਯੋਗ ਹੈ ਕਿ ਕਈ ਸਾਲ ਪਹਿਲਾਂ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਵਿਚ ਮਰੀਜ਼ਾਂ ਲਈ ਮੁਫ਼ਤ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਸੀ, ਜੋ ਕਿ ਸ਼ਾਇਦ ਇਹ ਪਹਿਲਾਂ ਹਸਪਤਾਲ ਸੀ ਕਿ ਜਿੱਥੇ ਮਰੀਜ਼ਾਂ ਲਈ ਲੰਗਰ ਚੱਲਦਾ ਸੀ। ਕੁਝ ਕਾਰਨਾਂ ਕਰਕੇ ਇਹ ਸੇਵਾ ਬੰਦ ਕੀਤੀ ਗਈ। ਅੱਜ ਸਮਾਜ ਸੇਵੀ ਸੰਸਥਾ ਵਲੋਂ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ. ਰਸ਼ਮੀ ਚਾਵਲਾ ਨਾਲ ਮੀਟਿੰਗ ਕੀਤੀ ਗਈ ਕਿ ਹਸਪਤਾਲ ਵਿਚ ਮੁੜ ਤੋਂ ਮਰੀਜ਼ਾਂ ਲਈ ਲੰਗਰ ਚਾਲੂ ਕੀਤਾ ਜਾਵੇ। ਇਸ ਮੌਕੇ ਡਾ. ਰਸ਼ਮੀ ਚਾਵਲਾ ਨੇ ਅਜਿਹਾ ਨੇਕ ਕਾਰਜ ਸ਼ੁਰੂ ਕਰਨ ਲਈ ਸੰਸਥਾ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਵੀ ਸਹਿਯੋਗ ਦੀ ਜ਼ਰੂਰਤ ਪਵੇਗੀ ਤਾਂ ਉਨ੍ਹਾਂ ਵਲੋਂ ਦਿੱਤਾ ਜਾਵੇਗਾ। ਵਕੀਲ ਨਰਾਇਣ ਸਿੰਗਲਾ ਤੇ ਪਵਨ ਬਾਂਸਲ ਨੇ ਕਿਹਾ ਕਿ ਪੀਪਲ ਵੈੱਲਫ਼ੇਅਰ ਸੁਸਾਇਟੀ ਗਿੱਦੜਬਾਹਾ ਵਲੋਂ ਸਰਕਾਰੀ ਹਸਪਤਾਲ ਵਿਚ ਲੰਗਰ ਦੀ ਸੇਵਾ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਲਦੀ ਹੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ਜਸਵਿੰਦਰ ਬੱਬਰ, ਵਕੀਲ ਜਨਜਿੰਦਰ ਸਿੰਘ ਧਾਲੀਵਾਲ, ਬੀਰਬਲ ਦਾਸ ਭੋਲਾ, ਲੱਖਾ ਸਿੰਘ ਹੁਸਨਰ, ਨਿਤਨ ਗਰਗ, ਵਿਜੇ ਗਰਗ, ਪ੍ਰੇਮੀ ਮੈਡੀਕਲ ਹਾਲ, ਡਾ. ਧਰਿੰਦਰ ਗਰਗ, ਡਾ. ਸੁਰੇਸ਼ ਗੋਇਲ ਆਦਿ ਹਾਜ਼ਰ ਸਨ।